5 Dariya News

15 ਸਾਲ ਦੇ ਸਫਲ ਰੇਡੀਓ ਬ੍ਰਾਡਕਾਸਟ ਤੋਂ ਬਾਅਦ ਕੈਨੇਡਾ ਬੇਸਡ ਸਾਂਝਾ ਪੰਜਾਬ ਨੇ ਲਾਂਚ ਕੀਤਾ ਟੀਵੀ ਚੈਨਲ

ਸ਼ਹਿਰ ਵਿੱਚ ਹੋਈ ਲਾਂਚ ਸੇਰੇਮੇਨੀ ਵਿੱਚ ਪਹੁੰਚੇ ਖਾਸ ਮਹਿਮਾਨ ਅਤੇ ਮੀਡੀਆ ਕਰਮੀ

5 Dariya News

ਚੰਡੀਗੜ੍ਹ 13-Jun-2016

ਦੁਨੀਆ ਭਰ ਵਿੱਚ ਪੰਜਾਬੀ ਲੋਕ ਹਰ ਖੇਤਰ ਵਿੱਚ ਆਪਣੇ ਯੋਗਦਾਨ ਦੇ ਲਈ ਜਾਣੇ ਜਾਂਦੇ ਹਨ। ਇਸ ਯੋਗਦਾਨ ਨੂੰ ਹੋਰ ਅੱਗੇ ਲੈ ਜਾਂਦੇ ਹੋਏ ਕੈਨੇਡਾ ਬੇਸਡ ਰੇਡੀਓ ਸਟੇਸ਼ਨ ਸਾਂਝਾ ਪੰਜਾਬ ਹੁਣ ਲੈ ਕੇ ਆਇਆ ਹੈ ਸਾਂਝਾ ਪੰਜਾਬ ਟੀਵੀ ਚੈਨਲ ਅਤੇ ਸਾਂਝਾ ਪੰਜਾਬ ਅਖਬਾਰ। ਸੋਮਵਾਰ ਨੂੰ ਇਸ ਦੀ ਲਾਂਚ ਸੇਰੇਮੇਨੀ ਹੋਈ ਸੈਕਟਰ-27 ਵਿਖੇ ਚੰਡੀਗੜ੍ਹ ਪ੍ਰੇਸ ਕਲੱਬ ਵਿੱਚ ਜਿੱਥੇ ਸਾਂਝਾ ਪੰਜਾਬ ਦੇ ਸੀਈਓ ਬਾਬ ਦੋਸਾਂਝ, ਪ੍ਰੇਸੀਡੇੰਟ ਬਲਦੀਪ ਸਿੰਘ 'ਚੰਨੀ', ਕੰਟਰੀ ਹੈਡ (ਇੰਡੀਆ) ਮੋਹਨ ਪਾਠਕ ਅਤੇ ਐਡਮਿਨ ਹੈਡ (ਇੰਡੀਆ) ਰਵਨੀਤ ਕੌਰ ਮੌਜੂਦ ਰਹੇ। ਖਾਸ ਮਹਿਮਾਨਾ ਦੀ ਸੂਚੀ ਵਿੱਚ ਸ਼ਾਮਿਲ ਸਨ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਸੋਹਨ ਸਿੰਘ ਥਨ੍ਡਲ  (ਟੋਉਰਿਸਮ ਏੰਡ ਕਲਚੁਰਲ ਅਫੈਰ ਮਿਨਿਸਟਰ ), ਸਰਦਾਰ ਦੀਦਾਰ ਸਿੰਘ ਭੱਟੀ ( ਹਲਕਾ ਇੰਚਾਰਜ ਫ਼ਤੇਹਗਢ਼ ਸਾਹਿਬ ), ਅਮਿਤ ਸਿੰਗਲਾ  (ਸ.ਇ.ਓ ਰਾਡੀੰਤ ਟੇਕ੍ਸਟਾਇਲ ), ਸਰਦਾਰ ਸ਼ਰਨਜੀਤ ਸਿੰਘ ਢਿੱਲੋਂ (ਅਗ੍ਰਿਕਲਚਰ ਮਿਨਿਸਟਰ ), ਹਰਚਰਨ ਸਿੰਘ ਬੈਂਸ (ਏਡਵਾਈਸੋਰ ਨੈਸ਼ਨਲ ਅਫੈਰ ਏੰਡ ਮੀਡੀਆ ਟੂ ਚੀਫ਼ ਮੀਨਿਸਟਰ ਆਫ ਪੰਜਾਬ), ਸਰਦਾਰ ਭੂਪਿੰਦਰ ਸਿੰਘ (ਡਿਰੇਕਟਰ ਮਾਤਾ ਗੁਜਰੀ  ਸੀਨਿਓਰ ਸੈਕੋੰਦਰੀ ਸਕੂਲ ), ਸਰਦਾਰ ਪਰਮਿੰਦਰ ਚੌਹਾਨ (ਸ. ਇ. ਓ ਲੋਡਨ ਫੈਸ਼ਨ) ਅਤੇ ਐਕਟਰ ਬ. ਐਨ .ਸ਼ਰਮਾ ।ਸਾਂਝਾ ਪੰਜਾਬ ਓਨਟਾਰੀਓ (ਕੈਨੇਡਾ) ਵਿੱਚ ਬੇਸਡ ਹੈ ਅਤੇ ਮੌਜੂਦਾ ਰੇਡੀਓ ਚੈਨਲ ਪਿਛਲੇ 15 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ। 

