5 Dariya News

ਪ੍ਰਾਪਰਟੀ ਟੈਕਸ ਦੀ ਥਾਂ ਤੇ ਰੈਲੀਆਂ ਅਤੇ ਇਕੱਠ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੇ ਲਗਾਇਆ ਜਾਵੇ ਟੈਕਸ

'ਇਕ ਦੀ ਸ਼ਕਤੀ' ਨੂੰ ਉਜਾਗਰ ਕਰਨ ਦਾ ਕੀਤਾ ਸੰਕਲਪ:ਪੰਜਾਬ ਡੈਮੋਕ੍ਰੈਟਿਕ ਪਾਰਟੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 09-Jul-2016

ਪੰਜਾਬ ਡੈਮੋਕ੍ਰ੍ਰੈਟਿਕ ਪਾਰਟੀ ਕਦੇ ਵੀ ਰੈਲੀਆਂ/ਇਕੱਠ ਜਾਂ ਸ਼ਕਤੀ ਪ੍ਰਦਰਸ਼ਨ ਨਹੀਂ ਕਰੇਗੀ। ਸ਼ਕਤੀਪ੍ਰਦਰਸ਼ਨ ਕਰਨਾ ਲੋਕਸ਼ਕਤੀ ਨੂੰ ਚੁਣੌਤੀ ਦੇਣਾਂ ਹੈ ਅਤੇ ਅਸਲ ਵਿੱਚ ਰੈਲੀਆਂ/ਇਕੱਠ/ਸ਼ਕਤੀਪ੍ਰਦਰਸ਼ਨ ਕਰਨਾ ਉਨ੍ਹਾਂ ਕਮਜ਼ੋਰ ਸਿਆਸੀ ਪਾਰਟੀਆਂ ਦੀ ਨਿਸ਼ਾਨੀ ਹੈ ਜੋ ਕਿ ਪੰਜਾਬ ਦੇ ਲੋਕਾਂ ਵਾਸਤੇ ਕੁਝ ਵੀ ਨਹੀਂ ਕਰਨਾ ਚਾਹੁੰਦੇ ਅਤੇ ਇਕੱਠ ਵਿੱਚ ਭੀੜ ਦਿਖਾ ਕੇ ਸਿਰਫ਼ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਇਕੱਠ ਜਾਂ ਰੈਲੀਆਂ ਵਿੱਚ ਭੀੜ ਦੇਖਕੇ ਆਪਣਾ ਵੋਟ ਪਾਉਣ ਦਾ ਫ਼ੈਸਲਾ ਨਾ ਲੈਣ। ਹਰ ਵਿਅਕਤੀ ਦੀ ਵੋਟ, ਇੱਕ ਬਹੁਤ ਵੱਡੀ ਸ਼ਕਤੀ ਹੈ, ਅਤੇ ਇਸ ਸ਼ਕਤੀ ਨੂੰ ਪਛਾਨਣ ਦੀ ਅਤੇ ਪਰਤੱਖ ਕਰਨ ਦੀ ਬਹੁਤ ਲੋੜ੍ਹ ਹੈ।ਪੰਜਾਬ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਇੰਜ. ਗੁਰਕਿਰਪਾਲ ਸਿੰਘ ਪੰਜਾਬ ਨੇ ਕਿਹਾ ਕਿ ਰੈਲੀਆਂ ਅਤੇ ਇਕੱਠ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਨਾਲ ਪ੍ਰਸ਼ਾਸ਼ਨ ਅਤੇ ਸਧਾਰਨ ਜਨਤਾ ਦਾ ਸਮੇਂ ਅਤੇ ਪੈਸੇ ਦਾ ਦੁਰਉਪਯੋਗ ਹੁੰਦਾ ਹੈ। ਜਨਤਾ ਦਾ ਪੈਸਾ ਸਰਕਾਰ ਨੂੰ ਰੈਲੀ ਗਰਾਉਂਡ ਦੀ ਭੀੜ ਅਤੇ ਕਾਨੂੰਨ ਵਿਵਸਥਾ ਲਈ ਮਜਬੂਰਨ ਵਰਤਨਾ ਪੈਂਦਾ ਹੈ, ਜੋ ਕਿ ਕਿਸੇ ਹੋਰ ਕੰਮ ਵਾਸਤੇ ਵਰਤਿਆ ਜਾ ਸਕਦਾ ਸੀ। ੧੪੦੦੦ ਤੋਂ ੨੦,੦੦੦ ਵਿਅਕਤੀਆਂ ਦੀ ਰੈਲੀ ਨੂੰ ਨਿਯੰਤਰਨ ਵਿੱਚ ਕਰਨ ਲਈ ਸਰਕਾਰ ਅਤੇ ਜਨਤਾ ਦਾ ੨ ਕਰੋੜ ਤਕ ਦਾ ਖਰਚਾ ਹੁੰਦਾ ਹੈ, ਜੋ ਕਿ ਇੱਕ ਬਹੁਤ ਵੱਢੀ ਰਕਮ ਹੈ ਅਤੇ ਇਹ ਜਨਤਾ ਦੇ ਪੈਸਾ ਹੈ, ਜੋ ਸਰਕਾਰ ਟੈਕਸ ਰਾਹੀ ਜਨਤਾ ਤੋਂ ਵਸੂਲਿਆ ਜਾਂਦਾ ਹੈ, ਜਦ ਕੀ ਇਹ ਪੈਸਾ ਸੂਬੇ ਅਤੇ ਇਲਾਕੇ ਦੇ ਵਿਕਾਸ ਵਾਸਤੇ ਵਰਤਿਆ ਜਾਣਾ ਚਾਹੀਦਾ ਸੀ। ਪ੍ਰਾਪਰਟੀ ਟੈਕਸ ਪੂਰੀ ਤਰ੍ਹਾਂ ਵਿਕਸਿਤ ਦੇਸ਼ਾਂ ਵਿੱਚ ਲਗਾਇਆ ਜਾਂਦਾ ਹੈ, ਜਦ ਕਿ ਪੰਜਾਬ ਜਾਂ ਭਾਰਤ ਅਜੇ ਵਿਕਸਿਤ ਨਹੀਂ ਹਨ ਅਤੇ ਪੰਜਾਬ ਸਰਕਾਰ ਨੂੰ ਪ੍ਰਾਪਰਟੀ ਟੈਕਸ ਨਹੀਂ ਲਗਾਉਣਾ ਚਾਹੀਦਾ।ਪ੍ਰਧਾਨ ਇੰਜ. ਗੁਰਕਿਰਪਾਲ ਸਿੰਘ ਪੰਜਾਬ ਨੇ ਦੱਸਿਆ ਕਿ, ਪਾਰਟੀ ਦਾ ਮੁੱਖ ਅਜੰਡਾ ਹੀ ਲੋਕਤੰਤਰ ਨੂੰ ਅਹਿਮੀਅਤ ਦੇਣਾ ਹੈ ਅਤੇ ਪਾਰਟੀ ਲੋਕਤੰਤਰ ਦੀ ਪ੍ਰਤੀਨਿਧਤਾ ਕਰ ਰਹੀ ਹੈ। 

ਪੰਜਾਬ ਡੈਮੋਕ੍ਰ੍ਰੈਟਿਕ ਪਾਰਟੀ ਨੇ ਇਹ ਫ਼ੈਸਲਾ ਲਿਆ ਹੈ ਕਿ ਪਾਰਟੀ, ਇਕੱਠ, ਰੈਲੀ ਜਾਂ ਸ਼ਕਤੀ ਪ੍ਰਦਰਸ਼ਨ ਦੀ ਥਾਂ ਤੇ ''ਇੱਕ ਦੀ ਸ਼ਕਤੀ'' ਨੂੰ ਉਜਾਗਰ ਕਰੇਗੀ। ਇਕ ਦੀ ਸ਼ਕਤੀ ਬਾਰੇ ਜਾਣਕਾਰੀ ਦਿੰਦੀਆਂ ਪ੍ਰਧਾਨ ਗੁਰਕਿਰਪਾਲ ਸਿੰਘ ਪੰਜਾਬ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਵਿੱਚ ਇਕ ਦੀ ਸ਼ਕਤੀ ਨੂੰ ਪੂਰੀ ਅਹਿਮੀਅਤ ਦਿੱਤੀ ਗਈ ਹੈ, ਕਿਉਂਕੀ ਜਦ ਕਿਸੇ ਵਿਅਕਤੀ ਨੂੰ ਸਰਕਾਰ ਦੇ ਖਿਲਾਫ਼ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਨ ਪੀੜਤ ਵਿਅਕਤੀ ਇਕੱਲਾ ਹੀ ਸਾਰੀ ਸਰਕਾਰ ਦੇ ਖਿਲਾਫ਼ ਕੋਰਟ ਵਿੱਚ ਕੇਸ ਕਰ ਸਕਦਾ ਹੈ। ਪਰੰਤੂ ਸਰਕਾਰ ਇਨਸਾਫ਼ ਦੇਣ ਦੀ ਬਹਾਏ ਉਸ ਪੀੜਤ ਵਿਅਕਤੀ ਨੂੰ ਤਰੀਕਾਂ ਹੀ ਦਿੰਦੀ ਹੈ, ਜਿਸ ਕਰਕੇ ਉਸਨੂੰ ਨਾਲ ਇਨਸਾਫ਼ ਨਹੀਂ ਹੁੰਦਾ, ਇਸ ਨੂੰ ਬੇਇਨਸਾਫ਼ੀ ਮੰਨਿਆ ਜਾਵੇਗਾ। 'ਇਕ ਦੀ ਸ਼ਕਤੀ' ਨੂੰ ਸਫ਼ਲ ਤਾਂ ਹੀ ਮੰਨਿਆ ਜਾਵੇਗਾ ਜੇਕਰ ਪੀੜਤ ਬੱਚਾ, ਬਜ਼ੁਰਗ, ਔਰਤ ਅਤੇ ਨੌਜਵਾਨ ਨੂੰ ਸਮੇਂ ਦੀ ਸੀਮਾਂ ਅੰਦਰ ਜਲਦ ਤੋਂ ਜਲਦ ਇਨਸਾਫ਼ ਪ੍ਰਾਪਤ ਹੋਵੇ।'ਇੱਕ' ਹੀ ਵਿਸ਼ੇਸ਼ ਹੈ ਅਤੇ 'ਇੱਕ' ਹੀ ਮਹੱਤਵਪੂਰਨ ਵਿਅਕਤੀ ਹੈ। ਇਹ ਸਾਡੇ ਗਰੰਥਾਂ ਵਿੱਚ ਵੀ ਲਿਖਿਆ ਹੈ¸ ਜਿਵੇਂ ਕਿ ੴ, ਓਮ, ਕੁਰਾਨ ਅਤੇ ਬਾਈਬਲ ਵਿੱਚ ਵੀ ''ਇੱਕ ਦੀ ਸ਼ਕਤੀ'' ਨੂੰ ਉਜਾਗਰ ਕਰਨ ਦਾ ਸੰਕਲਪ ਬਹੁਤ ਵਿਸਤਾਰ ਨਾਲ ਦੱਸਿਆ ਗਿਆ ''ਇੱਕ ਦੀ ਸ਼ਕਤੀ'' ਹੀ ਲੋਕ ਸ਼ਕਤੀ ਹੈ ਅਤੇ ਲੋਕ ਸ਼ਕਤੀ ਇਕੱਠ ਅਤੇ ਰੈਲੀਆਂ ਦੀ ਮੌਜਤਾਜ਼ ਨਹੀਂ। ਪੰਜਾਬ ਡੈਮੋਕ੍ਰੈਟਿਕ ਪਾਰਟੀ ਇਸ ਫ਼ਰੰਟ ਤੇ ਕੰਮ ਕਰੇਗੀ ਅਤੇ ੨੦੧੭ ਵਿੱਚ ਜਦ ਸਾਡੀ ਸਰਕਾਰ ਬਣੇਗੀ, ਉਸ ਵੇਲੇ ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਮਨਵਾਉਣ ਲਈ, ਰੋਸ ਪ੍ਰਦਰਸ਼ਨ ਅਤੇ ਧਰਨੇ ਨਹੀਂ ਲਗਾਉਂਣੇ ਪੈਣਗੇ, ਅਤੇ ਕੇਵਲ ਇੱਕ 'ਇਕਲਾ' ਵਿਅਕਤੀ ਵੀ ਸਾਡੇ ਲਈ ਸਹੱਤਵਪੂਰਨ/ਵਿਸ਼ੇਸ਼ ਹੋਵੇਗਾ ਅਤੇ ਉਸ ਦੀ ਸਮੱਸਿਆ ਦੀ ਪੂਰੀ ਸੁਣਵਾਈ ਹੋਵੇਗੀ। ਸਾਡੀ ਪਾਰਟੀ ''ਇੱਕ'' ਦੀ ਮਹੱਤਤਾ ਨੂੰ ਪ੍ਰਫ਼ੁਲਿਤ ਕਰੇਗੀ ਅਤੇ ਹਰ ਵਿਅਕਤੀ ਨੂੰ ਪੂਰਨ ਰੂਪ ਵਿੱਚ ਸਤਿਕਾਰ ਮਿਲੇਗਾ।