5 Dariya News

ਉਹ ਦਿਨ ਦੂਰ ਨਹੀਂ ਜਦੋਂ ਭਾਰਤ ਕਾਂਗਰਸ ਮੁਕਤ ਦੇਸ਼ ਬਣ ਜਾਵੇਗਾ: ਮਦਨ ਮੋਹਨ ਮਿੱਤਲ

ਬੀ.ਜੇ.ਪੀ. ਦੀ ਲੁਧਿਆਣਾ ਇਕਾਈ ਵੱਲੋਂ ਆਯੋਜਿਤ''ਲੋਕਤੰਤਰ ਬਚਾਓ ਅਤੇ ਐਮਰਜੈਸੀ ਵਿਰੋਧੀ'' ਸਮਾਗਮ ਵਿੱਚ ਕੀਤੀ ਸ਼ਮੂਲੀਅਤ

5 Dariya News (ਅਜੇ ਪਾਹਵਾ)

ਲੁਧਿਆਣਾ 25-Jun-2016

ਉਦਯੋਗ ਮੰਤਰੀ ਪੰਜਾਬ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਇਕ ਸਮਾਗਮ ਦੌਰਾਨ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਕਾਂਗਰਸ ਮੁਕਤ ਦੇਸ਼ ਬਣ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਦੇ ਭ੍ਰਿਸ਼ਟਾਚਾਰੀ ਨੇਤਾ ਲੰਮਾ ਸਮਾਂ ਦੇਸ਼ 'ਤੇ ਰਾਜ ਕਰਦੇ ਰਹੇ ਹਨ ਅਤੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਤੇ ਜਰੂਰਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਾਂਗਰਸ ਨੂੰ ਅੱਜ ਦੇਸ਼ ਦੇ ਸਾਰੇ ਹਿੱਸਿਆ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਮਿੱਤਲ ਅੱਜ 'ਲੋਕਤੰਤਰ ਬਚਾਓ ਤੇ ਐਮਰਜੈਸੀ ਵਿਰੋਧੀ ਦਿਵਸ' ਮਨਾਉਣ ਸਬੰਧੀ ਆਯੋਜਿਤ 41ਵੇਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਸਾਬਕਾ ਮੰਤਰੀ ਸ੍ਰੀ ਸਤਪਾਲ ਗੋਸਾਈ, ਬੀ.ਜੇ.ਪੀ. ਜ਼ਿਲਾ ਪ੍ਰਧਾਨ ਸ੍ਰੀ ਰਵਿੰਦਰ ਅਰੋੜਾ, ਸਾਬਕਾ ਮੈਂਬਰ ਅਧੀਨ ਸੇਵਾਵਾਂ ਚੋਣ ਬੋਰਡ ਸ੍ਰੀ ਅਨਿਲ ਸਰੀਨ, ਸਾਬਕਾ ਜ਼ਿਲਾ ਪ੍ਰਧਾਨ ਬੀ.ਜੇ.ਪੀ. ਸ੍ਰੀ ਪ੍ਰਵੀਨ ਬਾਂਸਲ, ਵਾਈਸ ਪ੍ਰਧਾਨ ਸ੍ਰੀ ਜਤਿੰਦਰ ਮਿੱਤਲ, ਸੈਕਟਰੀ ਸ੍ਰੀ ਰਜਨੀਸ਼ ਧੀਮਾਨ,ਸ੍ਰੀ ਕਮਲ ਚੇਤਲੀ, ਸ੍ਰੀ ਸੰਜੀਵ ਮਲਹੋਤਰਾ, ਮਹਿਲਾ ਮੋਰਚਾ ਸੂਬਾ ਪ੍ਰਧਾਨ ਸ੍ਰੀਮਤੀ ਰੈਨੂੰ ਥਾਪਰ ਤੋਂ ਇਲਾਵਾ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ। ਇਸ ਮੌਕੇ  ਐਮਰਜੈਸੀ ਦੇ ਦਿਨਾਂ ਦੌਰਾਨ ਜੇਲ ਜਾਣ ਵਾਲੇ ਬੀ.ਜੇ.ਪੀ. ਵਰਕਰਾਂ ਨੂੰ ਵੀ ਸਨਮਾਨਤ ਕੀਤਾ ਗਿਆ। 

