5 Dariya News

ਅਸੀਂ ਸਿੱਖ ਰਹੇ ਹਾਂ ਚੰਡੀਗੜ੍ਹੀਏ ਯੈਂਕਿਜ਼ ਤੋਂ ਦੋਸਤੀ ਦੀ ਭਾਵਨਾ ਵਿੱਚ ਖੇਡ ਖੇਡਣਾ ਕਹਿੰਦੇ ਹਨ : ਸੁਏਸ਼ ਰਾਇ

5 Dariya News

ਚੰਡੀਗੜ੍ਹ 12-Jun-2016

ਇਹ ਸੀਰੀਜ਼ ਦਾ ਚੌਥਾ ਮੈਚ ਹੈ ਅਤੇ ਹੁਣ ਤੋਂ ਹੀ ਟੀਮ ਚੰਡੀਗੜ੍ਹੀਏ ਯੈਂਕਿਜ਼ ਨੇ ਆਪਣਾ ਜਾਦੂ ਬਾਕੀ ਦੀਆਂ ਟੀਮਾਂ ਤੇ ਵੀ ਚਲਾ ਦਿੱਤਾ ਹੈ। ਇਹ ਟੀਮ ਇਸ ਖੇਡ ਨੂੰ ਬਿਲਕੁਲ ਦੋਸਤੀ ਦੀ ਭਾਵਨਾ ਨਾਲ ਖੇਡਦੀ ਹੈ ਅਤੇ ਨਾ ਕਿ ਮੁਕਾਬਲੇ ਦੀ ਭਾਵਨਾ ਨਾਲ ਅਤੇ ਇਨ੍ਹਾਂ ਦੀ ਇਸ ਖੂਬੀ ਨਾਲ ਬਾਕੀ ਟੀਮਾਂ ਵੀ ਕਾਫੀ ਪ੍ਰਭਾਵਿਤ ਹਨ। ਇਨ੍ਹਾਂ ਦੇ ਨਾਲ ਮੈਚ ਖੇਡ ਕੇ ਪਹਿਲੀ ਦੋ ਟੀਮਾਂ ਵੀ ਕਾਫੀ ਖੁਸ਼ ਅਤੇ ਉਤਸਾਹਿਤ ਹਨ।ਚੰਡੀਗੜ੍ਹੀਏ ਯੈਂਕਿਜ਼ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਦਾ ਫੈਂਸਲਾ ਕੀਤਾ। ਅੰਬਰਸਰੀਏ ਹਾਕਸ ਨੇ ਸਕੋਰਬੋਰਡ ਤੇ 164 ਰਨ ਦਾ ਲਕਸ਼ 4 ਵਿਕਟਾਂ ਦੇ ਨੁਕਸਾਨ ਤੇ ਚੰਡੀਗੜ੍ਹੀਏ ਯੈਂਕਿਜ਼ ਦੇ ਸਾਹਮਣੇ ਖੜਾ ਕਰ ਦਿੱਤਾ। ਆਦੇਸ਼ ਚੌਧਰੀ ਇੱਕ ਵਾਰ ਫਿਰ 82 ਰਨ ਬਣਾ ਕੇ ਸੱਭ ਤੋਂ ਜਿਆਦਾ ਰਨ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਲੇਕਿਨ ਚੰਡੀਗੜ੍ਹੀਏ ਯੈਂਕਿਜ਼ ਨੂੰ ਕਾਫੀ ਸਖਤ ਫ਼ੀਲਡਿੰਗ ਦਾ ਸਾਹਮਣਾ ਕਰਨਾ ਪਿਆ ਅਤੇ 7 ਵਿਕਟਾਂ ਦੇ ਨੁਕਸਾਨ ਤੇ ਉਨ੍ਹਾਂ ਦੀ ਪਾਰੀ 68 ਰਨ ਤੇ ਸਿਮਟ ਗਈ। ਅੰਬਰਸਰੀਏ ਹਾਕਸ ਨੇ ਚੰਡੀਗੜ੍ਹੀਏ ਯੈਂਕਿਜ਼ ਨੂੰ 96 ਰਨ ਨਾਲ ਹਰਾ ਦਿੱਤਾ।

