5 Dariya News

ਚੰਡੀਗੜ੍ਹ-ਪੰਜਾਬ ਯੂਨੀਅਨ ਆਫ਼ ਜਰਨਲਿਸਟ ਜ਼ਿਲ੍ਹਾ ਮੁਹਾਲੀ ਦੀ ਚੋਣ

ਦਵਿੰਦਰ ਚੌਹਾਨ ਪ੍ਰਧਾਨ, ਕੁਲਦੀਪ ਸਿੰਘ ਸਕਾਈ ਹਾਕ ਟਾਈਮਜ਼ ਚੇਅਰਮੈਨ, ਸੋਢੀ ਚੀਫ਼ ਪੈਟਰਨ, ਮਰਵਾਹਾ ਜਨਰਲ ਸਕੱਤਰ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 24-Jun-2013

ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੀ ਸਿਰਮੌਰ ਸੰਸਥਾ ਚੰਡੀਗੜ੍ਹ-ਪੰਜਾਬ ਯੂਨੀਅਨ ਆਫ਼ ਜਰਨਲਿਸਟ (ਸੀ.ਪੀ.ਯੂ.ਜੇ) ਜ਼ਿਲ੍ਹਾ ਮੁਹਾਲੀ ਦੀ ਇਕ ਹੰਗਾਮੀ ਮੀਟਿੰਗ ਨੈਸ਼ਨਲ ਕੌਂਸਲ ਦੇ ਮੈਂਬਰ ਦਰਸ਼ਨ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਲੰਮੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਸਾਲ 2013-14 ਲਈ ਯੂਨੀਅਨ ਦੀ ਚੋਣ ਕੀਤੀ ਗਈ।ਜਿਸ ਵਿੱਚ ਦਰਸ਼ਨ ਸਿੰਘ ਸੋਢੀ (ਪੰਜਾਬੀ ਟ੍ਰਿਬਿਊਨ) ਨੂੰ ਚੀਫ਼ ਪੈਟਰਨ, ਕੁਲਦੀਪ ਸਿੰਘ (ਸਕਾਈ ਹਾਕ ਟਾਈਮਜ਼) ਨੂੰ ਚੇਅਰਮੈਨ, ਸ੍ਰੀ ਰਾਜੀਵ ਜੈਨ (ਦੈਨਿਕ ਟ੍ਰਿਬਿਊਨ) ਨੂੰ ਵਾਈਸ ਚੇਅਰਮੈਨ, ਦਵਿੰਦਰ ਸਿੰਘ ਚੌਹਾਨ (5 ਦਰਿਆ ਨਿਊਜ਼) ਨੂੰ ਪ੍ਰਧਾਨ, ਹਰੀਸ਼ ਬਠਲਾ (ਜੱਗਬਾਣੀ/ਪੰਜਾਬ ਕੇਸਰੀ) ਤੇ ਗੁਰਮੁੱਖ ਸਿੰਘ ਮਾਨ (ਰੋਜ਼ਾਨਾ ਅਜੀਤ) ਨੂੰ ਸੀਨੀਅਰ ਮੀਤ ਪ੍ਰਧਾਨ, ਸਤਵਿੰਦਰ ਸਿੰਘ ਧੜਾਕ (ਰੋਜ਼ਾਨਾ ਸਪੋਕਸਮੈਨ) ਤੇ ਪ੍ਰਭਮੀਤ ਸਿੰਘ ਲੂਥਰਾ (ਪੰਜਾਬੀ ਜਾਗਰਣ) ਨੂੰ ਮੀਤ ਪ੍ਰਧਾਨ, ਬਲਜੀਤ ਸਿੰਘ ਮਰਵਾਹਾ (ਆਜ ਸਮਾਜ) ਨੂੰ ਜਨਰਲ ਸਕੱਤਰ, ਕੁਲਦੀਪ ਸਿੰਘ (ਦਿੱਲੀ ਕੇਸਰੀ) ਤੇ ਮੇਜਰ ਸਿੰਘ (ਪਹਿਰੇਦਾਰ) ਨੂੰ ਸਕੱਤਰ, ਡਾ. ਭੂਪਿੰਦਰ ਸਿੰਘ ਅਭੇਪੁਰੀਆ (ਜੱਗਬਾਣੀ/ਪੰਜਾਬ ਕੇਸਰੀ) ਨੂੰ ਮੀਡੀਆ ਇੰਚਾਰਜ ਤੇ ਮੁੱਖ ਬੁਲਾਰਾ, ਰਵਿੰਦਰ ਸਿੰਘ ਵਜੀਦਪੁਰ (ਰੋਜ਼ਾਨਾ ਅਜੀਤ) ਤੇ ਵਿਜੇ ਪਾਲ (ਦੈਨਿਕ ਸਵੇਰਾ) ਨੂੰ ਸੰਯੁਕਤ ਸਕੱਤਰ, ਸੁਖਵਿੰਦਰ ਸਿੰਘ ਸਿੱਧੂ (ਦੇਸ਼ ਸੇਵਕ) ਤੇ ਕੇਵਲ ਬੰਸਲ (ਅਜੀਤ ਸਮਾਚਾਰ) ਨੂੰ ਸੰਗਠਨ ਸਕੱਤਰ, ਪੰਕਜ ਚੱਢਾ (ਦੈਨਿਕ ਟ੍ਰਿਬਿਊਨ) ਨੂੰ ਕੈਸ਼ੀਅਰ ਅਤੇ ਰਾਜ ਕੁਮਾਰ ਅਰੋੜਾ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। 

ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਮੀਡੀਆ ਇੰਚਾਰਜ ਤੇ ਮੁੱਖ ਬੁਲਾਰੇ ਡਾ. ਭੂਪਿੰਦਰ ਸਿੰਘ ਅਭੇਪੁਰੀਆ ਨੇ ਦੱਸਿਆ ਕਿ ਇਸ ਮੌਕੇ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦਾ ਚੇਅਰਮੈਨ ਕੁਲਬੀਰ ਸਿੰਘ ਸ਼ੇਰਗਿੱਲ (ਰੋਜ਼ਾਨਾ ਸਪੋਕਸਮੈਨ), ਵਾਈਸ ਚੇਅਰਮੈਨ ਵਿਸ਼ਾਲ ਨਾਗਪਾਲ (ਅਮਰ ਉਜਾਲਾ) ਅਤੇ ਮੈਂਬਰ ਸਕੱਤਰ ਮਲਕੀਤ ਸਿੰਘ ਸੈਣੀ (ਚੜ੍ਹਦੀ ਕਲਾ), ਅਸ਼ਵਨੀ ਕੁਮਾਰ ਭਾਟੀਆ ਤੇ ਭੂਪਿੰਦਰ ਬੱਬਰ (ਪੰਜਾਬੀ ਜਾਗਰਣ) ਨੂੰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਏਰੀਆ ਇੰਚਾਰਜਾਂ ਦੀ ਵੀ ਨਿਯੁਕਤੀ ਗਈ ਹੈ। ਜਿਸ ਵਿੱਚ ਕੁਲਵੰਤ ਸਿੰਘ ਧੀਮਾਨ (ਰੋਜ਼ਾਨਾ ਅਜੀਤ) ਨੂੰ ਏਰੀਆ ਇੰਚਾਰਜ ਬਲਾਕ ਮਾਜਰੀ, ਪਰਮਜੀਤ ਸਿੰਘ ਪੰਮੀ ਨੂੰ ਕੁਰਾਲੀ, ਜੀਵਨ ਕੁਮਾਰ ਦੱਤਾ (ਆਜ ਸਮਾਜ) ਨੂੰ ਮੁੱਲਾਂਪੁਰ ਗਰੀਬਦਾਸ, ਗਗਨ ਸੂਰੀ (ਦੈਨਿਕ ਭਾਸਕਰ/ਆਜ ਸਮਾਜ) ਨੂੰ ਖਰੜ, ਰਵਿੰਦਰ ਵੈਸ਼ਨਵ (ਜੱਗਬਾਣੀ/ਪੰਜਾਬ ਕੇਸਰੀ) ਨੂੰ ਡੇਰਾਬੱਸੀ ਅਤੇ ਮੋਹਨ ਸਿੰਘ ਰੱਤੂ ਨੂੰ ਮੋਰਿੰਡਾ ਦਾ ਏਰੀਆ ਇੰਚਾਰਜ ਥਾਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਯੂਨੀਅਨ ਦੀ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਆਯੋਜਿਤ ਕਰਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਅਹੁਦੇ ਸੰਭਾਲੇ ਜਾਣਗੇ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਹਿੱਸਾ ਅਤੇ ਫੀਲਡ ਵਿੱਚ ਕੰਮ ਕਰਦਿਆਂ ਦਰਪੇਸ਼ ਸਮੱਸਿਆਵਾਂ ਬਾਰੇ ਦੱਸਿਆ।