5 Dariya News

ਪਾਰਕਵੁੱਡ ਗਲੈਡ ਦੇ ਫਲੈਟਸ ਮਾਲਕਾਂ ਵਲੋਂ ਪ੍ਰਬੰਧਕਾਂ ਦੇ ਖਿਲਾਫ ਰੋਸ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

5 Dariya News

ਖਰੜ (ਐਸ.ਏ.ਐਸ.ਨਗਰ) 16-Jul-2016

ਰੈਜ਼ੀਡੈਟਸ ਵੈਲਫੇਅਰ ਐਸੋਸੀਏਸ਼ਨ ਪਾਰਕਵੁੱਡ ਗਲੈਡ ਸੈਕਟਰ 116 ਮੁਹਾਲੀ ਲਾਂਡਰਾਂ ਰੋਡ ਸੰਤੇਮਾਜਰਾ ਦੇ ਅਹੁੱਦੇਦਾਰਾਂ ਅਤੇ ਵਸਨੀਕਾਂ ਨੇ ਬਿਲਡਰ ਵਲੋ ਪੂਰੀਆਂ ਸਹੂਲਤਾਂ ਨਾ ਦੇਣ ਦੇ ਰੋਸ ਵਜੋਂ ਗੇਟ ਦੇ ਅੱਗੇ ਰੋਸ ਧਰਨਾ ਦੇ ਕੇ ਬਿਲਡਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਨ੍ਹਾਂ ਫਲੈਟਾਂ ਵਿਚ ਰਹਿ ਰਹੇ ਪਰਿਵਾਰਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆ ਵੈਲਫੇਅਰ ਦੇ ਜੁਆਇੰਟ ਸਕੱਤਰ ਅਮਰੀਕ ਸਿੰਘ, ਪ੍ਰਧਾਨ ਸੁਭਾਸ ਮਲਹੋਤਰਾ , ਸਲਾਹਕਾਰ ਨਰਿੰਦਰ ਨੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀਵਰੇਜ਼ ਦੀ ਭਾਰੀ ਸੱਮਸਿਆ ਹੈ ਅਤੇ ਸੀਵਰੇਜ਼ ਦਾ ਪਾਣੀ ਬੇਸਮੈਟ ਦੇ ਥੱਲਿਓ ਜਾਣ ਕਰਕੇ ਨਿਕਲਦਾ ਰਹਿੰਦਾ ਹੈ ਅਤੇ ਇਹ ਪਾਣੀ ਬਿਜਲੀ ਦੇ ਵੱਡੇ ਬਕਸਿਆਂ ਥੱਲਿਓ ਵੀ ਰਿਸਦਾ ਹੈ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਟਰੀਟਮੈਟ ਪਲਾਂਟ ਫੇਲ੍ਹ ਹੋ ਚੁੱÎਕਿਆ ਹੈ ਅਤੇ ਕੰਮ ਨਹੀ ਕਰ ਰਿਹਾ ਹੈ ਜਿਸ ਕਾਰਨ ਬਦਬੂ ਆਉਦੀ ਰਹਿੰਦੀ ਹੈ ਤੇ ਸਿਹਤ ਲਈ ਹਾਨੀਕਾਰ ਸਿੱਧ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੈਟੀਨੈਸ ਨਾਂ ਦੀ ਕੋਈ ਚੀਜ ਨਹੀ, ਸਫਾਈ ਦਾ ਬੂਰਾ ਹਾਲ ਹੈ, ਪਾਰਕਾਂ ਵੀ ਮੇਨਟੇਨ ਨਹੀਂ ਕੀਤੀਆਂ ਜਾਂਦੀਆਂ। ਸਕਿਉਰਟੀ ਦਾ ਕੰਮ ਜੀਰੋ ਹੈ ਕੋਈ ਰੋਕਟੋਕ ਨਹੀ ਹੈ ਅਤੇ ਕਿਸੇ ਵੀ ਸਮੇ ਕੋਈ ਘਟਨਾ ਵਾਪਰ ਸਕਦੀ ਹੈ, ਕੋਈ ਵੀ ਸਕਿਉਰਟੀ ਵਾਲਾ ਪੁੱਛ ਪ੍ਰਤੀਤ ਨਹੀਂ ਕਰਦਾ। ਉਨ੍ਹਾਂ ਬਿਲਡਰ ਤੇ ਕਥਿਤ ਤੌਰ ਤੇ ਦੋਸ਼ ਲਾਇਆ ਕਿ ਕਲੱਬ ਦੇ ਨਾਂ ਤੇ ਮੈਬਰਸ਼ਿਪ ਵਜੋ 40 ਹਜ਼ਾਰ ਰੁਪਏ ਲਏ ਗਏ ਹਨ ਪਰ ਕਲੱਬ ਦਾ ਕੰਮ ਜ਼ੀਰੋ ਹੈ। ਇਸ ਮੌਕੇ ਬਲਦੇਵ ਸਿੰਘ, ਐਸ.ਡੀ.ਸ਼ਰਮਾ, ਅਨੁਰਾਗ, ਕੁਲਦੀਪ ਕੌਰ , ਕੇ.ਟੀ.ਸ਼ਰਮਾ, ਸੰਦੀਪ ਹੁੱਡਾ ਤੋਂ ਇਲਾਵਾ ਹੋਰ ਵੀ ਫਲੈਟਸਾਂ ਦੇ ਮਾਲਕ ਹਾਜ਼ਰ ਸਨ।

