5 Dariya News

ਲੋਕਤੰਤਰ ਦੀ ਮਜ਼ਬੂਤੀ ਲਈ ਮੀਡੀਏ ਦੀ ਅਹਿਮ ਭੂਮਿਕਾ : ਮਦਨ ਮੋਹਨ ਮਿੱਤਲ

ਉਦਯੋਗ ਅਤੇ ਵਣਜ ਮੰਤਰੀ ਪੰਜਾਬ ਮਦਨ ਮੋਹਨ ਮਿੱਤਲ ਨੇ ਖਰੜ ਜਰਨਲਿਸਟਸ ਐਸੋਸੀਏਸ਼ਨ ਦੇ ਤਾਜਪੋਸ਼ੀ ਸਮਾਰੋਹ ਵਿਚ ਕੀਤੀ ਸਿਰਕਤ

5 Dariya News

ਖਰੜ 22-Jun-2016

ਲੋਕਤੰਤਰ ਦੀ ਮਜ਼ਬੂਤੀ ਮੀਡੀਏ ਦੀ ਅਹਿਮ ਭੂਮਿਕਾ ਹੈ। ਸਾਡੇ ਮੁਲਕ ਨੂੰ ਆਜਾਦ ਕਰਾਉਣ ਲਈ ਮੀਡੀਏ ਨੇ ਵਿਸ਼ੇਸ ਭੂਮਿਕਾ ਨਿਭਾਈ ਅਤੇ ਹੁਣ ਵੀ ਮੀਡੀਆ ਦੇਸ਼ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਨ ਦੇਹੀ ਨਾਲ ਨਿਭਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਅਤੇ ਵਣਜ ਵਿਭਾਗ, ਤਕਨੀਕੀ ਸਿਖਿਆ ਮੰਤਰੀ ਪੰਜਾਬ ਸ਼੍ਰੀ ਮਦਨ ਮੋਹਨ ਮਿੱਤਲ ਨੇ ਗਰਿਸਟਸ ਰਿਜ਼ੋਰਟਸ ਖਰੜ ਵਿਖੇ ਖਰੜ ਜਰਨਲਿਸਟਸ ਐਸ਼ਸੀਏਸ਼ਨ ਦੇ ਕਰਵਾਏ ਗਏ ਤਾਜਪੋਸ਼ੀ ਸਮਾਰੋਹ ਨੂੰ ਸਬੰਧਨ ਕਰਦਿਆਂ ਕੀਤਾ।ਸ਼੍ਰੀ ਮਦਨ ਮੋਹਨ ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰੈਸ ਦੀ ਤਾਕਤ ਬਹੁਤ ਵੱਡੀ ਤਾਕਤ ਹੈ ਅਤੇ ਪ੍ਰੈਸ ਲੋਕ ਰਾਜ ਦੀ ਰਾਖੀ ਕਰਨ ਲਈ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਪ੍ਰੈਸ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਨਾਲ ਨਾਲ ਲੋਕਾਂ ਨੂੰ ਨਿਆ ਦਿਵਾਉਣ ਲਈ ਵੀ ਆਪਣਾ ਰੋਲ ਅਦਾ ਕਰਦੀ ਹੈ। ਮੀਡੀਆ ਸਰਕਾਰ ਅਤੇ ਲੋਕਾਂ ਵਿਚ ਕੜੀ ਦਾ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਮੀਡੀਏ ਨੂੰ ਨਿਰੋਏ ਸਮਾਜ ਦੀ ਸਿਰਜਣਾ 'ਚ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਲੋਕ ਮੀਡੀਏ ਤੇ ਬਹੁਤ ਵੱਡਾ ਵਿਸ਼ਵਾਸ ਕਰਦੇ ਹਨ ਇਸ ਲਈ ਮੀਡੀਏ ਨੂੰ ਖ਼ਬਰਾਂ ਵੀ ਤੱਥਾਂ ਤੇ ਅਧਾਰਤ ਹੀ ਪ੍ਰਕਾਸ਼ਿਤ ਕਰਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਪੱਤਰਕਾਰਿਤਾ ਸੌਖਾ ਕੰਮ ਨਹੀਂ ਸਗੋਂ ਪੱਤਰਕਾਰ ਨੂੰ ਕਈ ਵਾਰ ਗੁੰਝਲਦਾਰ ਪ੍ਰਸਥਿਤੀਆਂ ਵਿਚ ਵੀ ਕੰਮ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ  ਪੰਜਾਬ 'ਚ ਅੱਤਵਾਦ ਦੇ ਦਿਨਾਂ 'ਚ ਪੱਤਰਕਾਰਾਂ ਨੂੰ ਵੀ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ। ਉਹਨਾਂ ਕਿਹਾ ਕਿ ਕੋਈ ਵੀ ਸਰਕਾਰਾਂ ਜੋ ਚੰਗਾ ਮਾੜਾ ਕੰਮ ਕਰਦੀਆਂ ਹਨ ਪ੍ਰੈਸ ਉਹਨਾਂ ਨੂੰ ਆਪਣੀ ਕਲਮ ਰਾਹੀਂ ਲੋਕਾਂ ਤੱਕ ਪੁੱਜਦਾ ਕਰਦੀ ਹੈ ਅਤੇ ਜੋ ਕੁਝ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸ ਨੂੰ ਵੀ ਲੋਕਾਂ ਤੱਕ ਪੁੱਜਦਾ ਕਰਦੀ ਹੈ। 

