5 Dariya News

ਪੰਜਾਬ ਗੌਰਮਿੰਟ ਪੈਨਸ਼ਰਜ਼ ਐਸੋਸੀਏਸ਼ਨ ਵੱਲੋਂ ਵਿਸ਼ਾਲ ਰੈਲੀ ਕੀਤੀ ,ਬਲਬੀਰ ਸਿੰਘ ਸਿੱਧੂ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ

5 Dariya News

ਐਸ.ਏ.ਐਸ. ਨਗਰ (ਮੁਹਾਲੀ) 15-Jun-2016

ਪੰਜਾਬ ਗੌਰਮਿੰਟ ਪੈਨਸ਼ਰਜ਼ ਐਸੋਸੀਏਸ਼ਨ ਵੱਲੋਂ ਅੱਜ ਰੋਜ਼ ਗਾਰਡਨ ਫੇਜ਼ ੩ਬੀ-੧, ਵਿਖੇ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਮੁਹਾਲੀ ਹਲਕੇ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵੱਲੋਂ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ ਗਈ । ਸ. ਰਘਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿੱਚ ਐਸੋਸ਼ੀਏਸ਼ਨ ਦੇ ਆਹੁੱਦੇਦਾਰਾਂ ਵੱਲੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ । ਸ੍ਰੀ ਸਿੱਧੂ ਨੇ ਬੋਲਦਿਆਂ ਕਿਹਾ ਕਿ ਉਹ ਪੈਨਸ਼ਰਾਂ ਦੇ ਮੁੱਦੇ ਨੂੰ ਕਾਫੀ ਵਾਰ ਵਿਧਾਨ ਸਭਾ ਵਿੱਚ ਚੁਕਿਆ ਹੈ ਤੇ ਅੱਗੇ ਵਾਸਤੇ ਉਹ ਪੈਨਸ਼ਨਰ ਐਸੋਸੀਏਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਅਤੇ ਮੰਗਾਂ ਮਨਵਾਉਣ ਲਈ ਹਮੇਸਾਂ ਯਤਨ ਕਰਦੇ ਰਹਿਣਗੇ ।ਰੈਲੀ ਨੂੰ ਸੰਬੋਧਨ ਕਰਦਿਆਂ ਸ. ਰਘਬੀਰ ਸਿੰਘ ਸੰਧੂ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਹਾਲੀ ਅਤੇ ਜਨਰਲ ਸਕੱਤਰ ਮੋਹਨ ਸਿੰਘ, ਰਣਬੀਰ ਸਿੰਘ ਢਿੱਲੋਂ ਜਨਰਲ ਸਕੱਤਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਮਹਾਂ ਸੰਘ, ਸ੍ਰੀ ਰਣਜੀਤ ਸਿੰਘ ਹੰਸ ਪ੍ਰਧਾਨ ਚੰਡੀਗੜ੍ਹ (ਯੂ.ਟੀ.) ਇੰਪਲਾਇਜ਼ ਫੈਡਰੇਸ਼ਨ, ਸ੍ਰੀ ਸੱਜਣ ਸਿੰਘ ਕਨਵੀਨਰ ਪੰਜਾਬ ਐਂਡ ਯੂ.ਟੀ. ਮੁਲਾਜ਼ਿਮ ਸੰਘਰਸ਼ ਕਮੇਟੀ ਅਤੇ ਕਾਮਰੇਡ ਬਰਿਜ ਮੋਹਨ ਨੇ ਸ. ਬਲਬੀਰ ਸਿੰਘ ਸਿੱਧੂ ਵਿਧਾਇਕ ਮੁਹਾਲੀ ਵੱਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾ ਸਬੰਧੀ ਪਾਏ ਯੋਗਦਾਨ ਦੀ ਭਰਪੂਰ ਸਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ । 

