5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ

ਮਾਹਿਰਾਂ ਨੇ ਬੱਚਿਆਂ ਦੇ ਦੰਦ ਚੈੱਕ ਕਰਕੇ ਲੋੜੀਂਦੀ ਜਾਣਕਾਰੀ ਦਿਤੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Jul-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਦੰਦਾਂ ਪ੍ਰਤੀ ਸੰਵੇਦਨਸ਼ੀਲ ਕਰਨ ਅਤੇ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਇਕ ਦੰਦ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਕਲੋਵ ਹਸਪਤਾਲ ਦੇ ਆਰਥੋਡੋਟਿਕਸ ਡਾ. ਸ਼ਿਖਾ ਅਤੇ ਐਡੋਂ ਡੈਂਟਿਸਟ ਡਾ. ਸੰਦੀਪ ਐਮ ਡੀ  ਨੇ ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕਅਪ ਕਰਦੇ ਹੋਏ ਲੋੜੀਂਦੀ ਸਲਾਹ ਦਿਤੀ।ਇਸ ਦੌਰਾਨ ਵਿਦਿਆਰਥੀਆਂ ਨੂੰ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ, ਆਮ ਤੋਂ ਤੇ ਦੰਦਾ ਵਿਚ ਆਉਣ ਵਾਲੀਆਂ ਮੁਸ਼ਕਲਾਂ ਪ੍ਰਤੀ ਜਾਗਰੂਕ ਕੀਤਾ ਗਿਆ। ਖ਼ਾਸ ਤੋਰ ਤੇ ਦੰਦਾਂ ਦੇ ਸੜਨ ਅਤੇ ਮੁਸੇੜਿਆਂ  ਦੇ ਆਮ ਤੋਰ ਤੇ ਹੋਣ ਵਾਲੇ ਰੋਗਾਂ ਅਤੇ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਦਿਤੀ।

ਡਾ ਸ਼ਿਖਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਉਹ ਆਪਣੇ ਦੰਦਾਂ ਦੀ ਸਹੀ ਸੰਭਾਲ ਰੱਖਣਾ ਚਾਹੁੰਦੇ ਹਨ ਤਾਂ ਤਾਂ ਬੁਰਸ਼ ਕਰਦੇ ਹੋਏ ਦੰਦਾਂ ਦੇ ਹਰ ਹਿੱਸੇ ਦੀ ਸਫ਼ਾਈ,  ਖਾਣਾ ਖਾਣ ਤੋਂ ਬਾਅਦ ਬੁਰਸ਼ ਕਰਨਾ ਚਾਹੀਦਾ ਹੈ। ਡਾ. ਸ਼ਿਖਾ ਨੇ ਕਿਹਾ ਕਿ ਜੋ ਬੱਚੇ ਅਕਸਰ ਚਾਕਲੇਟ, ਸਾਫ਼ਟ ਡ੍ਰਿੰਕ, ਪੇਸਟਰੀ, ਕੂਕਿਜ਼ ਅਤੇ ਟਾਫ਼ੀਆਂ ਆਦਿ ਜ਼ਿਆਦਾ ਖਾਂਦੇ ਰਹਿੰਦੇ ਹਨ ਉਨ੍ਹਾਂ ਦੇ ਦੰਦਾਂ ਦੇ ਸੜਨ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਕਿਉਂਕਿ ਮਿੱਠੇ ਨਾਲ ਦੰਦ ਛੇਤੀ ਸੜਦੇ ਹਨ। ਇਸ ਮੌਕੇ ਤੇ ਵਿਦਿਆਰਥੀਆਂ ਲਈ ਇਕ ਸਵਾਲ ਜਵਾਬ ਦਾ ਸੈਸ਼ਨ ਵੀ ਰੱਖਿਆਂ ਗਿਆ ਤਾਂ ਕਿ ਆਪਣੀ ਉਮਰ ਅਤੇ ਸੋਚ ਅਨੁਸਾਰ ਉਨ੍ਹਾਂ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਡਾਕਟਰਾਂ ਦੀ ਟੀਮ ਨੇ ਬਿਹਤਰੀਨ ਤਰੀਕੇ ਨਾਲ ਜਵਾਬ ਦਿਤਾ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਵੀ ਵਿਦਿਆਰਥੀਆਂ ਨੂੰ ਦੰਦਾਂ ਦੀ ਸੰਭਾਲ ਸਬੰਧੀ ਪ੍ਰੇਰਨਾ ਦਿਤੀ।