ਪੰਜਾਬ ਸਰਕਾਰ ਵੱਲੋਂ ਉਸਾਰੀਆਂ ਕਿਰਤੀਆਂ ਲਈ ਬਾਲੜੀ ਜਨਮ ਤੋਹਫਾ ਸਕੀਮ ਸ਼ੁਰੂ ਕਰਨ ਦਾ ਫੈਸਲਾ
ਰਜਿਸਟਰਡ ਉਸਾਰੀ ਕਿਰਤੀਆਂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ 20,000 ਰੋਪਏ ਤੋਂ ਵਧਾ ਕੇ 50,000 ਕਰਨ ਦਾ ਫੈਸਲਾ
5 Dariya News
ਚੰਡੀਗੜ੍ਹ 19-Jul-2016
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਲਈ ਬਾਲੜੀ ਜਨਮ ਤੋਹਫਾ ਸਕੀਮ'ਸ਼ੁਰੂ ਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ । ਇਸ ਸਕੀਮ ਦਾ ਮੰਤਵ ਉਸਾਰੀ ਕਿਰਤੀ ਦੀ ਲੜਕੀਆਂ ਦੀ ਸ਼ਾਦੀ ਤੇ ਹੋਣ ਵਾਲੇ ਖਰਚ ਤੋਂ ਉਨ੍ਹਾਂ ਨੂੰ ਰਾਹਤ ਦੇ ਕੇ ਲੜਕੀ ਦੇ ਜਨਮ ਵੇਲੇ ਹੀ ਉਸ ਦੇ ਨਾਮ ਤੇ 51000/- ਰੁਪਏ ਤੱਕ ਦਾ ਫਿਕਸ ਡਾਜਿਟ ਕਰਵਾਇਆ ਜਾਵੇਗਾ ।ਇਸ ਸਸਬੰਧੀ ਜਾਣਕਾਰੀ ਦਿੰਦਿਆ ਵਿਭਾਗ ਦੇ ਬੁਲਾਰੇ ਨੇ ਦੱਸਿਅ ਕਿ ਇਹ ਅਹਿਮ ਫੈਸਲਾ ਅੱਜ ਇਥੇ ਕਿਰਤ ਮੰਤਰੀ ਪੰਜਾਬ ਸ਼੍ਰੀ ਚੁਨੀ ਲਾਲ ਭਗਤ ਦੀ ਪ੍ਰਧਾਨਗੀ ਹੇਠ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ 21ਵੀ ਮੀਟਿੰਗ ਦੋਰਾਨ ਲਿਆ ਗਿਆ।ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀ ਦੀ ਲੜਕੀ (ਵੱਧ ਤੋਂ ਵੱਧ 2 ਲੜਕੀਆਂ ਤੱਕ) ਦੇ ਜਨਮ ਲੈਣ ਤੇ ਬੋਰਡ ਵਲੋਂ 51000/- ਰੁਪਏ ਦੀ ਰਕਮ ਦਾ ਤੋਹਫਾ ਬਤੋਰ ਫਿਕਸ ਡਿਪਾਜਟ ਲੜਕੀ ਦੇ ਮਾਤਾ/ਪਿਤਾ ਦੇ ਨਾਂ ਤੇ ਜਮਾਂ ਕਰਵਾਇਆ ਜਾਵੇਗਾ। ਇਹ ਐਫ.ਡੀ.ਆਰ ਸਕੱਤਰ ਬੋਰਡ ਦੇ ਨਾਂ ਤੇ ਪਲੈਜ ਕੀਤੀ ਜਾਵੇਗੀ ਅਤੇ ਸ਼ੁਰੂ ਵਿਚ ਐਫ.ਡੀ.ਆਰ ਦੀ ਅਵਧੀ ਲੜਕੀ ਦੀ 18 ਸਾਲ ਦੀ ਉਮਰ ਹੋਣ ਤੱਕ ਰਹੇਗੀ ਅਤੇ ਦੁਬਾਰਾ ਸਾਲ-ਸਾਲ ਬਾਅਦ ਰੀਨਿਊ ਕਰਵਾਈ ਜਾਵੇਗੀ ਜਿਸ ਨੂੰ ਉਸਾਰੀ ਕਿਰਤੀ ਦੀ ਲੜਕੀ ਦੀ ਸ਼ਾਦੀ ਲਈ ਹੋਣ ਵਾਲੇ ਖਰਚੇ ਲਈ ਵਰਤਿਆਂ ਜਾਵੇਗਾ।
