5 Dariya News

ਦੀ ਮਿਲੇਨੀਅਮ ਸਕੂਲ ਵਿਚ ਫਲਾਂ ਅਤੇ ਸਬਜ਼ੀਆਂ ਦੇ ਗੁਣਾਂ ਨਾਲ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਯੋਜਨ

ਵਿਦਿਆਰਥੀਆਂ ਨੂੰ ਜ਼ੰਕ ਫੂਡ ਦੇ ਨੁਕਸਾਨ ਨਾਲ ਕਰਵਾਇਆ ਜਾਣੂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 21-Jul-2016

ਦੀ ਮਿਲੇਨੀਅਮ ਸਕੂਲ, ਫ਼ੇਜ਼ 5 ਵਿਚ ਵਿਦਿਆਰਥੀਆਂ ਨੂੰ ਤੰਦਰੁਸਤੀ ਭਰੀ ਜ਼ਿੰਦਗੀ ਨਾਲ ਜਾਣੂ ਕਰਾਉਣ ਦੇ ਮੰਤਵ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੇ ਗੁਣਾਂ ਨਾਲ ਜਾਣੂ ਕਰਾਉਦੇਂ ਹੋਏ ਜੰਕ ਫੂਡ ਖਾਣ ਨਾਲ ਸਰੀਰ  ਨੂੰ ਹੋਣ ਵਾਲੇ ਨੁਕਸਾਨ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।  ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਦੰਦਾਂ ਦਾ ਚੈਕਅੱਪ ਵੀ ਕੀਤਾ ਗਿਆ।ਇਸ ਦੌਰਾਨ ਅਧਿਆਪਕਾਂ ਨੇ  ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਦੇ ਗੁਰ ਸਮਝਾਉਂਦੇ ਹੋਏ ਦੱਸਿਆ ਕਿ ਜੰਕ ਅਤੇ ਫਾਸਟ ਫੂਡ ਜਿੱਥੇ ਸਰੀਰ ਦੀ ਪਾਚਨ ਸ਼ਕਤੀ ਨੂੰ ਘਟਾਉਦੇਂ ਹਨ ਉੱਥੇ ਹੀ ਸਰੀਰ ਨੂੰ ਕਪੋਸ਼ਣ ਵੱਲ ਵੀ ਲੈ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਨਾ ਦਿੰਦੇ ਹੋਏ ਚੰਗੀ ਸਿਹਤ ਲਈ ਵਧੀਆ ਅਤੇ ਸਹੀ ਤਰੀਕੇ ਨਾਲ ਨੀਂਦ ਲੈਣ ਬਾਰੇ ਵੀ ਦੱਸਿਆ। 

ਇਸ ਦੌਰਾਨ ਵਿਦਿਆਰਥੀਆਂ ਨੇ ਕਈ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਅਧਿਆਪਕਾਂ  ਵੱਲੋਂ ਮੌਕੇ ਤੇ ਬਹੁਤ ਵਧੀਆਂ ਢੰਗ ਨਾਲ ਜਵਾਬ ਦਿੰਦੇ ਹੋਏ ਵਿਦਿਆਰਥੀਆਂ ਨੂੰ ਚੰਗੀ ਸਿਹਤ ਦੇ ਗੁਣ ਦੱਸੇ । ਸਕੂਲ ਦੇ ਪ੍ਰਿੰਸੀਪਲ  ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਦੇ ਰਾਜ ਸਮਝਾਉਂਦੇ ਹੋਏ ਦੱਸਿਆ ਕਿ ਇਕ ਬਿਮਾਰ ਇਨਸਾਨ ਕਦੀ ਵੀ ਸਾਫ਼ ਸੁਥਰੇ ਸਮਾਜ ਦੀ ਕਲਪਨਾ ਨਹੀਂ ਕਰ ਸਕਦਾ ਅਤੇ ਅੱਜ ਦੀ ਦੌੜ ਭੱਜ ਅਤੇ ਪ੍ਰੇਸ਼ਾਨੀ ਭਰੀ ਜ਼ਿੰਦਗੀ  ਦੇ ਵੱਸ ਪੈ ਕੇ ਆਮ ਆਦਮੀ ਫਾਸਟ 'ਤੇ ਜੰਕ ਫੂਡ ਦਾ ਆਦਿ ਹੁੰਦਾ ਜਾ ਰਿਹਾ ਹੈ  ਇਸ ਲਈ ਸਾਰਿਆਂ ਨੂੰ  ਰੋਜ਼ਾਨਾ ਖ਼ੁਰਾਕ 'ਚ ਫਲ,ਹਰੀਆਂ ਸਬਜ਼ੀਆਂ ਅਤੇ ਦੁੱਧ-ਦਹੀ ਲੈਣਾ ਚਾਹੀਦਾ ਹੈ ।ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਲਿਆਂਦੇ ਗਏ  ਲੰਚ ਬਾਕਸ ਵਿਚੋਂ ਵਧੀਆਂ ਲੰਚ ਬਾਕਸ ਚੁਣੇ ਗਏ ਅਤੇ ਸਭ ਤੋਂ ਵਧੀਆਂ ਪੌਸ਼ਟਿਕ ਖਾਣਾ ਲਿਆਉਣ ਵਾਲੇ ਨੂੰ ਇਨਾਮ ਵੀ ਦਿਤੇ ਗਏ ।ਫੋਟੋ ਕੈਪਸ਼ਨ : ਦੀ ਮਿਲੇਨੀਅਮ ਸਕੂਲ਼, ਫੇਜ਼ ਪੰਜ ਵਿਚ ਡਾਕਟਰ ਵਿਦਿਆਰਥੀਆਂ ਦੇ ਦੰਦਾਂ ਦਾ ਨਿਰਖਣ ਕਰਦੇ ਹੋਏ।