5 Dariya News

ਸੋਈ ਨੇ ਜਿਲ੍ਹਾ ਅਹੁਦੇਦਾਰਾਂ ਦਾ ਕੀਤਾ ਐਲਾਨ

5 Dariya News (ਅਜੇ ਪਾਹਵਾ)

ਲੁਧਿਆਣਾ 19-Jun-2016

ਸ੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਨੇ ਅੱਜ ਅਪਣੇ ਦੁੱਗਰੀ ਸਥਿਤ ਦਫਤਰ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਜਿਲ੍ਹੇ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਅਤੇ ਸੋਈ ਦੇ ਮਾਲਵਾ ਜੋਨ 3 ਦੇ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ ਨੇ ਸਕੱਤਰ ਜਨਰਲ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਬਲਾਕ ਪ੍ਰਧਾਨ ਐਲਾਨੇ। ਇਸ ਮੌਕੇ ਮੀਤਪਾਲ ਸਿੰਘ ਦੁੱਗਰੀ, ਰਵਿੰਦਰਪਾਲ ਸਿੰਘ ਮਿੰਕੂ, ਪ੍ਰਭਜੋਤ ਸਿੰਘ ਧਾਲੀਵਾਲ, ਸਾਹਿਬਜੋਤ ਸਿੰਘ ਚਾਵਲਾ, ਜਸ਼ਨ ਕੰਗ ਅਤੇ ਗੁਰਪ੍ਰੇਮ ਬੋਪਾਰਾਏ ਨੇ ਕਿਹਾ ਕਿ 2017 ਵਿੱਚ ਅਕਾਲੀ ਭਾਜਪਾ ਸਰਕਾਰ ਦੀ ਹੈਟ੍ਰਿਕ ਲਈ ਏਹ ਅਹੁਦੇਦਾਰ ਅਹਿਮ ਭੂਮਿਕਾ ਅਦਾ ਕਰਨਗੇ। ਦੁੱਗਰੀ ਨੇ ਕਿਹਾ ਕਿ ਸੋਈ ਕਾਲਜ ਦੇ ਵਿਦਿਆਰਥੀਆਂ ਅਤੇ ਸਰਕਾਰ ਵਿਚਕਾਰ ਇੱਕ ਪੁੱਲ ਦੇ ਵਾਂਗ ਕੰਮ ਕਰਨਗੇ ਅਤੇ ਕਾਲਜ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨਿਪਟਾਰਾ ਕਰਵਾਉਂਣਗੇ। 

ਨਵੇਂ ਐਲਾਨੇ ਅਹਦੇਦਾਰਾਂ ਵਿੱਚ ਹਰਦੀਪ ਸਿੰਘ ਨੂੰ ਸਕੱਤਰ ਜਨਰਲ, ਗੈਰੀ ਲੀਲ, ਸਨੀ ਲੀਲ, ਸੁਖਬੀਰ ਗਰੇਵਾਲ, ਜਨਤਾ ਰਾਜੋਆਣਾ, ਅਮਨ ਗਰੇਵਾਲ, ਦਲਬੀਰ ਗਿੱਲ, ਗਗਨ ਤਲਵੰਡੀ, ਵਿੱਕੀ ਦਿਉਲ, ਗੁਰਪ੍ਰੀਤ ਸਿੰਘ ਠੱਕਰਵਾਲ, ਰਵਿੰਦਰ ਸਿੰਘ ਦੁੱਗਰੀ, ਅਤਰ ਗਰੇਵਾਲ, ਅਕਾਸ਼ਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਅਜਨਪ੍ਰੀਤ ਦਿਉਲ, ਰਮਨ ਤਤਲਾ, ਹੀਰਾ ਜਗਰਾਓ, ਜਗਦੀਪ ਬੁਰਜ, ਮਨੀ ਗਰੇਵਾਲ, ਜਸਵਿੰਦਰ ਸਿੰਘ, ਅਜੇਪਾਲ ਸਿੰਘ ਜਗਰਾਓ, ਗੁਰਪ੍ਰਤਾਪ ਸਿੰਘ ਜਗਰਾਓ, ਉਂਕਾਰ ਜੀਤਾ, ਮਦਨ ਉਬਰਾਏ ਅਤੇ ਜੋਤ ਸਰੂਪ ਸਿੰਘ ਮੀਤ ਪ੍ਰਧਾਨ, ਸੋਨੂੰ ਰਕਬਾ, ਇਕਬਾਲ ਢਿੱਲੋਂ, ਅਰਸ਼ਦੀਪ ਹਾਂਸ ਕਲ੍ਹਾਂ, ਕਰਨਵੀਰ ਬੈਂਸ, ਗੁਰਿੰਦਰ ਸਿੰਘ, ਦਲਜੀਤ ਸਿੰਘ ਧੰਜਲ, ਜਗਪ੍ਰੀਤ ਕੜਵਲ, ਇਸਮੀਤ ਸੱਗੂ ਅਤੇ ਗਗਨ ਝਾਂਡੇ ਜਨਰਲ ਸਕੱਤਰ ਅਤੇ ਸੁਖਦੀਪ ਸਿੰਘ ਨੂੰ ਬਲਾਕ ਡੇਹਲੋਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਪਾਲ ਸਿੰਘ, ਲਾਡੀ ਸਿੰਘ, ਉਪਿੰਦਰ ਸੰਧੂ, ਹਰਮੀਤ ਸਿੰਘ ਅਤੇ ਰੁਬਲ ਥਿੰਦ ਆਦਿ ਹਾਜਰ ਸਨ।