ਵੈਸਟ ਹਾਈਲੈਂਡਰ ਵੱਲੋਂ ਕਰਵਾਏ ਗਏ ਸੈਮੀਨਾਰ ਵਿਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਸਿੱਖਿਆਂ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦਿਤੀ ਜਾਣਕਾਰੀ
ਪੜਾਈ ਦੇ ਕੋਰਸਾਂ ਦੇ ਨਾਲ ਰਹਿਣ ਸਹਿਣ ਸਬੰਧੀ ਜਾਣਕਾਰੀ ਕੀਤੀ ਸਾਂਝੀ
5 Dariya News
ਐਸ.ਏ.ਐਸ. ਨਗਰ (ਮੁਹਾਲੀ) 02-Jul-2016
ਵੈਸਟ ਹਾਈਲੈਂਡਰ ਵੱਲੋਂ ਮੁਹਾਲੀ ਦੇ ਫ਼ੇਜ਼ 7 ਵਿਚਲੇ ਦਫ਼ਤਰ ਵਿਚ ਕਰਵਾਏ ਗਏ ਸੈਮੀਨਾਰ ਵਿਚ ਆਈ ਸੀ ਐਲ ਬਿਜ਼ਨੈੱਸ ਸਕੂਲ, ਨਿਊਜ਼ੀਲੈਂਡ ਅਤੇ ਸਾਊਥ ਕਰਾਸ ਯੂਨੀਵਰਸਿਟੀ, ਆਸਟ੍ਰੇਲੀਆ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕਰਦੇ ਹੋਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਪੜਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਤੇ ਦੋਹਾਂ ਦੇਸ਼ਾਂ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਕੋਰਸਾਂ ਦੀ ਜਾਣਕਾਰੀ, ਡਿਗਰੀ ਪੂਰੀ ਹੋਣ ਤੋਂ ਬਾਅਦ ਉਸ ਦੇ ਫ਼ਾਇਦੇ ਅਤੇ ਉੱਥੋਂ ਦੇ ਰਹਿਣ ਸਹਿਣ ਸਬੰਧੀ ਜਾਣਕਾਰੀ ਦਿਤੀ।
ਸਿੱਖਿਆਂ ਮਾਹਿਰ ਨੀਗਲ ਕੁੰਮਿਨਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਾਊਥ ਕਰਾਸ ਯੂਨੀਵਰਸਿਟੀ ਦੇ ਆਸਟ੍ਰੇਲੀਆ ਵਿਚ ਮੈਲਬਾਰਨ, ਸਿਡਨੀ, ਗੋਲਡ ਕੋਸਟ, ਲਿਸਮੋਰ ਅਤੇ ਕੋਫਸ ਹਾਰਬਰ ਵਿਚ ਕੁੱਲ 5 ਕੈਂਪਸ ਹਨ। ਉਨ੍ਹਾਂ ਕਿਹਾ ਕਿ ਇਨਾ ਕੈਂਪਸ ਵਿਚ ਬਿਜ਼ਨਸ,ਐਜੂਕੇਸ਼ਨ, ਇਨਵਾਇਮੈਂਟ ਸਾਇੰਸ, ਇੰਨਫਾਰਮੇਸ਼ਨ ਟੈਕਨੌਲੋਜੀ, ਟੂਰਿਜ਼ਮ ਅਤੇ ਹਾਸਪਲਿਟੀ ਜਿਹੇ ਕੋਰਸ ਸ਼ਾਮਿਲ ਹਨ। ਨੀਗਲ ਨੇ ਅੱਗੇ ਦੱਸਿਆਂ ਕਿ ਅੱਜ ਆਸਟ੍ਰੇਲੀਆ ਵਿਸ਼ਵ ਪੱਧਰ ਤੇ ਸਿੱਖਿਆਂ ਹਾਸਿਲ ਕਰਨ ਲਈ ਬਿਹਤਰੀਨ ਦੇਸ਼ ਬਣ ਚੁੱਕਾ ਹੈ ਜਦ ਕਿ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਪਹਿਲੀ ਪਸੰਦ ਹੈ। ਇਸ ਦੇ ਇਲਾਵਾ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿਚ ਵੀ ਅਮਰੀਕਾ ਅਤੇ ਯੂ ਕੇ ਤੋਂ ਬਾਅਦ ਤੀਜੀ ਪਸੰਦ ਹੈ। ਜਿਸ ਦਾ ਕਾਰਨ ਡਿਗਰੀ ਪੂਰੀ ਹੋਣ ਤੋਂ ਬਾਅਦ ਸੈਟਲ ਹੋਣ ਦੇ ਆਸਾਨ ਨਿਯਮ, ਬਿਹਤਰੀਨ ਨੌਕਰੀ ਦੇ ਮੌਕੇ ਅਤੇ ਮਜ਼ਬੂਤ ਅਰਥਵਿਵਸਥਾ ਹੈ। ਇਸੇ ਤਰਾਂ ਨਿਊਜ਼ੀਲੈਂਡ ਵੀ ਅੰਤਰ ਰਾਸ਼ਟਰੀ ਸਿੱਖਿਆਂ ਲਈ ਵਿਦੇਸ਼ੀਆਂ ਦੀ ਪਸੰਦੀਦਾ ਮੰਜ਼ਿਲ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਲੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆਂ, ਪ੍ਰੈਕਟੀਕਲ ਜਾਣਕਾਰੀ, ਰਿਸਰਚ ਅਤੇ ਇਟਰਨਸ਼ਿਪ ਦੇ ਬਿਹਤਰੀਨ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।ਇਸ ਮੌਕੇ ਤੇ ਵੈਸਟ ਹਾਈਲੈਂਡਰ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਸਿੱਖਿਆਂ ਹਾਸਿਲ ਕਰਨ ਦੇ ਫ਼ਾਇਦਿਆਂ ਨਾਲ ਜਾਣੂ ਕਰਵਾਇਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਹੀ ਵੀਜ਼ਾ ਐਡਵਾਈਜ਼ਰ ਤੋਂ ਸਲਾਹ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਗਲਤ ਤਰੀਕੇ ਨਾਲ ਤਿਆਰ ਕੀਤੀ ਫਾਈਲ ਵੀਜ਼ਾ ਰਫਿਊਜ਼ ਕਰਨ ਲਈ ਕਾਫੀ ਹੁੰਦੀ ਹੈ।