ਸੋਈ ਨੇ ਕ੍ਰਿਕਟ ਕੱਪ 2016 ਕਰਵਾਉਣ ਦਾ ਕੀਤਾ ਐਲਾਨ
17 ਜੂਨ ਤੋਂ 2 ਜੁਲਾਈ ਤੱਕ ਹੋਵੇਗੀ ਰਜਿਸਟ੍ਰੇਸ਼ਨ ਅਤੇ 8 ਜੁਲਾਈ ਤੋਂ ਸੁਰੂ ਹੋਣਗੇ ਮੈੱਚ
5 Dariya News (ਅਜੇ ਪਾਹਵਾ)
ਲੁਧਿਆਣਾ 17-Jun-2016
ਨੌਜਵਾਨਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਤ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆਂ ਵੱਲੋਂ 'ਸੋਈ ਕ੍ਰਿਕਟ ਕੱਪ 2016' ਕਰਵਾਉਣ ਦਾ ਐਲਾਨ ਕੀਤਾ ਗਿਆ। ਸੋਈ ਦੇ ਮਾਲਵਾ ਜੋਨ 3 ਦੇ ਪ੍ਰਧਾਨ ਐਡਵੋਕੇਟ ਮੀਤਪਾਲ ਸਿੰਘ ਦੁੱਗਰੀ ਜੋ ਪੰਜਾਬ ਸਰਕਾਰ ਦੇ ਯੂਥ ਵਿਕਾਸ ਬੋਰਡ ਦੇ ਡਾਇਰੈਕਟਰ ਵੀ ਹਨ ਨੇ ਕ੍ਰਿਕਟ ਕੱਪ ਦਾ ਪੋਸਟਰ ਅਤੇ ਤਾਰੀਖਾਂ ਦਾ ਐਲਾਨ ਕੀਤਾ। ਸ: ਦੁੱਗਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਤੂ ਟੀਮ ਨੂੰ ਡੇਢ ਲੱਖ ਅਤੇ ਪਹਿਲੀ ਦੌੜਾਕ ਅਪ ਟੀਮ ਨੂੰ ਇੱਕ ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਬਿਨ੍ਹਾਂ ਟੂਰਨਾਂਮੈਂਟ ਦੇ ਮੈਨ ਆਫ ਦਾ ਮੈਨ ਐਲਾਨੇ ਖਿਡਾਰੀ ਨੂੰ ਮੋਟਰ ਸਾਈਕਲ ਇਨਾਮ ਵਜੋਂ ਦਿੱਤਾ ਜਾਵੇਗਾ। ਦੁੱਗਰੀ ਤੋਂ ਇਲਾਵਾ ਸੋਈ ਦੇ ਮੁੱਖ ਬੁਲਾਰੇ ਤੇ ਸਲਾਹਕਾਰ ਰਵਿੰਦਰਪਾਲ ਸਿੰਘ ਮਿੰਕੂ, ਸਕੱਤਰ ਜਨਰਲ ਪ੍ਰਭਜੋਤ ਸਿੰਘ ਧਾਲੀਵਾਲ, ਮੀਡੀਆ ਇੰਚਾਰਜ ਸਾਹਿਬਜੋਤ ਸਿੰਘ ਚਾਵਲਾ ਅਤੇ ਸ਼ਹਿਰੀ 1 ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਟੂਰਨਾਂਮੈਂਟ ਵਿੱਚ ਭਾਗ ਲੈ ਰਹੀਆਂ 80 ਦੇ ਕਰੀਬ ਟੀਮਾਂ ਦੇ 250 ਮੈੱਚ ਹੋਣਗੇ। ਨਗਰ ਨਿਗਮ ਦੇ ਸਾਰੇ ਵਾਰਡਾਂ ਵਿੱਚੋਂ ਟੀਮਾਂ ਨੂੰ ਸੱਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਮਾਂ ਦੀ ਰਜਿਸਟ੍ਰੇਸ਼ਨ 17 ਜੂਨ ਤੋਂ 2 ਜੁਲਾਈ ਤੱਕ ਰੋਜ ਗਾਰਡਨ ਵਿਖੇ ਹੋਵੇਗੀ ਅਤੇ 8 ਜੁਲਾਈ ਤੋਂ ਸ਼ਹਿਰ ਦੇ ਵੱਖ ਵੱਖ ਕਾਲਜਾਂ ਵਿੱਚ ਇਨ੍ਹਾਂ ਦੇ ਮੈੱਚ ਕਰਵਾਏ ਜਾਣਗੇ। ਦੁੱਗਰੀ ਨੇ ਏਹ ਵੀ ਕਿਹਾ ਕਿ ਜਦੋਂ ਦੂਸਰੀਆਂ ਪਾਰਟੀਆਂ ਦੇ ਨੌਜਵਾਨ ਤੇ ਵਿਦਿਆਰਥੀ ਵਿੰਗ ਸਸਤੀ ਸ਼ੋਹਰਤ ਪਾਉਣ ਲਈ ਪੰਜਾਬ ਨੂੰ ਬਦਨਾਮ ਕਰਨ ਵਿੱਚ ਵਿਆਸਤ ਹਨ ਉਦੋਂ ਸੋਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰ ਰਹੀ ਹੈ। ਇਸ ਮੌਕੇ ਹਰਮੀਤ ਸਿੰਘ, ਜਸਕਮਲ ਸਿੰਘ, ਗੁਰਬਚਨ ਸਿੰਘ ਸੈਂਭੀ, ਰਵਿੰਦਰ ਸਿੰਘ ਦੁੱਗਰੀ, ਕੰਵਰਪਾਲ ਸਿੰਘ ਕੇ ਪੀ, ਨਿਰਭੈ ਸਿੰਘ, ਅਕਾਸ਼ ਸਰਮਾਂ, ਗਗਨ ਡੰਗ ਅਤੇ ਹੋਰ ਹਾਜਰ ਸਨ।