 ਸਮਾਗਮ ਨੂੰ ਸੰਬੋਧਨ ਕਰਦਿਆ ਮਿੱਤਲ ਨੇ ਦੱਸਿਆ ਕਿ 41 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਦੇਸ਼ ਵਿੱਚ ਐਮਰਜੈਸੀ ਲਗਾ ਕੇ ਲੋਕਾਂ ਦੀ ਅਜ਼ਾਦੀ ਖੋਹ ਕੇ ਮੁੱਢਲੇ ਅਧਿਕਾਰਾਂ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹ 21 ਮਹੀਨਿਆਂ ਦਾ ਸਮੇਂ ਨੂੰ ਰਾਜਨੀਤੀ ਵਿੱਚ ਕਾਲੇ ਇਤਿਹਾਸ ਵਜੋਂ ਜਾਣਿਆਂ ਜਾਂਦਾ ਹੈ, ਜਿਸ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿੰਮੇਵਾਰ ਸੀ। ਉਹਨਾਂ ਦੱਸਿਆ ਕਿ 21 ਜੂਨ, 1975 ਨੂੰ ਦੇਸ਼ ਵਿੱਚ ਐਮਰਜੈਸੀ ਲਗਾ ਦਿੱਤੀ ਗਈ ਸੀ ਅਤੇ ਸਾਰੀਆਂ ਸ਼ਕਤੀਆਂ ਇੱਕ ਹੀ ਵਿਅਕਤੀ ਦੇ ਹੱਥ ਵਿੱਚ ਕੇਂਦਰਤ ਸਨ, ਜਿਸ ਨੂੰ ਦੇਸ਼ ਵਾਸੀ ਕਦੇ ਵੀ ਭੁਲਾ ਨਹੀਂ ਸਕਣਗੇ।  ਸਮਾਗਮ ਨੂੰ ਸੰਬੋਧਨ ਕਰਦਿਆ ਮਿੱਤਲ ਨੇ ਕਿਹਾ ਕਿ ਦੇਸ਼ ਦੇ ਚ ਕੱਦ ਦੇ ਲੀਡਰਾਂ ਨੂੰ ਜੇਲ ਭੇਜ਼ ਦਿੱਤਾ ਗਿਆ ਸੀ, ਜਿਸ ਕਾਰਨ ਇਸ ਨੂੰ ਰਾਜਨੀਤੀ ਵਿੱਚ ਕਾਲੇ ਇਤਿਹਾਸ ਵਜੋਂ ਜਾਣਿਆਂ ਜਾਂਦਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ, ਸ੍ਰੀ ਜੈਪ੍ਰਕਾਸ਼ ਨਰਾਇਣ, ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ, ਸ੍ਰੀ ਐਲ.ਕੇ. ਅਡਵਾਨੀ ਅਤੇ ਹੋਰ ਅਨੇਕਾਂ ਨੂੰ ਨੇਤਾਵਾਂ ਨੂੰ ਬਿਨਾਂ ਕਿਸੇ ਕਾਰਨ ਜੇਲਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਸਾਰੇ ਹੀ ਦੇਸ਼ ਵਿੱਚ ਸੈਂਸਰ ਲਗਾ ਦਿਤਾ ਸੀ ਅਤੇ ਕਿਸੇ ਨੂੰ ਕੋਈ ਅਜ਼ਾਦੀ ਨਹੀਂ ਸੀ। ਉਹਨਾਂ ਕਿਹਾ ਕਿ ਲੋਕ ਐਮਰਜੈਸੀ ਦੇ ਕਾਲੇ ਦਿਨਾਂ ਨੂੰ ਭੁੱਲ ਨਹੀਂ ਸਕਦੇ ਅਤੇ ਐਮਰਜੈਸੀ ਖਤਮ ਹੋਣ 'ਤੇ ਲੋਕ 1947 ਤੋਂ ਬਾਅਦ ਦੂਸਰੀ ਵਾਰ ਅਜ਼ਾਦੀ ਮਿਲਣ ਵਾਂਗ ਮਹਿਸੂਸ ਕਰ ਰਹੇ ਸਨ।