ਸ੍ਰੀ ਰਣਜੀਤ ਸਿੰਘ ਹੰਸ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਟਾਲਮਟੋਲ ਦਾ ਰਵੱਈਆ ਨਾ ਛੱਡਿਆ ਤਾਂ ਚੰਡੀਗੜ੍ਹ (ਯੂ.ਟੀ.) ਇੰਪਲਾਇਜ਼ ਫੈਡਰੇਸ਼ਨ ਵੱਲੋਂ ਪੰਜਾਬ ਦੇ ਪੈਨਸ਼ਰਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਜਾਵੇਗਾ । ਸ੍ਰੀ ਰਣਬੀਰ ਸਿੰਘ ਢਿੱਲੋਂ ਅਤੇ ਸ੍ਰੀ ਸੱਜਣ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਇਸ ਗੱਲ ਲਈ ਤਿੱਖੀ ਨੁਕਤਾਚੀਨੀ ਕੀਤਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਜ਼ਾਇਜ਼ ਮੰਗਾਂ ਤੇ ਟਾਲਮਟੋਲ ਕੀ ਨੀਤੀ ਅਪਣਾਉਂਦੀ ਚਲੀ ਆ ਰਹੀ ਹੈ । ਇੱਥੋਂ ਤੱਕ ਕਿ ਪੈਨਸ਼ਨਰਾਂ ਦੇ ਡੀ.ਏ. ਦੇ ਬਕਾਏ ਸਬੰਧੀ ਵੀ ਫੋਕੀ ਬਿਆਨ ਬਾਜੀ ਕੀਤੀ ਜਾ ਰਹੀ ਹੈ ਹਰ ਵਾਰ ਪੈਨਸ਼ਨਰਾਂ ਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਕਿ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ ਪਰ ਇਸ ਸਬੰਧੀ ਅਜੇ ਤੱਕ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ।ਸ. ਮੋਹਨ ਸਿੰਘ ਜਨਰਲ ਸਕੱਤਰ ਨੇ ਵੇਰਵੇ ਸਹਿਤ ਹੁਣ ਤੱਕ ਦੀ ਸਥਿਤੀ ਨੂੰ ਦਰਸਾਉਂਦਿਆਂ ਹੋਇਆ ਕਿਹਾ ਕਿ ਪੈਨਸ਼ਨਰਾਂ ਦੀਆਂ ਬਣਦੀਆਂ ਅਦਾਇਗੀਆਂ ਨਾ ਕਰ ਕਰਨ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹ ਹੈ । ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਢੋਲ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਸਰਕਾਰੀ ਖਜ਼ਾਨੇ ਨੂੰ ਆਪਣੀਆਂ ਸੁੱਖ ਸਹੂਲਤਾਂ ਲਈ ਦੋਵੇਂ ਹੱਥੀ ਲੁਟਾਇਆ ਜਾ ਰਿਹਾ ਹੈ । ਸਿਖਰਲੇ ਪੱਧਰ ਦੇ ਪ੍ਰਸ਼ਾਸਨ ਉੱਤੇ ਭਾਰੀ ਖਰਚੇ ਕੀਤੇ ਜਾ ਰਹੇ ਹਨ । ਇਨ੍ਹਾਂ ਖਰਚਿਆਂ ਵਿੱਚ ਹੈਲੀਕਾਪਟਰਾਂ ਅਤੇ ਹੋਰ ਲਗਜ਼ਰੀ ਗੱਡੀਆਂ ਦੀ ਖਰੀਦ, ਹਵਾਈ ਸਫਰ ਤੇ ਕੋਰੜਾਂ ਰੁਪਏ ਦਾ ਖਰਚਾ, ਬੇਤਹਾਸ਼ਾ ਰਾਜਨੀਤਿਕ ਨਿਯੁਕਤੀਆਂ, ਸੰਗਤ ਦਰਸ਼ਨ, ਅਤੇ ਸੁਰੱਖਿਆ ਦੇ ਨਾਮ ਦੇ ਕਰੋੜਾਂ ਦਾ ਖਰਚਾ ਸ਼ਾਮਿਲ ਹੈ । 

ਉਨ੍ਹਾਂ ਕਿਹਾ ਕਿ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਏ. ਅਤੇ ਬਕਾਏ ਦੇ ਦਿੱਤੇ ਜਾਂਦੇ ਹਨ ਦੂਜੇ ਪਾਸੇ ਪਿਛਲੇ ਇੱਕ ਦਹਾਕੇ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਤੇ ਖਰਚ ਕੀਤੇ ਜਾ ਰਹੇ ਬਜਟ ਵਿੱਚ ਕੋਈ ਵਾਧਾ ਨਹੀਂ ਹੋਇਆ ਬਲਕਿ ਕਟੌਤੀ ਹੀ ਹੋਈ ਹੈ ਕਿਉਂਕਿ ਵਿਭਾਗਾਂ ਵਿੱਚ ਜਿਹੜੀਆਂ ਵੀ ਆਸਾਮੀਆਂ ਖਾਲੀ ਹੁੰਦੀਆਂ ਹਨ ਉਹ ਭਰੀਆਂ ਨਹੀਂ ਜਾਂਦੀਆਂ । ਇਸ ਤਰ੍ਹਾਂ ਸਰਕਾਰ ਵੱਲੋਂ ਬਜਟ ਦਾ ਵੱਡਾ ਹਿੱਸਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉੱਤੇ ਖਰਚਣ ਦਾ ਜੋ ਪ੍ਰਚਾਰ ਕੀਤਾ ਜਾ ਰਿਹਾ ਉਹ ਬਿਲਕੁਲ ਝੂਠ ਅਤੇ ਬੇਬੁਨਿਆਦ ਪ੍ਰਚਾਰ ਹੈ । ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀ ਡੀ.ਏ. ਦੀ ਕਿਸ਼ਤ, ਡੀ.ਏ. ਦਾ ਬਕਾਇਆ ਅਤੇ ਹੱਕੀ ਮੰਗਾਂ ਨੂੰ ਨਾ ਮੰਨੀਆ ਗਈਆਂ ਤਾਂ ਪੈਨਸ਼ਨਰਾਂ ਵੱਲੋਂ ਵੱਡੇ ਪੱਧਰ ਤੇ ਰੋਸ ਮੁਜਾਹਰੇ ਕੀਤਾ ਜਾਣਗੇ । ਇਸ ਸਮੇਂ ਹੋਰਨਾ ਤੋਂ ਇਲਾਵਾ ਮੂਨ ਰਾਜ ਸ਼ਰਮਾ ਵਧੀਕ ਜਨਰਲ ਸਕੱਤਰ, ਸੁੱਚਾ ਸਿੰਘ ਕਲੌੜ ਮੀਤ ਪ੍ਰਧਾਨ, ਜਰਨੈਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ ਚਾਵਲਾ, ਰਾਮ ਸਰੂਪ ਜੋਸ਼ੀ ਅਤੇ ਕਸ਼ਮੀਰ ਕੌਰ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਗਿਆ । ਆਖਿਰ ਵਿੱਚ ਸ੍ਰੀ ਮਲਕੀਤ ਸਿੰਘ ਬਸਰਾ ਵੱਲੋਂ ਆਪਣੀਆਂ ਭਾਵ-ਭਿੰਨੀਆਂ ਕਵਿਤਾ ਵੀ ਉਚਾਰਨ ਕੀਤੀਆਂ ਗਈ ।