ਮੀਟਿੰਗ ਦੋਰਾਨ ਉਸਾਰੀ ਕਿਰਤੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਪਹਿਲਾ ਤੋਂ ਹੀ ਚੱਲ ਰਹੀ ਜਨਰਲ ਸਰਜਰੀ ਸਕੀਮ ਵਿਚ ਉਪਲਬੱਧ ਸਹਾਇਤਾ ਦੀ ਰਾਸ਼ੀ 20,000/- ਰੁਪਏ ਸਲਾਨਾ ਤੋਂ ਵਧਾ ਕੇ 50,000/-ਰੁਪਏ ਸਲਾਨਾ ਕਰਨ ਦਾ ਫੈਂਸਲਾ ਕੀਤਾ ਗਿਆ । ਇਸ ਤੋਂ ਇਲਾਵਾ ਉਸਾਰੀ ਕਿਰਤੀਆ ਲਈ ਲਾਗੂ ਕੀਤੀ ਗਈ ਪੈਨਸ਼ਨ ਸਕੀਮ ਵਿਚ ਸੋਧ ਕਰਦੇ ਹੋਏ ਸਾਰੇ ਉਸਾਰੀ ਕਿਰਤੀਆਂ ਜਿਨ੍ਹਾਂ ਦੀ ਉਮਰ 60 ਸਾਲ ਅਤੇ ਬੋਰਡ ਪਾਸ ਘੱਟੋ-ਘੱਟ 3 ਸਾਲ ਮੈਂਬਰਸ਼ਿਪ ਪੂਰੀ ਹੋ ਚੁੱਕੀ ਹੋਵੇ, ਉਨ੍ਹਾਂ ਨੂੰ ਮਿਲਣ ਵਾਲੀ ਪੈਂਨਸ਼ਨ 1000/- ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2000/- ਰੁਪਏ ਪ੍ਰਤੀ ਮਹੀਨਾਂ ਉਕਾ ਪੁੱਕਾ ਕਰਨ ਦਾ ਫੈਂਸਲਾ ਕੀਤਾ ਗਿਆ ਇਸ ਦੇ ਨਾਲ ਹੀ ਜੇਕਰ ਉਸਾਰੀ ਕਿਰਤੀ ਦੀ 3 ਸਾਲ ਦੀ ਮੈਂਬਰਸ਼ਿਪ ਦੋਰਾਨ ਮੋਤ ਹੋ ਜਾਂਦੀ ਹੈ ਤਾਂ ਉਸਦੀ ਪਤਨੀ/ਪਤੀ ਨੂੰ 1000/- ਰੁਪਏ ਪ੍ਰਤੀ ਮਹੀਨਾ ਉਕਾ ਪੁੱਕਾ ਫੈਮਲੀ ਪੈਨਸ਼ਨ ਦਿਤੀ ਜਾਵੇਗੀ।
ਇਸੇ ਤੋਂ ਇਲਾਵਾ ਅੱਜ ਬੋਰਡ ਦੀ ਮੀਟਿੰਗ ਵਿੱਚ ਰਹੀ ਪਹਿਲਾਂ ਤੋਂ ਹੀ ਚੱਲ ਰਹੀ ਸਾਈਕਲ ਸਕੀਮ ਜਿਸ ਅਧੀਨ ਉਸਾਰੀ ਕਿਰਤੀਆਂਨੂੰ ਇਕ ਵਾਰ ਮੁਫਤ ਸਾਈਕਲ ਦੇਣ ਦਾ ਉਪਬੰਧ ਹੈ, ਵਿੱਚ ਸੋਧ ਕਰਦੇ ਹੋਏ ਰਜਿਸਟਰਡ ਉਸਾਰੀ ਕਿਰਤੀ ਨੂੰ ਹਰ 5 ਸਾਲ ਬਾਅਦ ਮੁੜ ਸਾਈਕਲ ਦੇਣ ਦਾ ਫੈਂਸਲਾ ਕੀਤਾ ਗਿਆ । ਪ੍ਰੰਤੂ ਸ਼ਰਤ ਹੈ ਕਿ ਉਹ ਉਸਾਰੀ ਕਿਰਤੀ ਬੋਰਡ ਪਾਸ ਅਪਣੀ ਲਗਾਤਾਰ ਅੰਸ਼ਦਾਨ ਦੀ ਰਕਮ ਜਮਾਂ ਕਰਵਾ ਰਿਹਾ ਹੋਵੇ।ਉਸਾਰੀ ਕਿਰਤੀਆਂ ਨੂੰ ਨੂੰ ਹੋਰ ਲਾਭ ਦਿੰਦਿਆਂ ਮੀਟਿੰਗ ਦੋਰਾਨ ਕਿਰਤੀਆ ਵੱਲੋਂ ਮੈਬਰਸ਼ਿਪ ਵੱਜੋ ਦਿੱਤਾ ਜਾਣ ਵਾਲਾ ਅੰਸ਼ਦਾਨ ਦੀ ਰਾਸ਼ੀ ਜ਼ੋ ਕਿ ਸਰਕਾਰ ਵਲੋਂ 10/- ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਸੀ ਨੂੰ ਘਟਾਕੇ 1/- ਰੁਪਏ ਪ੍ਰਤੀ ਮਹੀਨਾ ਕਰਨ ਲਈ ਪੰਜਾਬ ਸਰਕਾਰ ਨੂੰ ਸਿਫਾਰਸ਼ ਕਰਨ ਦਾ ਫੈਸਲਾ ਲਿਆ ਗਿਆ।ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਕਿਰਤ, ਰੋਸ਼ਨ ਸੁੰਕਾਰੀਆਂ, ਆਈ.ਏ.ਐਸ, ਕਿਰਤ ਕਮਿਸ਼ਨਰ-ਕਮ-ਸਕੱਤਰ ਬੋਰਡ ਸ਼੍ਰੀ ਤੇਜਿੰਦਰ ਸਿੰਘ ਧਾਲੀਵਾਲ, ਆਈ.ਏ.ਐਸ ਪੰਜਾਬ ਰਾਜ ਕੰਸਟਰਕਸ਼ਨ ਵਰਕਰਜ਼ ਵੈਲਫੈਅਰ ਬੋਰਡ ਦੇ ਮੈਂਬਰ ਸਾਹਿਬਾਨ ਅਤੇ ਕਈ ਹੋਰ ਹਾਜਰ ਸਨ ।