5 Dariya News

ਲਿੰਗੂਆਸੋਫਟ ਦੀ ਮਦਦ ਨਾਲ ਅਮਰੀਕੀ ਅੰਬੈਸੀ ਵਿਚ ਇੰਟਰਵਿਊ ਕ੍ਰੈਕ ਕਰਨਾ ਹੋਇਆ ਆਸਾਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 07-Jul-2016

ਯੂਨਾਇਟਡ ਸਟੇਟ ਆਫ਼ ਅਮਰੀਕਾ ਅੱਜ ਵਿਸ਼ਵ ਭਰ ਦੇ ਦੇਸ਼ਾਂ ਦੇ ਵਿਦਿਆਰਥੀਆਂ ਲਈ ਪੜਾਈ ਲਈ ਪਸੰਦੀਦਾ ਦੇਸ਼ ਬਣ ਚੁੱਕਾ ਹੈ। ਅਮਰੀਕਾ ਵਿਚ ਦੁਨੀਆਂ ਦੀਆਂ ਨੰਬਰ ਇਕ ਯੂਨੀਵਰਸਿਟੀਆਂ ਬਿਹਤਰੀਨ ਕੋਰਸ ਕਰਵਾ ਰਹੀਆਂ ਹਨ। ਜਦ ਕਿ ਅਮਰੀਕੀ ਡਿਗਰੀ ਦੀ ਪੂਰੀ ਦੁਨੀਆਂ ਵਿਚ ਮਾਨਤਾ ਹੈ।  ਅਮਰੀਕਾ ਜਾ ਕੇ ਪੜਾਈ ਕਰਨ ਲਈ ਵਿਦਿਆਰਥੀਆਂ ਨੂੰ ਅੰਬੈਸੀ ਵਿਚ ਇਕ ਇੰਟਰਵਿਊ ਪਾਸ ਕਰਨਾ ਪੈਦਾ ਹੈ। ਇਨਾ ਗੱਲਾਂ ਦਾ ਖ਼ੁਲਾਸਾ ਲਿੰਗੂਆਸੌਫਟ ਐਡੂਟੈਕ ਪ੍ਰਾ. ਲਿ. ਦੇ ਸੀ ਈ À ਗੁਰਵਿੰਦਰ ਸਿੰਘ ਕੰਗ ਨੇ ਫ਼ੇਜ਼ 7 ਵਿਚਲੇ ਦਫ਼ਤਰ ਵਿਚ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ  ਇੰਟਰਵਿਊ ਹੀ ਇਕ ਅਜਿਹਾ ਪਲੇਟਫ਼ਾਰਮ ਹੈ ਜਿਸ ਵਿਚ ਵਿਦਿਆਰਥੀ ਆਪਣੀ ਸਮਰੱਥਾ ਰਾਹੀਂ ਵੀਜ਼ਾ ਹਾਸਿਲ ਕਰ ਸਕਦੇ ਹਨ। ਬੇਸ਼ੱਕ ਇਹ ਇੰਟਰਵਿਊ ਸਿਰਫ਼ ਤਿੰਨ ਜਾਂ ਚਾਰ ਮਿੰਟ ਦੀ ਹੁੰਦੀ ਹੈ ਪਰ ਇਸ ਦੌਰਾਨ ਦਿਤੇ ਗਏ ਜਵਾਬ ਹੀ ਇੰਟਰਵਿਊ ਪਾਸ ਜਾਂ ਫ਼ੇਲ੍ਹ ਦਾ ਪੈਰਾਮੀਟਰ ਘੜਦੇ ਹਨ।ਜਦ ਕਿ ਅਫ਼ਸਰ ਉਸੇ ਸਮੇਂ ਹੀ ਵੀਜ਼ਾ ਦੇਣ ਜਾਂ ਰਫਿਊਜ਼ ਕਰ ਦਿੰਦੇ ਹਨ।

ਇਸ ਇੰਟਰਵਿਊ ਵਿਚ ਕਈ ਵਿਦਿਆਰਥੀ ਬਿਨਾਂ ਸਹੀ ਜਾਣਕਾਰੀ ਦੇ ਚਲੇ ਜਾਂਦੇ ਹਨ ਅਤੇ ਵੀਜ਼ਾ ਰਫਿਊਜ਼ ਕਰਾ ਲੈਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀ ਪਤਾ ਹੁੰਦਾ ਕਿ ਵੀਜ਼ਾ ਅਫ਼ਸਰ ਉਨ੍ਹਾਂ ਤੋਂ ਕੀ ਜਾਣਕਾਰੀ ਅਤੇ ਕਿੰਨੀ ਜਾਣਕਾਰੀ ਲਵੇਗਾ।ਗੁਰਵਿੰਦਰ ਸਿੰਘ ਕੰਗ ਨੇ ਦੱਸਿਆਂ ਕਿ ਲਿੰਗੂਆਸੋਫਟ ਐਡੂਟਕ ਪ੍ਰਾਈਵੇਟ ਲਿ. ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਇੰਟਰਵਿਊ ਦੀ ਤਿਆਰੀ ਇਸ ਤਰਾਂ ਕਰਾਉਂਦਾ ਹੈ ਕਿ  ਵਿਦਿਆਰਥੀ ਪਹਿਲੀ ਵਾਰ ਵਿਚ ਹੀ ਵੀਜ਼ਾ ਹਾਸਿਲ ਕਰ ਸਕੇ।ਕੰਗ ਅਨੁਸਾਰ ਉਨ੍ਹਾਂ ਦੀ ਸੰਸਥਾ ਆਪਣੇ ਤਜਰਬੇ ਨਾਲ ਵਿਦਿਆਰਥੀ ਨੂੰ ਆਨ ਲਾਈਨ  ਇਸ ਤਰਾਂ ਤਿਆਰੀ ਕਰਵਾਉਂਦੀ ਹੈ ਕਿ ਇੰਟਰਵਿਊ ਨੂੰ ਪਾਸ ਕਰਕੇ ਅਮਰੀਕਾ ਵਿਚ ਪੜਾਈ ਕਰਨ ਦੇ ਆਪਣੇ ਸੁਪਨੇ ਨੂੰ ਸਕਾਰ ਕਰ ਸਕੇ।