5 Dariya News

ਰੁੱਖ ਲਾਉਣ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਇੱਕ ਲੱਖ ਰੁਪਏ ਰਾਸ਼ੀ ਨਾਲ ਸਨਮਾਨੇ ਜਾਣਗੇ: ਚੁੰਨੀ ਲਾਲ ਭਗਤ

ਵਣਾਂ ਹੇਠ ਰਕਬਾ ਵਧਾਉਣ 'ਚ ਅੱਗੇ ਰਹੀਆਂ ਸੰਸਥਾਵਾਂ, ਵਿਅਕਤੀਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 30 ਜੂਨ ਤੱਕ ਅਰਜ਼ੀਆਂ ਮੰਗੀਆਂ

5 Dariya News

ਚੰਡੀਗੜ੍ਹ 14-Jun-2016

ਪੰਜਾਬ ਸਰਕਾਰ ਵਲੋਂ ਰਾਜ ਵਿੱਚ ਵਣਾਂ ਅਤੇ ਰੁਖਾਂ ਹੇਠਲਾਂ ਰਕਬਾ ਵਧਾਉਣ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੀਆਂ ਪੰਚਾਇਤਾਂ, ਲੋਕਾਂ, ਸੰਸਥਾਵਾਂ ਆਦਿ ਨੂੰ ਸਨਮਾਨ ਚਿੰਨ ਅਤੇ ਇਕ ਲੱਖ ਰੁਪਏ ਨਗਦ ਰਾਸ਼ੀ ਨਾਲ ਸਨਮਾਨਤ ਕਰਨ ਦਾ ਫੈਂਸਲਾ ਕੀਤਾ ਗਿਆ ਹੈ।ਉਕਤ ਪ੍ਰਗਟਾਵਾ ਅੱਜ ਇੱਥੇ ਵਣ ਤੇ ਜੰਗਲੀ ਜੀਵ ਮੰਤਰੀ ਪੰਜਾਬ ਚੁੰਨੀ ਲਾਲ ਭਗਤ ਨੇ ਕੀਤਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ 1 ਜੁਲਾਈ 2012 ਨੂੰ ਪੰਜਾਬ ਪੰਜਾਬ ਹਰਿਆਲੀ ਮੁਹਿੰਮ ਦਾ ਸ਼ੁਭ ਆਰੰਭ ਕੀਤਾ ਸੀ ਜਿਸ ਦੇ ਬਹੁਤ ਹੀ ਸਾਰਥਿਕ ਨਤੀਜੇ ਸਾਹਮਣੇ ਆਏ ਹਨ । ਸ਼੍ਰੀ ਭਗਤ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਰਕਾਰੀ ਜੰਗਲਾਂ ਤੋਂ ਇਲਾਵਾ ਵੱਖ ਵੱਖ ਸਰਕਾਰੀ / ਗੈਰ ਸਰਕਾਰੀ ਸੰਸਥਾਵਾਂ ਦੇ ਰਕਬਿਆਂ, ਪੰਚਾਇਤੀ ਰਕਬਿਆਂ ਅਤੇ ਪ੍ਰਾਈਵੇਟ ਰਕਬਿਆਂ, ਫੋਕਲ ਪੁਆਇੰਟਸ, ਵਿਦਿਅਕ ਸੰਸਥਾਵਾਂ, ਸਰਕਾਰੀ ਟਰੱਸਟ, ਸ਼ਮਸ਼ਾਨ ਘਾਟ ,ਪੁਲਿਸ ਚੋਕੀਆਂ ਪੁਲਿਸ ਲਾਈਨਜ, ਜੇਲ੍ਹਾਂ, ਹਸਪਤਾਲਾਂ ਡਿਸਪੈਂਸਰੀਆਂ, ਜ਼ਿਲ੍ਹਾ ਦਫਤਰਾਂ ਅਤੇ ਹੋਰ ਸਰਕਾਰੀ ਦਫਤਰਾਂ ਵਿੱਚ ਰੁਖ ਲਗਾਏ ਗਏ ਹਨ । 

ਵਣ ਮੰਤਰੀ ਨੇ ਕਿਹਾ ਕਿ ਪੰੰਜਾਬ ਸਰਕਾਰ ਦੀ ਇਸ ਮਹਿੰਮ ਸਬੰਧੀ ਅਤੇ ਵਾਤਾਵਰਣ ਬਾਰੇ ਵਿਅਕਤੀਗਤ ਤੋਰ ਤੇ ਬਤੋਰ ਸਮਾਜ ਸੇਵਕ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਵਾਲੇ ਲੋਕਾਂ,ਪੰਚਾਇਤਾਂ ਅਤੇ ਸਿੱਖਿਆ ਅਦਾਰੇ ਜਿਵੇ ਕਿ ਸਕੂਲ , ਕਾਲਜ ਅਤੇ ਯੂਨੀਵਰਸਿਟੀ ਤੋਂ ਸਾਲ 2014-15 ਦੌਰਾਨ ਕੀਤੇ ਕਾਰਜ ਲਈ ਇਸ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।ਸ਼੍ਰੀ ਭਗਤ ਨੇ ਕਿਹਾ ਕਿ ਇਸ ਸਨਮਾਨ  ਲਈ ਸਿਰਫ਼ ਉਨ੍ਹਾਂ ਨਾਮਜ਼ਦਗੀਆਂ ਨੂੰ ਹੀ ਵਿਚਾਰਿਆ ਜਾਵੇਗਾ ਜਿਨ੍ਹਾਂ ਵੱਲੋਂ ਪਲਾਟੇਸ਼ਨ ਦਾ ਕਾਰਜ ਇਕ ਸਾਲ ਪਹਿਲਾਂ ਭਾਵ 31-05-2014 ਤੋਂ ਪਹਿਲਾਂ ਕੀਤਾ ਗਿਆ ਹੋਵੇ।ਸ਼੍ਰੀ ਭਗਤ ਨੇ ਕਿਹਾ ਕਿ ਨਾਮਜ਼ਦਗੀਆਂ ਭੇਜਣ ਲਈ ਵਣ ਵਿਭਾਗ ਦਾ ਨਿਰਧਾਰਤ ਪ੍ਰੋਫ਼ਾਰਮਾ ਵਿਭਾਗ ਦੀ ਵੈਬਸਾਈਟ www.pbforests.gov.in  ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਵਿਭਾਗ ਦੇ ਮੁੱਖ ਦਫ਼ਤਰ, ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ (ਮੋ’ਹਾਲੀ) ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਅਪਲਾਈ ਕਰਨ ਦੀ ਅੰਤਮ ਮਿਤੀ 30 ਜੂਨ, 2016 ਹੈ।