5 Dariya News

ਮੁੱਖ ਮੰਤਰੀ ਬਾਦਲ, ਰੇਲਵੇ ਮੰਤਰੀ ਸੁਰੇਸ਼ ਪ੍ਰਭੂ, ਸ਼ਰਦ ਪਵਾਰ ਵਲੋਂ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ (ਘੁਮਾਣ) ਦਾ ਉਦਘਾਟਨ

ਕੇਂਦਰੀ ਰੇਲ ਮੰਤਰੀ ਪ੍ਰਭੂ ਵਲੋਂ ਪੰਜਾਬ ਵਿਚ ਰੇਲਵੇ ਦੇ ਵਿਸਥਾਰ ਬਾਰੇ ਪ੍ਰੋਜੈਕਟਾਂ ਨੂੰ ਹਰੀ ਝੰਡੀ, ਸ਼ਰਦ ਪਵਾਰ ਨੇ ਮੁੱਖ ਮੰਤਰੀ ਬਾਦਲ ਨੂੰ ਦੇਸ਼ ਦੇ ਕਾਸਨਾਂ ਦਾ ਮਸੀਹਾ ਦੱਸਿਆ

5 Dariya News

ਘੁਮਾਣ, (ਬਟਾਲਾ) 17-Jul-2016

ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਸਮਾਜਿਕ , ਧਾਰਮਿਕ ਅਤੇ ਭਾਈਚਾਰਕ ਸਾਂਝ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਅੱਜ ਪਵਿੱਤਰ ਨਗਰੀ ਘੁਮਾਣ ਵਿਖੇ ਭਗਤ ਨਾਮਦੇਵ ਜੀ ਦੀ ਯਾਦ ਵਿਚ ਪੰਜਾਬ ਸਰਕਾਰ ਵਲੋਂ 12 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ (ਘੁਮਾਣ) ਦਾ ਉਦਘਾਟਨ ਕਰਨ ਮੌਕੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਲਈ ਭਾਈਚਾਰਕ ਸਾਂਝ ਨੂੰ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ । ਉਨਾਂ ਕਿਹਾ ਕਿ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦੇ ਖੁੱਲ੍ਹਣ ਨਾਲ ਪੰਜਾਬ ਤੇ ਮਹਾਰਾਸ਼ਟਰ ਦੇ ਲੋਕਾਂ ਵਿੱਚ ਹੋਰ ਪਿਆਰ ਤੇ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ। ਇਸ ਮੌਕੇ ਸ. ਬਾਦਲ, ਸੁਰੇਸ਼ ਪ੍ਰਭੂ , ਸ੍ਰੀ ਸ਼ਰਦ ਪਵਾਰ ਤੇ ਪੂਨੇ ਦੀ ਸਰਹੱਦ ਸੰਸਥਾਂ ਦੇ ਨੁਮਾਇੰਦਿਆਂ ਵਲੋਂ ਘੁਮਾਣ ਵਿਖੇ ਬਣਨ ਵਾਲੇ ਭਾਸ਼ਾ ਭਵਨ ਅਤੇ ਯਾਤਰੀ ਨਿਵਾਸ ਦਾ ਨੀਂਹ ਪੱਥਰ ਰੱਖਿਆ ਗਿਆ। ਸ਼ਰੋਮਣੀ ਭਗਤ ਨਾਮਦੇਵ ਜੀ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਭਗਤੀ ਲਹਿਰ ਦੇ ਪ੍ਰਮੁੱਖ ਸ੍ਰੀ ਨਾਮਦੇਵ ਜੀ ਨੇ ਘੁਮਾਣ ਦੀ ਧਰਤੀ 'ਤੇ 18 ਸਾਲ ਤੋਂ ਵੱਧ ਸਮਾਂ ਗੁਜ਼ਾਰ ਕੇ ਪੰਜਾਬ ਅਤੇ ਮਹਾਂਰਾਸ਼ਟਰ ਦਰਮਿਆਨ ਸਾਂਝ ਸ਼ੁਰੂ ਕੀਤੀ ਸੀ।  

