ਦਰੱਖਤ ਲਗਾ ਕੇ ਹੀ ਵਾਤਾਵਰਣ ਨੂੰ ਸੁੱਧ ਰਖਿਆ ਜਾ ਸਕਦਾ -ਡਾ ਬੰਗੜ
5 Dariya News
ਖਰੜ 23-Jul-2016
ਹਰ ਸਾਲ ਦੀ ਤਰ੍ਹਾਂ ਨਵ ਚੇਤਨਾ ਟਰੱਸਟ ਵੱਲੋਂ ਸ਼ਹਿਰ ਨੂੰ ਪ੍ਰਦੂਸ਼ਨ ਰਹਿਤ ਬਣਾਉਣ ਦੇ ਮੱਦੇਨਜ਼ਰ ਸ਼ਹਿਰ ਵਿੱਚ ਬੂਟੇ ਲਗਾਉਣ ਦਾ ਕੰਮ ਸ਼ੁਰੂਆਤ ਕੀਤੀ ਗਈ। ਇਸ ਲੜੀ ਤਹਿਤ ਟਰੱਸਟ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੱਜੂ ਮਾਜਰਾ ਕਲੋਨੀ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਖਰੜ ਸਰਕਾਰੀ ਹਸਪਤਾਲ ਦੇ ਐਸ.ਐਮ.ਓ, ਮਨਰਾਜ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਮੌਕੇ ਗੱਲਬਾਤ ਦੌਰਾਨ ਡਾ. ਬੰਗੜ ਨੇ ਦੱਸਿਆਂ ਕਿ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਨ ਤੇ ਰੋਕ ਲਗਾਉਣ ਲਈ ਜ਼ਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆਂ ਕਿ ਪਿੱਛਲੇ ਸਾਲ ਵੀ ਟਰੱਸਟ ਵੱਲੋਂ ਸ਼ਹਿਰ ਵਿੱਚ 200 ਦੇ ਕਰੀਬ ਬੂਟੇ ਲਗਾਏ ਗਏ ਸੀ ਇਸ ਸਾਲ ਵੀ ਟਰੱਸਟ ਵੱਲੋਂ ਵਿਦਿਅਕ ਅਦਾਰਿਆ, ਪਾਰਕਾਂ ਆਦਿ ਵਿੱਚ ਬੂਟੇ ਲਗਾਉਣ ਦਾ ਪ੍ਰਣ ਲਿਤਾ ਗਿਆ ਹੈ।
ਡਾ. ਬੰਗੜ ਦਾ ਕਹਿਣਾ ਸੀ ਕਿ ਮੁਹਾਲੀ ਤੋਂ ਖਾਨਪੁਰ ਤੱਕ ਬਣਾਏ ਜਾ ਰਹੇ ਫਲਾਈਓਵਰ ਦੌਰਾਨ ਸੜਕ ਦੇ ਆਲੇ ਦੁਆਲੇ ਖੜੇ ਕਿਨੇ ਦਰਖਤ ਕੱਟੇ ਜਾਣੇ ਹਨ ਜੋ ਸਾਨੂੰ ਸੁਧ ਹਵਾ ਪ੍ਰਦਾਨ ਕਰਦੇ ਹਨ। ਜਿਸ ਦੇ ਕਟਣ ਨਾਲ ਸਾਡੇ ਵਾਤਾਵਰਨ ਤੇ ਬਹੁਤ ਮਾੜਾ ਪ੍ਰਭਾਵ ਪਵੇਗਾ। ਇਸ ਲਈ ਹਰ ਇੱਕ ਸ਼ਹਿਰੀ ਨੂੰ ਚਾਹੀਦਾ ਹੈ ਕਿ ਘੱਟੋ-ਘੱਟ 2 ਬੂਟੇ ਜਰੂਰ ਲਗਾਵੇ ਤਾਂ ਕਿ ਆਪਣਾ ਆਲਾ ਦੁਆਲਾ ਸਾਫ਼ ਰਖਿਆ ਜਾ ਸਕੇ। ਇਸ ਮੌਕੇ ਬੱਚਿਆਂ ਨੂੰ ਵੀ ਬੂਟੇ ਲਗਾਉਣ ਦੇ ਫਾਇਦੇ ਅਤੇ ਇਨ੍ਹਾਂ ਨੂੰ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸਕੂਲ ਦੀਆਂ ਅਧਿਆਪਕਾਵਾਂ ਅਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਸਕੂਲ ਦੇ ਸਮੂਹ ਸਟਾਫ਼ ਤੋਂ ਇਲਾਵਾ ਸੋਹਣ ਸਿੰਘ ਛੱਜੂਮਾਜਰਾ, ਚੰਨਣ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ, ਸਿਮਰਨ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।