ਮਨਮਿੰਦਰ ਸਿੰਘ ਏ.ਜੀ.ਐਮ. ਨੇ ਦਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਇਨ੍ਹਾਂ ਫਲੈਟਸਾਂ ਦਾ ਮੈਟੀਨੈਸ ਕੰਪਨੀ ਵਲੋਂ ਸਹੀ ਕਰਵਾਇਆ ਜਾ ਰਿਹਾ ਹੈ, ਪਾਣੀ, ਬਿਜਲੀ ਦੀ ਸਪਲਾਈ 24 ਘੰਟੇ ਦਿੱਤੀ ਜਾਂ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਬਲਾਕ ਵਿਚ 96 ਫਲੈਟਸ ਵਿਕ ਚੁੱਕੇ ਹਨ ਜਿਨ੍ਹਾਂ ਵਿਚੋ ਕਈ ਫਲੈਟਸਾਂ ਦੇ ਕਿਰਾਏਦਾਰ ਰਹਿ ਰਹੇ ਪਰ ਅਫਸੋਸ ਕਿ ਇਨ੍ਹਾਂ ਫਲੈਟਸਾਂ ਵਿਚ ਰਹਿ 92 ਪਰਿਵਾਰਾਂ ਵਲੋਂ ਮੈਟੀਨੈਸ ਦਾ ਖਰਚਾ ਨਹੀਂ ਦਿੱਤਾ ਜਾ ਰਿਹਾ ਹੈ ਜਿਸਦੀ ਰਕਮ 20,89124 ਰੁਪਏ ਬਕਾਇਆ ਖੜ੍ਹੇ ਹਨ। ਉਨ੍ਹਾਂ ਰੋਸ ਧਰਨੇ ਨੂੰ ਆਪਸੀ ਖਹਿਬਾਜ਼ੀ ਦਾ ਨਤੀਜ਼ਾ ਦੱਸਿਆ ਉਨ੍ਹਾਂ ਕਿਹਾ ਕਿ ਜੇਕਰ ਇਹ ਚਾਹੁੰਣ ਤਾਂ ਉਹ ਫਲੈਟਸਾਂ ਦੀ ਮੈਟੀਨੈਸ ਆਪ ਕਰ ਸਕਦੇ ਹਨ ਅਤੇ ਹਰ ਤਰ੍ਰਾਂ ਦਾ ਸਹਿਯੋਗ ਵੀ ਦੇਣਗੇ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਕਲੱਬ, ਜਿੰਮ ਜਿਥੇ ਕਿ ਮਹਿੰਗਾ ਸਮਾਨ ਲਗਾਇਆ ਹੋਇਆ ਹੈ ਉਹ ਵੀ ਬੰਦ ਪਿਆ ਹੈ , ਕਲੱਬ, ਜਿੰਮਾਂ ਵਿਚ ਕੋਈ ਵੀ ਨਹੀਂ ਜਾਂਦਾ।