5 Dariya News

ਪੰਜਾਬ ਸਰਕਾਰ ਵਲੋ' ਨਾ-ਉਸਾਰੀ ਫੀਸ ਵਿੱਚ 50 ਫੀਸਦੀ ਯਕਮੁਸਤ ਛੋਟ ਦੇਣ ਦਾ ਸੁਨਹਿਰੀ ਮੌਕਾ

30 ਸਤੰਬਰ, 2016 ਤੱਕ ਲਿਆ ਜਾ ਸਕਦਾ ਹੈ ਇਹ ਲਾਭ- ਅਨਿਲ ਜੋਸੀ

5 Dariya News

ਚੰਡੀਗੜ੍ਹ 23-Jun-2016

ਪੰਜਾਬ ਸਰਕਾਰ ਨੇ ਨਗਰ ਸੁਧਾਰ ਟਰਸਟਾਂ ਵਲੋ' ਵੇਚੀਆਂ ਜਾਇਦਾਦਾਂ ਤੇ ਉਸਾਰੀ ਕਰਨ ਵਿੱਚ ਹੋਈ ਦੇਰੀ ਕਾਰਨ ਵਸੂਲੀ ਜਾ ਰਹੀ ਨਾ-ਉਸਾਰੀ ਫੀਸ ਮੁਆਫ ਕਰਨ ਦੀ ਆਮ ਜਨਤਾ ਦੀ ਮੰਗ ਨੂੰ ਮੁੱਖ ਰੱਖਦਿਆਂ ਨਾ-ਉਸਾਰੀ ਫੀਸ ਵਿੱਚ 50 ਫੀਸਦੀ ਯਕਮੁਸਤ ਛੋਟ ਦਿੰਦੇ ਹੋਏ ਉਸਾਰੀ ਕਰਨ ਦਾ ਇੱਕ ਸੁਨਹਿਰੀ ਮੌਕਾ ਦੇਣ ਦਾ ਫੈਸਲਾ ਕੀਤਾ ਹੈ।ਅੱਜ ਇਥੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਅਨਿਲ ਜੋਸੀ ਨੇ ਦੱਸਿਆ ਕਿ ਜਿਹੜੇ ਵਿਅਕਤੀ ਇਸ ਫੈਸਲੇ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ 30 ਸਤੰਬਰ, 2016 ਤੱਕ ਸਬੰਧਤ ਜਾਇਦਾਦ ਦਾ ਨਕਸ਼ਾ ਪ੍ਰਵਾਨ ਕਰਵਾਉਣ ਲਈ ਸਬੰਧਤ ਸਮਰੱਥ ਅਥਾਰਟੀ ਕੋਲ, ਬਣਦੀ ਨਾ-ਉਸਾਰੀ ਫੀਸ ਦੀ 50 ਫੀਸਦੀ ਰਕਮ ਸਮੇਤ, ਜਮਾਂਹ ਕਰਵਾ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਜੋ ਇਸ ਵਿਸ਼ੇਸ਼ ਛੋਟ ਦਾ ਲਾਭ ਨਹੀ' ਉਠਾਉਣਗੇ, ਉਨਾਂ੍ਹ ਬਾਰੇ ਕਾਨੂੰਨ/ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਜੋਸੀ ਨੇ ਅੱਗੇ ਦੱਸਿਆ ਕਿ ਨਗਰ ਸੁਧਾਰ ਟਰਸਟਾਂ ਦੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਾ-ਉਸਾਰੀ ਦੇ ਸਮੂਹ ਕੇਸਾਂ ਵਿੱਚ ਨਾ-ਉਸਾਰੀ ਫੀਸ ਦੀ ਕੈਲਕੁਕੇਸ਼ਨ ਦਾ ਕੰਮ ਇੱਕ ਹਫਤੇ ਵਿੱਚ ਮੁਕੰਮਲ ਕਰਕੇ ਸਬੰਧਤ ਮਾਲਕਾਂ/ਅਲਾਟੀਆਂ ਨੂੰ ਸੂਚਿਤ ਕਰਨਾ ਯਕੀਨੀ ਬਣਾਉਣ।