ਸੀਈਓ ਬਾਬ ਦੋਸਾਂਝ ਨੇ ਕਿਹਾ, "ਅਸੀਂ ਮਿਊਜ਼ਿਕ, ਨਿਊਜ਼ ਅਤੇ ਇੰਟਰਵਿਊ ਨੂੰ ਆਪਣੇ ਟੀਵੀ ਚੈਨਲ ਦੇ ਜ਼ਰੀਏ ਬ੍ਰਾਡਕਾਸਟ ਕਰਾਂਗੇ, ਜਿਵੇਂ ਕਿ ਅਸੀਂ ਆਪਣੇ ਰੇਡੀਓ ਚੈਨਲ ਦੇ ਜ਼ਰੀਏ ਕਰਦੇ ਆ ਰਹੇ ਹਾਂ। ਮਾਰਕੀਟ ਵਿੱਚ ਸਾਡਾ 15 ਸਾਲ ਤੋਂ ਹੋਣਾ ਸਾਡੇ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ। ਸਾਡਾ ਉਦੇਸ਼ ਸੱਭ ਲੋਕਾਂ ਨੂੰ ਇੱਕ ਸਾਥ ਲੈ ਕੇ ਆਉਣਾ ਹੈ ਜੋ ਕਿ ਆਪਣੇ ਦੇਸ਼ ਤੋਂ ਦੂਰ ਹਨ ਪਰ ਆਪਣੀ ਜੜਾਂ ਨਾਲ ਗਹਿਰੇ ਤੌਰ ਤੇ ਜੁੜੇ ਹੋਏ ਹਨ।"ਟੀਵੀ ਚੈਨਲ ਤੇ 24x7 ਕਟੇੰਟ ਬ੍ਰਾਡਕਾਸਟ ਕੀਤਾ ਜਾਵੇਗਾ ਜਿਸ ਵਿੱਚ ਲੇਟਸਟ ਮਿਊਜ਼ਿਕ ਵੀਡੀਓ, ਪੰਜਾਬੀ ਕਲਚਰ ਅਤੇ ਸੱਭਿਆਚਾਰ ਦੀ ਲਾਇਵ ਪਰਫ਼ਾਰਮੇੰਸ, ਆਦਿ ਸ਼ਾਮਿਲ ਹੋਵੇਗਾ। ਉੱਥੇ ਦੂਸਰੇ ਪਾਸੇ, ਸਾਂਝਾ ਪੰਜਾਬ ਅਖਬਾਰ ਹਫਤੇ ਵਿੱਚ ਇੱਕ ਦਿਨ ਛਪੇਗਾ ਅਤੇ ਪੂਰੇ ਨਾਰਥ ਅਮੇਰਿਕਾ ਵਿੱਚ ਵੰਡਿਆ ਜਾਵੇਗਾ, ਅਤੇ ਨਾਲ ਹੀ ਵੇਬਸਾਇਟ ਅਤੇ ਮੋਬਾਇਲ ਐਪ ਤੇ ਵੀ ਉਪਲੱਬਧ ਰਹੇਗਾ।ਬਾਬ ਦੋਸਾਂਝ ਨੇ ਅੱਗੇ ਦੱਸਿਆ, "ਅਸੀਂ ਇੱਕ ਆਜ਼ਾਦ ਅਤੇ ਕ੍ਰਿਏਟਿਵ ਇਮੇਜਿੰਗ ਸਟੂਡਿਓ ਹੈ ਜੋ ਚਾਰ ਦੀਵਾਰਾਂ ਦੇ ਪਾਰ ਦੇਖਦਾ ਹੈ ਅਤੇ ਓਵਰਆਲ ਡਿਜਾਇਨ ਤੇ ਫ਼ੋਕਸ ਕਰਦਾ ਹੈ। ਤਜੁਰਬੇ ਦੇ ਇੰਨੇ ਸਾਲਾਂ ਨੂੰ ਜੋੜ ਕੇ ਸਾਡੀ ਟੀਮ ਧੀਰਜ ਨਾਲ ਜ਼ਰੂਰਤ ਤੇ ਰਿਸਰਚ ਕਰਦੀ ਹੈ, ਤੁਹਾਡੇ ਹਾਲ ਨੂੰ ਸਮਝਦੇ ਹੋਏ ਇੱਕ ਕ੍ਰਿਏਟਿਵ ਸੋਲੁਸ੍ਹਨ ਦਿੰਦੀ ਹੈ ਅਤੇ ਐਕਸਪਰਟ ਤਰੀਕੇ ਨਾਲ ਇਸ ਨੂੰ ਮੁਮਕਿਨ ਵਿੱਚ ਬਦਲਦੀ ਹੈ।"