5 Dariya News

ਆਸ਼ਮਾ ਇੰਟਰਨੈਸ਼ਨਲ ਸਕੂਲ 'ਚ ਸਮਰ ਕੈਂਪ ਦਾ ਆਯੋਜਨ, ਆਖ਼ਰੀ ਦਿਨ ਬੱਚਿਆਂ ਨੇ ਦਿਖਾਈਆਂ ਆਪਣੀਆਂ ਪ੍ਰਤਿਭਾਵਾਂ

ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਸਮਰ ਕੈਂਪ 'ਚ ਸਿੱਖੇ ਫਿਟਨੈੱਸ ਨਾਲ ਆਰਟ ਅਤੇ ਕਰਾਫ਼ਟ ਦੇ ਤਰੀਕੇ

5 Dariya News

ਐਸ.ਏ.ਐਸ. ਨਗਰ (ਮੁਹਾਲੀ) 15-Jun-2016

ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ ੭੦ 'ਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ੧੦ ਦਿਨਾਂ ਦਾ ਸਮਰ ਕੈਂਪ ਲਗਾਇਆ । ਜਿਸ 'ਚ ਟ੍ਰਾਈ ਸਿਟੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਇਸ ਦੌਰਾਨ ਵਿਦਿਆਰਥੀਆਂ ਨੂੰ ਮਾਰਸ਼ਲ ਆਰਟ ,ਆਰਟ ਅਤੇ ਕਰਾਫ਼ਟ,ਪੇਂਟਿੰਗ,ਪ੍ਰੈਸਨੈਲਟੀ ਡਿਵੈਲਪਮੈਂਟ ਦੇ ਨਾਲ ਨਾਲ ਡਾਂਸ ਵੀ ਸਿਖਾਏ ਗਏ।ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਕਾਫੀ ਕੁੱਝ ਨਵਾਂ ਸਿੱਖਣ  ਸਿੱਖਣ ਦੇ ਨਾਲ  ਨਾਲ  ਚੰਗੇ ਗੁਣ ਵੀ ਸਿੱਖੇ । ਕੈਂਪ ਦੇ ਅਖੀਰੀ ਦਿਨ ਇਨ੍ਹਾਂ ਵਿਦਿਆਰਥੀਆਂ 'ਚ ਫਾਈਨਲ ਮੁਕਾਬਲੇ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਨੇ ਇਸ ਕੈਂਪ ਦੌਰਾਨ ਸਿੱਖੇ ਡਾਂਸ ਅਤੇ ਗੀਤ ਸੰਗੀਤ 'ਚ ਆਪਣੀ ਪ੍ਰਤਿਭਾਵਾਂ ਸਿਖਾਈਆਂ। ਜਦ ਕਿ ਸਮੂਹ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਕਲਾ ਕ੍ਰਿਤੀਆਂ ਅਤੇ ਆਰਟ ਵਰਕ ਦੀ ਪ੍ਰਦਰਸ਼ਨੀ ਵੀ ਰੱਖੀ ਗਈ ।ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਜੇ.ਐਸ.ਕੇਸਰ ਨੇ ਕਿਹਾ ਕਿ ਬੱਚਿਆ ਦੀ ਇਸ ਛੋਟੀ ਉਮਰ 'ਚ ਉਨ੍ਹਾਂ ਦੇ ਸੰਗਾਊ ਸੁਭਾaੇ  œਤੇ ਕੁੱਝ ਨਵਾਂ ਸਿੱਖਣ ਦੇ ਜਜ਼ਬੇ ਨੂੰ ਜੇਕਰ ਸਮਝ ਲਿਆ ਜਾਵੇ ਤਾਂ ਉਨ੍ਹਾਂ ਦੇ ਅੰਦਰ ਦੀਆਂ ਪ੍ਰਤਿਭਾਵਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ  ਅਤੇ ਇਸ ਸਮਰ ਕੈਂਪ ਦਾ ਮੁੱਖ ਮੰਤਵ ਵੀ ਇਸੇ ਵਿਸ਼ੇ ਨੂੰ ਰੱਖ ਕੇ ਕੀਤਾ ਗਿਆ ਹੈ । ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਇਸ ਕੈਂਪ 'ਚ ਹਿੱਸਾ ਲੈਣਾ ਵਾਲੇ ਸਾਰੇ ਬੱਚਿਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ ।