5 Dariya News

ਮਾਮਲਾ ਸੁਵਾਮੀ ਕ੍ਰਿਸ਼ਨਾਨੰਦ ਮਹਾਰਾਜ ਦੇ ਲਾਪਤਾ ਹੋਣ ਦਾ: ਸੀ.ਬੀ.ਆਈ ਜਾਂਚ ਦੀ ਕੋਈ ਜਰੂਰਤ ਨਹੀ 'ਸਿਟ' ਦੀ ਜਾਂਚ ਤੇ ਵਿਸ਼ਵਾਸ਼-ਵਿਜੇ ਸਾਪਲਾ

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ 18-Jun-2016

ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੁਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਭੂਰੀਵਾਲਿਆ ਦੇ ਲਾਪਤਾ ਹੋਣ ਦੇ ੧੫ ਦਿਨ ਬਾਅਦ ਅੱਜ ਬ੍ਰਿਦਾਵੰਨ ਕੁੱਟੀਆ ਬੀਣੇਵਾਲ ਬੀਤ ਵਿਖੇ ਕੇਦਰੀ ਮੰਤਰੀ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ, ਕੈਬਨਿਟ ਮੰਤਰੀ ਮਦਨ ਮੋਹਣ ਮਿੱਤਲ, ਮੁੱਖ ਮੰਤਰੀ ਦੇ ਸਲਾਹਕਾਰ ਤੀਕਸ਼ਣ ਸੂਦ ਅਤੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਲਾਲ ਭਗਤ, ਐਸ.ਆਈ.ਟੀ ਦੇ ਉਚ ਅਧਿਕਾਰੀ ਅਤੇ ਸੰਤ ਸਮਾਜ ਦੀ ਮੀਟਿੰਗ ਹੋਈ। ਮੀਟਿੰਗ 'ਚ ਸੰਤ ਸਮਾਜ ਅਤੇ ਇੱਕਠੇ ਹੋਏ ਆਗੂਆ ਨੇ 'ਸਿਟ' ਦੀ ਜਾਂਚ ਤੇ ਸਤੁਸ਼ਟੀ ਪ੍ਰਗਟ ਕੀਤੀ। ਅੱਜ ਸਾਰਾ ਦਿਨ ਚਲੇ ਮੀਟਿੰਗ ਦੇ ਦੌਰ 'ਚ ਵਿਜੇ ਸਾਂਪਲਾ ਨੇ ਕਿਹਾ ਕਿ ਸੀ.ਬੀ.ਆਈ ਜਾਚ ਦੀ ਕੋਈ ਜਰੂਰਤ ਨਹੀ ਹੈ ਕਿਉਕਿ ਸੀ.ਬੀ.ਆਈ ਕੋਈ ਬੜੀ ਜਾਂਚ ਇਜੈਸੀ ਨਹੀ ਹੈ ਅਤੇ ਉਹ ਵੀ ਸਥਾਨਕ ਪੁਲਿਸ ਤੋ ਬਿਨਾ ਕੰਮ ਨਹੀ ਕਰ ਸਕਦੀ। ਵਿਜੇ ਸਾਂਪਲਾ ਨੇ ਕਿਹਾ ਕਿ ੨੫ ਜੂਨ ਨੂੰ ਦੋਬਾਰਾ ਮੀਟਿੰਗ ਰੱਖੀ ਗਈ ਹੈ ਜਿਸ 'ਚ ਗਊਸ਼ਾਲਾ ਨੂੰ ਚਲਾਉਣ ਲਈ ਫੰਡ ਤੇ ਸੁਵਾਮੀ ਜੀ ਵਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਧਰ ਜਿਲਾ ਪੁਲਿਸ ਮੁੱਖੀ ਰੋਪੜ ਵਰਿੰਦਰਪਾਲ ਸਿੰਘ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਕਿਹਾ ਕਿ ਸੁਵਾਮੀ ਜੀ ਨੇ ਨਾ ਤਾਂ ਖੁਦਕੁਸ਼ੀ ਕੀਤੀ ਤੇ ਨਾ ਹੀ ਉਹਨਾ ਕਤਲ ਹੋਇਆ ਕਿਉਕਿ ਹੁਣ ਤੱਕ ਕੀਤੀ ਜਾਂਚ ਮੁਤਾਬਕ ਉਹ ਖੁਦ ਹੀ ਕਿਸੇ ਪਾਸੇ ਚਲੇ ਗਏ ਹਨ। 