ਮੈਚ ਦੇ ਦੌਰਾਨ ਸ਼ੁਰੂ ਹੋਇਆ ਅਸਲੀ ਮੌਜ ਮਸਤੀ ਵਾਲਾ ਮਾਹੌਲ ਚੰਡੀਗੜ੍ਹੀਏ ਯੈਂਕਿਜ਼ ਨੂੰ ਅਹਿਸਾਸ ਸੀ ਕਿ ਇਹ ਮੈਚ ਜਿੱਤਣਾ ਉਨ੍ਹਾਂ ਦੇ ਲਈ ਮੁਸ਼ਕਿਲ ਹੀ ਨਹੀ ਨਾਮੁਮਕਿਨ ਹੈ, ਇਸ ਮੈਚ ਦਾ ਲੁਤਫ ਲੈਣ ਲਈ ਉਨ੍ਹਾਂ ਨੇ ਮੌਜ ਮਸਤੀ ਸ਼ੁਰੂ ਕਰ ਦਿੱਤੀ। ਗੇਂਦ ਜਦੋਂ ਵੀ ਬਾਉਂਡਰੀ ਦੇ ਪਾਰ ਜਾਂਦੀ ਉਨ੍ਹਾਂ ਦੀ ਟੀਮ ਦੇ ਲੋਕ ਉਤਸਾਹ ਨਾਲ ਨੱਚ ਉੱਠਦੇ ਅਤੇ ਰੌਲਾ ਰੱਪਾ ਪਾਉਂਦੇ। ਪੂਰਾ ਸਟੇਡੀਅਮ ਹਾਸੇ ਅਤੇ ਨੱਚ ਗਾਣੇ ਨਾਲ ਭਰ ਗਿਆ। ਮੈਚ ਖਤਮ ਹੋਣ ਤੇ ਵੀ ਉਨ੍ਹਾਂ ਨੂੰ ਹਾਰਨ ਦਾ ਦੁੱਖ ਨਹੀ ਸੀ, ਉਨ੍ਹਾਂ ਦੀ ਟੀਮ ਨੇ ਵਿਕਟ ਉਖਾੜ ਕੇ ਅਜਿਹਾ ਰੌਲਾ ਪਾਇਆ ਜਿਵੇਂ ਉਹ ਖੁੱਦ ਜਿੱਤ ਗਏ ਹੋਣ। ਉਨ੍ਹਾਂ ਦਾ ਉਤਸਾਹ ਅਤੇ ਖੁਸ਼ੀ ਦੇਖ ਕੇ ਅੰਬਰਸਰੀਏ ਹਾਕਸ ਵੀ ਹੈਰਾਨ ਹੋ ਗਏ ਕਿ ਆਖਿਰ ਇਹ ਹੋ ਕੀ ਰਿਹਾ ਹੈ। ਮੈਚ ਦਾ ਅੰਤ ਕਾਫੀ ਰੋਮਾਂਚਕ ਸੀ।ਅਸਲ ਵਿੱਚ ਇਹ ਹੀ ਹੈ ਬਾਕਸ ਕ੍ਰਿਕੇਟ ਲੀਗ ਪੰਜਾਬ ਜੋ ਕਿ ਕ੍ਰਿਕੇਟ ਅਤੇ ਇੰਟਰਟੇਨਮੇੰਟ ਨਾਲ ਭਰਪੂਰ ਹੈ। ਬੀਸੀਐਲ-ਪੰਜਾਬ ਨੂੰ ਲੈ ਕੇ ਆਏ ਹਨ ਲਿਓਸਟਰਾਇਡ ਇੰਟਰਟੇਨਮੇਂਟ ਪ੍ਰਾ. ਲਿ. ਅਤੇ ਜੈਮ ਟੈਲੀਮੀਡੀਆ ਵਰਕਸ ਪ੍ਰਾ. ਲਿ. ਜਿਸ ਵਿੱਚ ਸਹਿਯੋਗ ਦੇ ਰਹੇ ਹਨ ਬਾਲਾਜੀ ਟੇਲੀਫਿਲ੍ਮ੍ਸ ਅਤੇ ਮੈਰਿਨੇਟਿੰਗ ਫਿਲ੍ਮ੍ਸ। ਇਹ ਲੀਗ 9X ਟਸ਼ਨ, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਸਾਰਿਤ ਕੀਤੀ ਜਾ ਰਹੀ ਹੈ।