5 Dariya News

ਏਅਰਫੋਰਸ ਦੇ ਲਾਪਤਾ ਜਹਾਜ 'ਚ ਗੜ੍ਹਸ਼ੰਕਰ ਦਾ ਸੈਨਿਕ ਵੀ ਸਵਾਰ ਸੀ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 26-Jul-2016

ਸ਼ੁੱਕਰਵਾਰ ਦੀ ਸਵੇਰ ਭਾਰਤੀ ਹਵਾਈ ਸੈਨਾ ਦਾ ਏ.ਐਨ-੩੨ ਚਨੇਈ ਤੋ ਪੋਰਟ ਬਲੇਅਰ ਟਾਪੂ ਵੱਲ ਨੂੰ ਜਾਦੇ ਸਮੇ ਲਾਪਤਾ ਹੋਏ ਜਹਾਜ 'ਚ ਗੜ੍ਹਸ਼ੰਕਰ ਦੇ ਇੱਕ ਨੌਜਵਾਨ ਦੇ ਹੋਣ ਦੀ ਪੁਸਟੀ ਹੋਈ ਹੈ। ਹਵਾਈ ਫੌਜ ਦੇ ਇਸ ਜਹਾਜ 'ਚ ੨੯ ਵਿਆਕਤੀਆ 'ਚ ਗੜ੍ਹਸ਼ੰਕਰ ਨਿਵਾਸੀ ਸੈਨਿਕ ਨਵਜੋਤ ਸਿੰਘ (੨੦) ਵੀ ਸ਼ਾਮਲ ਹੈ। ਗੜ੍ਹਸ਼ੰਕਰ ਦੇ ਵਾਰਡ ਨੰਬਰ ੮ ਮੁਹੱਲਾ ਭੱਟਾ ਦੇ ਵਾਸੀ ਨਰਿਤਾ ਦੇਵੀ ਦਾ ਇਕਲੌਤਾ ਪੁੱਤਰ ਨਵਜੋਤ ਸਿੰਘ ਨੇ ਪਿਛਲੇ ਸਾਲ ਨਵੰਬਰ 'ਚ ਟ੍ਰੇਨਿੰਗ ਪੂਰੀ ਕਰਨ ਤੋ ਬਾਅਦ ਭਾਰਤੀ ਹਵਾਈ ਫੌਜ ਦੀ ਡਿਊਟੀ ਸ਼ੁਰੂ ਕੀਤੀ ਸੀ। ਮਾਤਾ ਨਰਿਤਾ ਦੇਵੀ ਨੇ ਭਰੇ ਮਨ ਨਾਲ ਦੱਸਿਆ ਕਿ ੧੫ ਦਿਨ ਦੀ ਛੁੱਟੀ ਆਏ ਨਵਜੋਤ ਦਾ ੨੭ ਜੂਨ ਨੂੰ ਜਨਮ ਦਿਨ ਮਨਾਇਆ ਸੀ ਅਤੇ ੬ ਜੁਲਾਈ ਨੂੰ ਉਹ ਵਾਪਸ ਡਿਊਟੀ ਤੇ ਚਲਾ ਗਿਆ ਸੀ। ਉਹਨਾ ਨੇ ਦੱਸਿਆ ਕਿ ੨੧ ਜੁਲਾਈ ਦੀ ਰਾਤ ਨੂੰ ਉਸ ਦੀ ਫੋਨ ਤੇ ਗਲ ਹੋਈ।ਏਅਰਫੋਰਸ ਸ਼ਟੇਸਨ ਆਦਮਪੁਰ ਤੋ ਲਗਾਤਾਰ ਪਰਿਵਾਰ ਨੂੰ ਚੱਲ ਰਹੇ ਸਰਚ ਅਭਿਆਨ ਬਾਰੇ ਜਾਣਕਾਰੀ ਦਿਤੀ ਜਾਂ ਰਹੀ ਹੈ।ਪਰਿਵਾਰਕ ਮੈਬਰ ' ਗਹਿਰੀ ਉਦਾਸੀ ਹਨ।