ਉਨਾਂ ਕਿਹਾ ਕਿ ਸਦੀਆਂ ਪੁਰਾਣੀ ਇਸ਼ ਸਾਂਝ ਨੂੰ ਹੋਰ ਪੱਕਿਆਂ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਭਗਤ ਨਾਮਦੇਵ ਜੀ ਦੇ 61 ਸਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਜੋ ਕਿ ਸਮੁੱਚੀ ਮਾਨਵਤਾ ਲਈ ਅੱਜ ਵੀ ਚਾਨਣ ਮੁਨਾਰਾ ਹਨ। ਉਨਾਂ ਕਿਹਾ ਕਿ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਸ਼ਟਰ ਦੇ ਨਾਂਦੇੜ ਵਿਖੇ ਜੋਤੀ ਜੋਤ ਸਮਾਏ ਸਨ, ਇਸ ਕਾਰਨ ਪੰਜਾਬ ਦੀ ਮਹਾਂਰਾਸ਼ਟਰ ਨਾਲ ਹੋਰ ਵੀ ਗੂੜੀ ਸਾਂਝ ਹੈ। ਬਾਦਲ ਨੇ ਸੁਰੇਸ਼ ਪ੍ਰਭੂ ਰੇਲ ਮੰਤਰੀ ਭਾਰਤ ਸਰਕਾਰ, ਸ੍ਰੀ ਸ਼ਰਦ ਪਵਾਰ ਸਾਬਕਾ ਕੇਂਦਰੀ ਵਜ਼ੀਰ ਅਤੇ ਮਹਾਂਰਾਸ਼ਟਰ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਘੁਮਾਣ ਪਹੁੰਚਣ 'ਤੇ ਜੀ ਆਇਆਂ ਕਰਦਿਆਂ ਕਿਹਾ ਕਿ ਅੱਜ ਘੁਮਾਣ ਵਿਖੇ ਮਹਾਂਰਾਸ਼ਟਰ ਦੀ ਸਿਆਣਪ ਜੁੜ ਬੈਠੀ ਹੈ, ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨਾਂ ਨੇ ਮਹਾਂਰਾਸ਼ਟਰ ਤੋਂ ਆਈਆਂ ਸਾਰੀਆਂ ਸਨਮਾਨਿਤ ਹਸਤੀਆਂ ਦਾ ਪੰਜਾਬ ਆਉਣ 'ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਮਹਾਂਰਾਸ਼ਟਰ ਦੇ ਪੂਨੇ ਦੀ ਸਰਹੱਦ ਸੰਸਥਾ ਵਲੋਂ ਘੁਮਾਣ ਵਿਖੇ ਜੋ ਭਾਸ਼ਾ ਭਵਨ ਅਤੇ ਯਾਤਰੀ ਨਿਵਾਸ ਉਸਾਰਿਆ ਜਾਵੇਗਾ ਉਸ ਲਈ ਪੰਜਾਬ ਸਰਕਾਰ ਹਰ ਤਰਾਂ ਦੀ ਮਦਦ ਕਰਨ ਨੂੰ ਤਿਆਰ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਹੱਦ ਸੰਸਥਾ ਨੂੰ ਇਸ ਭਾਸ਼ਾ ਭਵਨ ਲਈ ਪਹਿਲਣ ਹੀ ਦੋ ਏਕੜ ਜ਼ਮੀਨ ਮੁਹੱਈਆ ਕਰਵਾਈ ਗਈ ਹੈ। 

ਸ. ਬਾਦਲ ਨੇ ਮਹਾਂਰਾਸ਼ਟਰ ਦੀਆਂ ਸਖ਼ਸ਼ੀਅਤਾਂ ਨੂੰ ਹਰ ਸਾਲ ਘੁਮਾਣ ਆਉਣ ਦਾ ਸੱਦਾ ਵੀ ਦਿੱਤਾ। ਬਾਦਲ ਨੇ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸ੍ਰੀ ਪ੍ਰਭੂ ਦੇ ਯਤਨਾਂ ਸਦਕਾ ਪੰਜਾਬ ਅੰਦਰ ਕਈ ਰੇਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲੀ ਹੈ। ਉਨਾਂ ਕਿਹਾ ਕਿ ਰੇਲਵੇ ਮੰਤਰੀ ਸ੍ਰੀ ਪ੍ਰਭੂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ, ਜਿਸ ਲਈ ਉਹ ਕੇਂਦਰੀ ਰੇਲ ਮੰਤਰੀ ਧੰਨਵਾਦੀ ਹਨ। ਪੰਜਾਬੀਆਂ ਦੀ ਮਿਹਨਤ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਆਪਣੀ ਹੱਢਭੰਨਵੀਂ ਮਿਹਨਤ ਨਾਲ ਦੇਸ਼ ਦਾ ਅੰਨ ਭੰਡਾਰ ਭਰਿਆ ਹੈ ਅਤੇ ਜੰਗੇ ਅਜ਼ਾਦੀ ਵਿਚ ਪੰਜਾਬੀਆਂ ਨੇ ਮੋਹਰੀ ਰੋਲ ਨਿਭਾਉਦਿਆਂ 80 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਪੰਜਾਬੀਆਂ ਦੀ ਕੁਰਬਾਨੀ ਤੇ ਮਿਹਨਤ ਨੂੰ ਮੁੱਖ ਰੱਖਦੇ ਹੋਏ ਸੂਬੇ ਦੀ ਹੋਰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਅਕਾਲੀ-ਭਾਜਪਾ ਸਰਕਾਰ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਸੂਬੇ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣਾ ਹੈ। ਉਨਾਂ ਕਿਹਾ ਕਿ ਸਦਭਾਵਨਾ ਭਰੇ ਮਾਹੋਲ ਵਿਚ ਰਾਜ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਹੈ ਅਤੇ ਇਸ ਅਰਸੇ ਦੌਰਾਨ ਕੋਈ ਵੀ ਖੇਤਰ ਵਿਕਾਸ ਤੋਂ ਵਾਂਝਾ ਨਹੀਂ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਨੇ ਵਿਕਾਸ ਦੇ ਨਾਲ-ਨਾਲ ਸੂਬੇ ਦੀ ਅਮੀਰ ਧਾਰਮਿਕ, ਸੱਭਿਆਚਾਰਕ ਵਿਰਾਸਤ ਦੀ ਸੰਭਾਲ ਲਈ ਵੱਡੇ ਉਪਰਾਲੇ ਕੀਤੇ ਹਨ ਅਤੇ ਵਿਰਾਸਤੇ-ਏ-ਖਾਲਸਾ, ਚੱਪੜਚਿੜੀ, ਵਾਰ ਮੋਮੋਰੀਅਲ, ਸ੍ਰੀ ਰਾਮ ਤੀਰਥ ਮੰਦਿਰ, ਸ੍ਰੀ ਗੁਰੂ ਰਵਿਦਾਸ ਮੋਮੈਰੀਅਲ ਸਮੇਤ ਵੱਖ-ਵੱਖ ਯਾਦਗਰਾਂ ਦੀ ਉਸਾਰੀ ਕੀਤੀ ਹੈ। 