ਉਹਨਾ ਨੇ ਕਿਹਾ ਕਿ ਸੁਵਾਮੀ ਜੀ ਵਲੋ ਲਿਖਿਆ ਨੋਟ ਨੂੰ ਫਾਰੈਸਿਕ ਜਾਚ ਲਈ ਭੇਜਿਆ ਗਿਆ ਹੈ ਅਤੇ ਰਿਪੋਰਟ ਜਲਦੀ ਮੰਗਵਾਈ ਜਾਵੇਗੀ। ਮੀਟਿੰਗ ਦੌਰਾਨ ਆਸ਼ਰਮ ਦੇ ਪ੍ਰਬੰਧਕਾ ਨੇ ਕਿਹਾ ਕਿ ਗਊਸ਼ਾਲਾ ਚਲਾਉਣ ਲਈ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ ਸੁਵਾਮੀ ਜੀ ਦੇ ਲਾਪਤਾ ਹੋਣ ਕਾਰਨ ਖਾਤੇ ਅਪਡੇਟ ਨਹੀ ਕੀਤੇ ਜਾਂ ਸਕਦੇ ਇਸ ਲਈ ਫੰਡ ਦੀ ਮੰਗ ਮੌਜੂਦਾ ਸਰਕਾਰ ਤੋ ਕੀਤੀ ਗਈ। ਮੀਟਿੰਗ ਤੋ ਬਾਅਦ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੁਵਾਮੀ ਜੀ ਨੂੰ ਲੰਭਣ ਲਈ 'ਸਿਟ' ਦੇ ਅਧਿਕਾਰੀਆ ਦੀ ਅਗਵਾਈ 'ਚ ਨਹਿਰ ਤੋ ਇਲਾਵਾ ਨਾਲ ਲਗਦੇ ਜੰਗਲਾ ਦੀ ਛਾਣਬੀਨ ਕੀਤੀ ਗਈ ਹੈ ਅਤੇ ਕਾਰਜ ਜਾਰੀ ਹੈ।ਮੀਟਿੰਗ ਦੌਰਾਨ ਸੰਤ ਸਮਾਜ ਵਲੋ ਸਵਾਮੀ ਗਿਆਨਾ ਨੰਦ ਹਰੇ ਕ੍ਰਿਸ਼ਨਾ ਕ੍ਰਿਪਾ ਆਸ਼ਰਮ ਬ੍ਰਿੰਦਾਵੰਨ, ਸਵਾਮੀ ਗੋਪੇਸ਼ ਰਾਜਸਥਾਨ, ਸਵਾਮੀ ਆਤਮਾਨੰਦ, ਸੰਤ ਸੁੱਧ ਸਿੰਘ ਮਾਛੀਵਾੜਾ, ਡੀ.ਆਈ.ਜੀ ਰਜਿੰਦਰ ਸਿੰਘ, ਐਸ.ਐਸ.ਪੀ ਕੁਲਦੀਪ ਸਿੰਘ ਚਾਹਲ, ਡੀ.ਐਸ.ਪੀ ਰਣਜੀਤ ਸਿੰਘ ਬਦੇਸ਼ਾ, ਸਰਪੰਚ ਸੋਮਨਾਥ ਮਜਾਰੀ, ਸਰਪੰਚ ਪੰਮੀ ਪੰਡੋਰੀ, ਨੰਬੜਦਾਰ ਰਾਮ ਪ੍ਰਕਾਸ਼, ਵਿਜੇ ਕਸ਼ਅਪ, ਸੋਰਵ ਸੋਨੀ ਆਦਿ ਹਾਜਰ ਸਨ।