ਸ਼੍ਰੀ ਮਦਨ ਮੋਹਨ ਮਿੱਤਲ ਨੇ ਖਰੜ ਜਰਨਲਿਸਟਸ ਐਸ਼ੋਸੀਏਸ਼ਨ ਦੇ  ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦੀਆਂ ਕਿਹਾ ਕਿ ਖਰੜ ਪ੍ਰੈਸ ਨੇ ਹਮੇਸ਼ਾ ਨਿਰਪੱਖ ਹੋ ਕੇ ਰਿਪੋਟਿੰਗ ਕੀਤੀ ਹੈ ਜਿਸ ਲਈ ਖਰੜ ਪ੍ਰੈਸ ਵਧਾਈ ਦੀ ਪਾਤਰ ਹੈ। ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੰਚ ਵੀ ਖਰੜ ਪ੍ਰੈਸ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਵੇਗੀ। ਸ਼੍ਰੀ ਮਦਨ ਮੋਹਨ ਮਿੱਤਲ ਨੇ ਇਸ ਮੌਕੇ ਆਪਣੇ ਅਖਤਿਆਰੀ ਫੰਡ ਵਿਚੋਂ ਖਰੜ ਸਥਿਤ ਰਾਮ ਭਵਨ ਦੇ ਚਲ ਰਹੇ ਕਾਰਜਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਹਨਾਂ ਖਰੜ ਜਰਨਲਿਸਟਸ ਐਸੋਸੀਏਸ਼ਨ ਨੂੰ ਵੀ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਤਾਜਪੋਸ਼ੀ ਸਮਾਰੋਹ ਨੂੰ ਹਲਕਾ ਵਿਧਾਇਕ ਸ. ਜਗਮੋਹਨ ਸਿੰਘ ਕੰਗ, ਇਨਫੋਟੈਕ ਦੇ ਵਾਈਸ ਚੇਅਰਮੈਨ ਸ਼੍ਰੀ ਖੁਸ਼ਵੰਤ ਰਾਏ ਗੀਗਾ, ਐਸ.ਜੀ.ਪੀ.ਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਯੂਥ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ, ਜ਼ਿਲਾ ਭਾਜਪਾ ਪ੍ਰਧਾਨ ਸ਼੍ਰੀ ਸੁਸ਼ੀਲ ਰਾਣਾ, ਨਗਰ ਕੋਂਸਲ ਦੀ ਪ੍ਰਧਾਨ ਸ਼੍ਰੀਮਤੀ ਅੰਜੂ ਚੰਦਰ ਸਮੇਤ ਹੋਰਨਾਂ ਵੱਖ ਵੱਖ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸਬੰਧੋਨ ਕੀਤਾ।ਨਵੀਂ ਚੁਣੀ ਟੀਮ ਵਿੱਚ ਚੇਅਰਮੈਨ ਤਰਸੇਮ ਸਿੰਘ ਜੰਡਪੁਰੀ, ਪ੍ਰਧਾਨ ਸ਼ਸ਼ੀ ਪਾਲ ਜੈਨ, ਸੀਨੀਅਰ ਮੀਤ ਪ੍ਰਧਾਨ ਮਨੋਜ ਗਿਰਧਰ, ਜਨਰਲ ਸਕੱਤਰ ਰਣਬੀਰ ਪਰਾਸ਼ਰ, ਖਜ਼ਾਨਚੀ ਗਗਨ ਸੂਰੀ, ਆਦਿ ਸ਼ਾਮਲ ਹਨ। ਤਾਜਪੋਸ਼ੀ ਸਮਾਰੋਹ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਅਤੇ ਸਾਬਕਾ ਪ੍ਰਧਾਨ ਸ਼੍ਰੀ ਸੁਰਿੰਦਰ ਸ਼ਰਮਾ ਸਮੇਤ ਹੋਰ ਪੱਤਰਕਾਰ ਵੀ ਮੌਜੂਦ ਸਨ। ਤਾਜਪੋਸ਼ੀ ਸਮਾਰੋਹ ਨੂੰ ਤਰਸੇਮ ਸਿੰਘ ਜੰਡਪੁਰੀ ਅਤੇ ਮਨੋਜ ਗਿਰਧਰ ਨੇ ਵੀ ਸਬੰਧੋਨ ਕੀਤਾ।