ਇਸ ਤੋਂ ਪਹਿਲਾਂ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਸ. ਬਾਦਲ ਦੇ ਯਤਨਾਂ ਸਦਕਾ ਭਗਤ ਨਾਮਦੇਵ ਜੀ ਦੀ ਕਾਲਜ ਦੇ ਰੂਪ ਵਿਚ ਜੋ ਯਾਦਗਾਰ ਬਣ ਸਕੀ ਹੈ ਉਹ ਮਹਾਂਰਾਸ਼ਟਰ ਤੇ ਪੰਜਾਬ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਪੰਜਾਬ ਲਈ ਐਲਾਨ ਕਰਦਿਆਂ ਰੇਲਵੇ ਮੰਤਰੀ ਸ੍ਰੀ ਪ੍ਰਭੂ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ-ਫਿਰੋਜ਼ਪੁਰ, ਰਾਜਪੁਰਾ –ਚੰਡੀਗੜ੍ਹ, ਰਿਵਾੜੀ-ਲੁਧਿਆਣਾ ਰੇਲ ਲਿੰਕਾਂ ਦਾ ਵਿਸਥਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਰੇਲਵੇ ਜਨਰਲ ਮੈਨੇਜਰ ਨੂੰ ਇਸ ਸਬੰਧੀ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀ ਜਾ ਚੁੱਕੀਆਂ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਸ੍ਰੀ ਸ਼ਰਦ ਪਵਾਰ ਨੇ ਸ. ਬਾਦਲ ਨੂੰ ਪੰਜਾਬੀਆਂ ਦੇ ਹਿੱਤਾਂ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਲੜਣ ਵਾਲਾ ਆਗੂ ਕਰਾਰ ਦੇਦਿੰਆਂ ਕਿਹਾ ਕਿ ਸ. ਬਾਦਲ ਦਾ ਸੂਬੇ ਅਤੇ ਦੇਸ਼ ਦਾ ਵਿਕਾਸ ਵਿਚ ਵੱਡਾ ਯੋਗਦਾਨ ਹੈ। ਸ. ਬਾਦਲ ਨੂੰ ਦੇਸ਼ ਦੇ ਕਿਸਾਨਾਂ ਦਾ ਮਸੀਹਾ ਦੱਸਦਿਆਂ ਸ੍ਰੀ ਪਵਾਰ ਨੇ ਕਿਹਾ ਕਿ ਸ. ਬਾਦਲ ਵਲੋਂ ਹਰ ਸਮੇਂ ਕਿਸਾਨਾਂ  ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਗਏ ਹਨ। ਸ੍ਰੀ ਪਵਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਕ ਸਾਲ ਦੇ ਰਿਕਾਰਡ ਸਮੇਂ ਵਿਚ ਡਿਗਰੀ ਕਾਲਜ ਤਿਆਰ ਕਰਕੇ ਆਪਣਾ ਵਾਅਦਾ ਨਿਭਾਇਆ ਗਿਆ ਹੈ। ਉਨਾਂ ਕਿਹਾ ਕਿ ਇਹ ਕਾਲਜ ਆਉਣ ਵਾਲੀਆਂ ਪੀੜੀਆਂ ਵਿਚ ਭਗਤ ਨਾਮਦੇਵ ਜੀ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਫੈਲਾਉਣ ਵਿਚ ਸਹਾਈ ਹੋਵੇਗਾ। 

