5 Dariya News

ਰਾਮ ਨਰਾਇਣ ਯਾਦਵ ਵਲੋਂ ਲਿਖੀ ਕਿਤਾਬ ' ਪਬਲਿਕ ਪਰਸ ਐਂਡ ਇਟਸ ਮੈਨਜਮੈਂਟ' ਰਿਲੀਜ

5 Dariya News

ਚੰਡੀਗੜ੍ਹ (ਪੰਜਾਬ) 26-Jul-2016

ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਦੇ ਸਲਾਹਕਾਰ ਰਾਮ ਨਰਾਇਣ ਯਾਦਵ ਵਲੋਂ ਲਿਖੀ ਗਈ ਕਿਤਾਬ ' ਪਬਲਿਕ ਪਰਸ ਐਂਡ ਇਟਸ ਮੈਨਜਮੈਂਟ'  ਨੂੰ ਅੱਜ ਇੱਥੇ ਮੁੱਖ ਮੰਤਰੀ ਹਰਿਆਣਾ ਸ਼੍ਰੀ ਮਨੋਹਰ ਲਾਲ ਵੱਲੋਂ ਰਿਲੀਜ ਕੀਤਾ ਗਿਆ।ਇਸ ਮੌਕੇ ਬੋਲਦਿਆ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਮੰਕਾ ਹੈ ਕਿ ਰਾਮ ਨਰਾਇਣ ਯਾਦਵ ਵੱਲੋਂ 33 ਸਾਲ ਹਰਿਆਣਾ ਵਿਧਾਨ ਸਭਾ ਵਿੱਚ ਸੰਚਾਲਨ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ ।ਸ਼੍ਰੀ ਯਾਦਵ ਨੇ ਆਪਣੇ ਪੇਸ਼ੇਵਰ ਤਜਰਬਿਆ ਨੂੰ ਕਿਤਾਬ ਦਾ ਰੂਪ ਦਿੱਤਾ ਹੈ ਜਿਸਦਾ ਲਾਭ ਮੋਜੂਦਾ ਅਤੇ ਭਵਿੱਖ ਦੇ ਵਿਧਾਇਕਾਂ ਨੂੰ ਹੋਵੇਗਾ।ਇਸ ਮੋਕੇ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਰਾਮ ਨਰਾਇਣ ਯਾਦਵ ਵਲੋਂ ਲਿਖੀ ਗਈ ਇਹ ਕਿਤਾਬ ਵਿਧਾਨ ਸਭਾ ਦੇ ਸੰਚਾਲਨ ਅਤੇ ਕਾਰਜਾਂ ਨੂੰ ਜਿੱਥੇ ਸੰਖੇਪ ਰੂਪ ਵਿੱਚ ਪੇਸ਼ ਕਰਦੀ ਹੈ ਉਥੇ ਹੀ ਇਹ ਵਿਧਾਇਕ ਅਤੇ ਰਾਜਨੀਤੀ ਸ਼ਾਸ਼ਤਰ ਦੇ ਵਿਧਿਆਰਥੀ ਲਈ ਮਾਰਗਦਰਸ਼ਕ ਸਿੱਧ ਹੋਵੇਗੀ ।ਇਸ ਮੋਕੇ ਪਬਲਿਕ ਹੈਲਥ ਇੰਜਨੀਰਿੰਗ ਮੰਤਰੀ ਹਰਿਆਣਾ ਡਾ. ਬਨਵਾਰੀ ਲਾਲ , ਕਿਰਤ ਮੰਤਰੀ ਹਰਿਆਣਾ ਸ਼੍ਰੀ ਲਾਭ ਸਿੰਘ ਸੈਣੀ, ਸੰਤੋਸ਼ ਯਾਦਵ ਡਿਪਟੀ ਸਪੀਕਰ ਹਰਿਆਣਾ ਵਿਧਾਨ ਸਭਾ  ਅਤੇ ਡੀ.ਐਸ ਧਾਲੀਵਾਲ ਸਮੇਤ ਕਈ ਸੀਨੀਅਰ ਅਧਿਕਾਰੀ ਹਾਜਰ ਸਨ।