5 Dariya News

ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਲਾਈਨਜ਼ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਬੂਟੇ ਲਗਾਏ

ਵਾਤਾਵਰਨ ਸੰਭਾਲ ਦੀ ਜ਼ਿੰਮੇਵਾਰੀ ਚੁੱਕੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 23-Jul-2016

ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ 70 ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਂਦੇ ਹੋਏ ਸਕੂਲ ਕੈਂਪਸ ਅਤੇ ਆਸ ਪਾਸ ਵੱਖ ਵੱਖ ਤਰਾਂ ਦੇ ਬੂਟੇ ਲਗਾਏ।ਇਸ ਮੌਕੇ ਤੇ ਲਾਈਨਜ਼ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਇਨਾ ਬੂਟਿਆਂ ਦੀ ਸੰਭਾਲ ਦੀ ਵੀ ਜ਼ਿੰਮੇਵਾਰੀ ਚੁੱਕੀ।ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਅਤੇ ਬੂਟੇ ਲਗਾਉਣ ਲਈ ਸੌਂਹ ਇਸ ਪ੍ਰਥਾ ਨੂੰ ਅੱਗੇ ਤੋਰਨ ਲਈ ਪ੍ਰਣ ਵੀ ਲਿਆ। ਇਸ  ਦੇ ਇਲਾਵਾ  ਸਟਾਫ਼ ਅਤੇ ਵਿਦਿਆਰਥੀਆਂ ਦਰਮਿਆਨ ਵੀ  ਬੂਟੇ ਤਕਸੀਮ ਕੀਤੇ ਗਏ ਤਾਂ ਜੋ ਉਹ ਆਪਣੇ ਘਰਾਂ ਵਿਚ ਬੂਟੇ ਲਾ ਕੇ ਵਾਤਾਵਰਨ ਨੂੰ ਸੁੱਧ ਰੱਖਣ ਲਈ ਯੋਗਦਾਨ ਪਾ ਸਕਣ ।ਇਸ ਮੌਕੇ ਤੇ ਲਾਈਨਜ਼ ਕਲੱਬ ਦੇ ਪ੍ਰੈਜ਼ੀਡੈਂਟ ਧੀਰਜ ਕੁਮਾਰ  ਨੇ ਨਵੀ ਪੀੜੀ ਨੂੰ ਅੱਗੇ ਆ ਕੇ  ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸੁੱਧ ਤੇ ਸਾਫ਼ ਰੱਖਣ ਦੇ ਦੇ ਉਪਰਾਲੇ ਕਰਨ ਲਈ ਪ੍ਰੇਰਨਾ ਦਿਤੀ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਆਪਣੇ ਸਕੂਲ ਅਤੇ  ਘਰ ਤੋਂ ਹੀ  ਇਹ ਮਹਾਨ ਸਮਾਜਿਕ  ਕਾਰਜ ਸ਼ੁਰੂ ਕਰ ਦੇਣ ਤਾਂ ਸਮਾਜ ਨੂੰ ਇਸ ਨਾਲ ਨਵੀਂ ਦਿਸ਼ਾ ਮਿਲੇਗੀ ।

ਪ੍ਰੈਜ਼ੀਡੈਂਟ ਧੀਰਜ ਨੇ ਸਭ ਨੂੰ ਤਾੜਨਾ ਕੀਤੀ ਕਿ ਜੇਕਰ ਸਮਾਂ ਰਹਿੰਦੀਆਂ ਅਸੀ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਨਸਲਾਂ  ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਇਸ  ਦੇ ਨਾਲ ਹੀ ਸੀ.ਏ ਗੋਇਲ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਕਾਗ਼ਜ਼ ਦੇ ਬਣੇ ਲਿਫ਼ਾਫ਼ੇ ਵਰਤਣ ਦੀ ਸਲਾਹ ਦਿੰਦੇ ਹੋਏ ਦੱਸਿਆਂ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਹੋਣ ਵਾਲੇ ਨੁਕਸਾਨ ਨਾਲ ਜਾਣੂ ਕਰਵਾਇਆਂ । ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਸਮੂਹ ਵਿਦਿਆਰਥੀਆਂ ਨੂੰ ਕੁਦਰਤੀ ਸੋਮੇਆਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਕਰਦੇ ਹੋਏ ਬਿਜਲੀ ਅਤੇ ਪਾਣੀ ਦੀ ਵਰਤੋਂ ਬਹੁਤ ਸਮਝਦਾਰੀ ਨਾਲ ਕਰਨ ਦੀ ਪ੍ਰੇਰਨਾ ਦਿਤੀ ।  ਉਨ੍ਹਾਂ ਅੱਗੇ  ਕਿਹਾ ਕਿ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਸਮਾਂ ਰਹਿੰਦੇ ਜਾਗਰੂਕ ਹੋਣਾ ਪਵੇਗਾ ਅਤੇ ਬੂਟੇ ਲਗਾ ਕੇ ਅਤੇ ਉਨ੍ਹਾਂ ਦੀ ਸਹੀ ਸੰਭਾਲ ਕਰਕੇ ਹੀ ਲਗਾਤਾਰ ਵਾਤਾਵਰਨ ਦੇ ਵਿਗੜ ਰਹੇ ਸੰਤੁਲਨ ਦੀ  ਸਹੀ ਸੰਭਾਲ ਹੋ ਸਕਦੀ  ਹੈ ।ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਕਾਗ਼ਜ਼ ਦੇ ਲਿਫਾਫਿਆਂ ਵੱਲ ਉਤਸ਼ਾਹਿਤ ਕਰਨ ਲਈ ਕਾਗ਼ਜ਼ ਅਤੇ ਅਖ਼ਬਾਰ ਦੀ ਰੱਦੀ ਦੇ ਸਹੀ ਉਪਯੋਗ ਕਰਨ ਦੇ ਮੁਕਾਬਲੇ ਵੀ ਕਰਵਾਏ ਗਏ ।