ਇਸ਼ ਤੋਂ ਪਹਿਲਾਂ ਸ. ਸੁਰਜੀਤ ਸਿੰਘ ਰੱਖੜਾ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ ਨੇ ਆਈ ਹੋਈ ਸਮੁੱਚੀ ਲੀਡਰਸ਼ਿਪ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਰਵ ਸ੍ਰੀ ਬਿਕਰਮ ਸਿੰਘ ਮਜੀਠੀਆ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ, ਸ੍ਰੀ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ, ਸ੍ਰੀਮਤੀ ਸੁਰਜੀਤ ਕੋਰ ਸਾਹੀ ਮੁੱਖ ਸੰਸਦੀ ਸਕੱਤਰਸ. ਸੇਵਾ ਸਿੰਘ ਸੇਖਵਾਂ ਰਾਜ ਮੰਤਰੀ, ਸ. ਸੁੱਚਾ ਸਿੰਘ ਲੰਗਾਹ ਸਾਬਕਾ ਵਜ਼ੀਰ ਪੰਜਾਬ , ਬਲਜੀਤ ਸਿੰਘ ਜਲਾਲਉਸਮਾ ਵਿਧਾਇਕ, ਚੇਅਰਮੈਨ ਰਵੀਕਰਨ ਸਿੰਘ ਕਾਹਲੋਂ , ਸ੍ਰੀ ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ, ਜਗਦੀਸ ਰਾਜ ਸਾਹਨੀ, ਸਰਹੱਦ ਫਾਊਂਡੇਸ਼ਨ ਦੇ ਪ੍ਰਧਾਨ ਸੰਜੇ ਨਾਹਰ, ਸ੍ਰੀ ਕੇ.ਜੇ.ਐਸ ਚੀਮਾ ਵਿਸ਼ੇਸ ਸਕਤੱਰ ਮੁੱਖ ਮੰਤਰੀ ਪੰਜਾਬ, ਕੰਵਰ ਵਿਜੇ ਪ੍ਰਤਾਪ ਡੀ.ਆਈ.ਜੀ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ, ਦਿਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ, ਪ੍ਰੋ. Ðਰਾਕੇਸ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ). ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਸੋਰਬ ਅਰੋੜਾ ਐਸ.ਡੀ.ਐਮ, ਸ. ਸੁਖਬੀਰ ਸਿੰਘ ਵਾਹਲਾ ਚੇਅਰਮੈਨ, ਸ੍ਰੀ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਐਡਵੇਕੈਟ ਜਗਰੂਪ ਸਿੰਘ ਸੇਖਵਾਂ , ਹਰਦੇਵ ਸਿੰਘ ਰਿਆੜ, ਕਸ਼ਮੀਰ ਸਿੰਘ ਬਰਿਆਰ, ਰਤਨ ਸਿੰਘ ਜਫਰਵਾਲ, ਗੁਰਿੰਦਰਪਾਲ ਸਿੰਘ ਗੋਰਾ (ਸਾਰੇ ਸ਼ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਮੈਂਬਰ), ਬਲਬੀਰ ਸਿੰਘ ਬਿੱਟੂ, ਕੰਵਲਜੀਤ ਸਿੰਘ ਪੁਆਰ, ਸਰਬਜੀਤ ਸਿੰਘ ਸਾਬੀ, ਅਮਰੀਕ ਸਿੰਘ ਬਾਲੇਵਾਲ, ਸਰਪੰਚ ਮਨਜੀਤ ਸਿੰਘ ਹਰਦਾਨ, ਡਾ. ਨਰਿੰਦਰ ਸਿੰਘ ਘੁਮਾਣ, ਸਖਜਿੰਦਰ  ਸਿੰਘ ਘਾਮ, ਬੱਬੂ ਕਾਹਲੋਂ, ਪਰਮਜੀਤ ਪੰਮ, ਬ੍ਰਿਜ ਮੋਹਨ ਮੱਪੀ, ਅਵਤਾਰ ਸਿੰਘ ,  ਤਰਸੇਮ ਸਿੰਘ ਬਾਵਾ, ਸਰਪੰਚ ਮਨਜੀਤ ਸਿੰਘ ਵਾੜੇ, ਹਰਬੰਸ ਸਿੰਘ ਘੁਮਾਣ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।