5 Dariya News

ਪੰਜਾਬ ਵਿੱਚ ਮਰੀਜਾਂ ਦੇ ਲਈ 50 ਮੁਫ਼ਤ ਟੈਸਟਾਂ ਦੇ ਲਈ 20.69 ਕਰੋੜ ਰੁਪਏ ਪ੍ਰਵਾਨ : ਸੁਰਜੀਤ ਕੁਮਾਰ ਜਿਆਣੀ

5 Dariya News

ਚੰਡੀਗੜ੍ਹ 30-Jun-2016

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਅਧੀਨ ਲੋਕਾਂ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਦੇ ਲਈ ਸਾਲ 2016-17 ਦੌਰਾਨ 603 ਕਰੋੜ ਰੁਪਏ ਦੀ ਯੋਜਨਾ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਵਿੱਚ ਮਰੀਜਾਂ ਦੇ ਲਈ 50 ਮੁਫ਼ਤ ਟੈਸਟਾਂ ਦੇ ਲਈ 20.69 ਕਰੋੜ ਰੁਪਏ ਪ੍ਰਵਾਨ ਕੀਤਾ ਗਿਆ ਹੈ। ਜਦੋਂਕਿ ਪੰਜਾਬ ਵਿੱਚ ਨਵੇਂ ਹਸਪਤਾਲਾਂ ਬਣਾਉਣ ਅਤੇ ਮੌਜੂਦਾ ਸਿਹਤ ਸੰਸਥਾਵਾਂ ਵਿੱਚ ਸੁਧਾਰ ਲਈ 30 ਕਰੋੜ ਰੁਪਏ ਮੰਜ਼ੂਰ ਕੀਤੇ ਗਏ ਹਨ। ਇਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਅਤੇ ਸੰਗਰੂਰ ਦੇ ਮਲੇਰਕੋਟਲਾ ਵਿਚ ਨਵੇਂ 20 ਬੈੱਡਾਂ ਵਾਲੇ ਨਵੇਂ ਮਦਰ ਐਂਡ ਚਾਈਲਡ ਹੈਲਥ ਵਿੰਗ ਬਣਾਉਣ ਦੀ ਮੰਜ਼ੂਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਹਸਪਤਾਲ ਸੰਗਰੂਰ ਅਤੇ ਮੋਗਾ ਦੇ ਐਮਸੀਐਚ ਵਿੱਚ 30 ਬੈੱਡਾਂ ਦਾ ਵਾਧਾ ਅਤੇ ਲੁਧਿਆਣਾ ਦੇ ਸਬ ਡਿਵੀਜ਼ਨਲ ਹਸਪਤਾਲ (ਐਸਡੀਐਚ) ਖੰਨਾ, ਪਟਿਆਲਾ ਦੇ ਸਮਾਣਾ, ਜਲੰਧਰ ਦੇ ਨਕੋਦਰ ਵਿੱਚ ਨਿਰਮਾਣ ਦੇ ਲਈ 7.50 ਕਰੋੜ ਰੁਪਏ ਮੰਜ਼ੂਰ ਕੀਤਾ ਗਿਆ ਹੈ। 

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਦੀ ਸਹੂਲਤ ਲਈ ਮੁਫ਼ਤ ਅਤੇ ਸਬਸਿਡੀ ਵਾਲੀਆਂ ਦਵਾਈਆਂ ਦੇ ਲਈ 55 ਕਰੋੜ ਰੁਪਏ ਖਰਚ ਕੀਤਾ ਜਾਵੇਗਾ। ਪੰਜਾਬ ਵਿੱਚ 25 ਐਮਰਜੈਂਸੀ ਰਿਸਪਾਂਸ ਸਰਵਿਸ ਐਂਬੂਲੈਂਸ ਨੂੰ ਬਦਲਣ ਅਤੇ 78 ਐਂਬੂਲੈਂਸ ਦੇ ਨਵੀਨੀਕਰਨ ਲਈ 4.28 ਕਰੋੜ ਰੁਪਏ ਦੀ ਮੰਜ਼ੂਰੀ ਦਿੱਤੀ ਹੈ। ਇਸੇ ਤਰ੍ਹਾਂ ਸਿਹਤ ਜਾਗਰੂਕਤਾ ਮੁਹਿੰਮ ਅਧੀਨ ਰਾਜ ਦੇ ਸਾਰੇ ਪਿੰਡਾਂ ਵਿੱਚ ਇੱਕ ਮਹੀਨਾ ਨੁੱਕੜ ਨਾਟਕਾਂ, ਸਿਹਤ ਕੈਂਪ ਲਗਾਏ ਜਾਣਗੇ। ਇਸ ਦੇ ਲਈ 1.70 ਕਰੋੜ ਰੁਪਏ ਮੰਜ਼ੂਰ ਕੀਤਾ ਗਿਆ ਹੈ। ਪੰਜਾਬ ਵਿੱਚ ਟੈਸਟਾਂ ਤੋਂ ਇਲਾਵਾ ਨੈਸ਼ਨਲ ਡਾਇਲਸਸ ਸਰਵਿਸਸ ਪ੍ਰੋਗਰਾਮ ਅਧੀਨ 1 ਕਰੋੜ ਰੁਪਏ ਦੀ ਟੋਕਨ ਮਨੀ ਭੇਜੀ ਗਈ ਹੈ।ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਸਾਰੀ ਗਰਭਵਤੀ ਔਰਤਾਂ ਦਾ ਥਾਈਰਾਈਡ ਟੈਸਟ ਮੁਫ਼ਤ ਕੀਤਾ ਜਾਵੇਗਾ। ਇਸ ਦੇ ਲਈ 0.90 ਕਰੋੜ ਰੁਪਏ ਦੀ ਮੰਜ਼ੂਰੀ ਮਿਲੀ ਹੈ।  ਜਦੋਂ ਕਿ ਵੱਖ-ਵੱਖ ਅਨੀਮੀਆ ਦੇ ਨਾਲ ਪ੍ਰਭਾਵਿਤ ਔਰਤਾਂ ਲਈ ਆਈਰਨ ਸਕਰੋਜ਼ ਲਈ 0.69 ਕਰੋੜ ਰੁਪਏ ਖਰਚ ਕੀਤਾ ਜਾਵੇਗਾ। ਇਸੇ ਤਰ੍ਹਾਂ ਗਰਭਵਤੀ ਔਰਤਾਂ ਦੇ ਲਈ ਕੈਲਸ਼ਿਅਮ ਦੀਆਂ ਗੋਲੀਆਂ ਲਈ 2.33 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ। ਇਨ੍ਹਾਂ ਸੇਵਾਵਾਂ ਦੇ ਨਾਲ ਨਾਲ ਨੈਸ਼ਨਲ ਔਰਲ ਹੈਲਥ ਪ੍ਰੋਗਰਾਮ ਅਧੀਨ ਦੰਦਾਂ ਦਾ ਪੰਦਰਵਾੜਾ ਮਨਾਉਣ ਦੇ ਲਈ 0.75 ਕਰੋੜ ਰੁਪਏ ਖਰਚ ਕੀਤਾ ਜਾਵੇਗਾ। 

ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਵਿੱਚ ਇਨ੍ਹਾਂ ਨਵੀਂਆਂ ਪਹਿਲਕਦਮੀਆਂ ਤੋਂ ਇਲਾਵਾ ਸਿਵਲ ਵਰਕਸ ਅਧੀਨ ਪਟਿਆਲਾ ਦੇ ਐਮਸੀਐਚ ਅਤੇ ਜੀਐਮਸੀਐਚ ਦੇ ਲਈ 9.50 ਕਰੋੜ ਰੁਪਏ ਮੰਜ਼ੂਰ ਹੋਏ ਹਨ। ਜਦੋਂਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਲਈ 6 ਕਰੋੜ, ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਦੇ ਲਈ 4 ਕਰੋੜ ਰੁਪਏ ਅਤੇ ਰੂਪਨਗਰ ਲਈ 2 ਕਰੋੜ ਅਤੇ 10 ਨਵੀਂ ਅਰਬਨ ਸੀਐਚਸੀ ਬਣਾਈਆਂ ਜਾਣਗੀਆਂ। ਇਨ੍ਹਾਂ ਸਾਰੇ ਕੰਮਾਂ ਦੇ ਲਈ ਕੁੱਲ 31.50 ਕਰੋੜ ਰੁਪਏ ਖਰਚ ਕੀਤਾ ਜਾਵੇਗਾ। ਇਨ੍ਹਾਂ ਦੀ ਤਰ੍ਹਾਂ ਪੰਜਾਬ ਵਿੱਚ ਮੁਫ਼ਤ ਦਵਾਈਆਂ ਦੇ ਲਈ 40 ਕਰੋੜ ਰੁਪਏ ਅਤੇ ਐਨਆਈਪੀਆਈ ਡਰੱਗਸ ਦੇ ਲਈ 11.06 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਇਸੇ ਤਰ੍ਹਾਂ ਔਰਤਾਂ ਦੀ ਸਿਹਤ ਸੰਭਾਲ ਦੇ ਲਈ ਜਨਨੀ ਸ਼ਿਸ਼ੂ ਸੁਰੱਖਿਆ ਕਾਰੀਆਕਰਮ ਦੇ ਲਈ 32.88 ਕਰੋੜ ਰੁਪਏ, ਜਨਨੀ ਸ਼ਿਸ਼ੂ ਯੋਜਨਾ ਦੇ ਤਹਿਤ 10.82 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਯੋਜਨਾ ਹੈ। ਜਦੋਂਕਿ ਟੀਕਾਕਰਣ ਲਈ 28.43 ਕਰੋੜ ਰੁਪਏ, ਰਾਸ਼ਟਰੀਅ ਬਾਲ ਸਵਾਸਥ ਕਾਰੀਆਕਰਮ ਦੇ ਲਈ 15.81 ਕਰੋੜ ਰੁਪਏ, ਆਸ਼ਾ ਪ੍ਰੋਗਰਾਮ ਦੇ ਲਈ 34.99 ਕਰੋੜ ਰੁਪਏ, ਸਵੱਛ ਭਾਰਤ ਅਤੇ ਕਾਇਆਕਲਪ ਦੇ ਲਈ 3.19 ਕਰੋੜ ਰੁਪਏ, ਨੈਸ਼ਨਲ ਅਰਬਨ ਹੈਲਥ ਮਿਸ਼ਨ ਦੇ ਆਊਟਰੀਚ ਗਤੀਵਿਧੀਆਂ ਲਈ 5.19 ਕਰੋੜ ਰੁਪਏ, ਨੈਸ਼ਨਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਲਈ 30.29 ਕਰੋੜ ਰੁਪਏ ਅਤੇ ਨਾਨ ਕਮਿਊਨੀਕੇਬਲ ਡਿਜ਼ੀਜ਼ ਕੰਟਰੋ ਪ੍ਰੋਗਰਾਮ ਦੇ ਲਈ 20.81 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ।