ਕੌਂਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਨੇ ਕੈਨੇਡਾ ਦਿਵਸ ਮਨਾਇਆ
5 Dariya News
ਫਤਿਹਗੜ੍ਹ ਸਾਹਿਬ 05-Jul-2016
ਕੌਂਟੀਨੈਂਟਲ ਗਰੁੱਪ ਆਫ ਇੰਸਟੀਚਿਊਟ ਵੱਲੋਂ ਅੱਜ 'ਕੈਨੇਡਾ ਦਿਵਸ' ਮਨਾਇਆ ਗਿਆ। ਇਸ ਮੌਕੇ 'ਤੇ ਆਯੋਜਿਤ ਕੀਤੇ ਪ੍ਰੋਗਰਾਮ ਵਿਚ ਕੈਨੇਡਿਅਨ ਫੈਕਲਿਟੀ ਥੈਹਿਯਾ ਜੌਂਸ ਅਤੇ ਜਾਰਜਿਅਨ ਕਾਲਜ਼ ਤੋਂ ਇੰਟਰਨ ਕੇਲਸੀ ਇਲਿਅਟ ਅਤੇ ਟੋਬਿਸ ਮੈਥਯੂਸ ਨੇ ਵੱਧ ਚੜਕੇ ਮਦਦ ਕੀਤੀ।ਕਾਲਜ ਦੇ ਡਾਇਰੈਕਟਰ ਐਮ.ਐਸ. ਗਰੇਵਾਲ ਨੇ ਆਪਣੇ ਭਾਸ਼ਣ ਵਿਚ ਉਕਤ ਲੋਕਾਂ ਦੇ ਕੀਤੇ ਉਪਰਾਲਿਆ ਨੂੰ ਸਰਾਹਿਆ, ਜਿਨ੍ਹਾਂ ਕੈਨੇਡਾ ਦੇ ਨਾਲ ਕਾਂਟੀਨੇਂਟਲ ਗਰੁੱਪ ਦਾ ਲੰਮਾ ਤੇ ਮਜਬੂਤ ਰਿਸ਼ਤਾ ਰੱਖਣ ਵਿਚ ਯੋਗਦਾਨ ਦਿੱਤਾ ਹੈ।ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੌਂਟੀਨੈਂਟਲ ਕਾਲਜ ਇੰਟਰਨੈਸ਼ਨਲ ਪੜ੍ਹਾਈ ਦਾ ਮੁੱਖ ਕੇਂਦਰ ਹੈ। ਉਨ੍ਹਾਂ ਨੇ ਸੀ.ਜੀ.ਆਈ. ਦੀ ਪ੍ਰਸੰਸ਼ਾਂ ਕਰਦੇ ਹੋਏ ਕਿਹਾ ਕਿ ਕਾਲਜ ਵੱਲੋਂ ਜੋ ਪਿੰਡਾਂ ਦੇ ਬੱਚਿਆਂ ਨੂੰ ਇੰਟਰਨੈਸ਼ਨਲ ਡਿਗਰੀ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਉਹ ਬਹੁਤ ਹੀ ਤਾਰੀਫ ਦੇ ਕਾਬਿਲ ਅਤੇ ਸਲਾਂਘਾਯੋਗ ਹੈ । ਇਸ ਸਮਾਗਮ ਵਿਚ ਬਹੁਤ ਸਾਰੀਆਂ ਪ੍ਰਤਿਯੋਗਤਾਵਾਂ ਹੋਈਆਂ, ਜਿਵੇਂ ਪ੍ਰਸ਼ਨ-ਉੱਤਰ (ਕਵਿੱਜ), ਇੱਕ ਮਿੰਟ ਵਾਲੀਆਂ ਖੇਡਾਂ ਆਦਿ ਸ਼ਾਮਲ ਹਨ, ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਵੀ ਜਿਆਦਾ ਤੋਂ ਜਿਆਦਾ ਹਿੱਸਾ ਲਿਆ।