5 Dariya News

ਤੇਜ ਰਫਤਾਰ ਕਾਰ ਨੇ ਵਿਅਕਤੀ ਕੁੱਚਲਿਆ, ਮੌਤ

5 Dariya News (ਅਸ਼ਵਨੀ ਸ਼ਰਮਾ)

ਗੜਸ਼ੰਕਰ 01-Jul-2016

ਬੀਤ ਇਲਾਕੇ ਦੇ ਪਿੰਡ ਸੀਹਵਾਂ ਲਾਗੇ ਇੱਕ ਬੇਕਾਬੂ ਤੇਜ ਰਫਤਾਰ ਕਾਰ ਜਿਸ ਦਾ ਨੰਬਰ-ਪੀਬੀ08 ਏ ਆਰ /5563 ਦੱਸਿਆ ਜਾਂਦਾ ਹੈ ਉਸ ਨੂੰ ਸੁਧੀਰ ਕੁਮਾਰ ਪੁੱਤਰ ਤਰਲੋਕ ਸਿੰਘ ਨਿਵਾਸੀ ਪਿੰਡ ਹਰਮਾਂ ਚਲਾ ਰਿਹਾ ਸੀ। ਇਹ ਕਾਰ ਨੇ ਬੇਕਾਬੂ ਹੋ ਕੇ ਸੜਕ ਕੰਢੇ ਜਾਂਦੇ ਵਿਅਕਤੀ  ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਬੁਰੀ ਤਰਾਂ ਕੁਚਲ ਦਿੱਤਾ । ਕੁਲਦੀਪ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਕੁਲਦੀਪ ਸਿੰਘ ਦੇ ਭਰਾ ਬਲਵੀਰ ਸਿੰਘ ਦੇ ਬਿਆਨਾਂ ਤੇ ਮੁਕੱਦਮਾਂ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।