5 Dariya News

ਸਿਹਤ ਮੰਤਰੀ ਵੱਲੋਂ ਡਾਈਰੀਆ ਦੇ ਮਰੀਜ਼ਾਂ ਨੂੰ ਜਲਦ ਤੋਂ ਜਲਦ ਮਿਆਰੀ ਇਲਾਜ ਯਕੀਨੀ ਤੋਰ 'ਤੇ ਮੁਹੱਈਆ ਕਰਵਾਉਣ ਦੇ ਨਿਰਦੇਸ਼

ਮਰੀਜ਼ਾਂ ਦਾ ਮੁਫਤ ਇਲਾਜ ਅਤੇ ਦਵਾਈਆਂ ਵੀ ਦਿੱਤੀਆ ਜਾਣਗੀਆਂ, . ਪਾਣੀ ਦੇ ਸਾਰੇ ਮੌਜੂਦਾ ਕੁਨੈਕਸ਼ਨ ਵੀ ਕਟਵਾ ਦਿੱਤੇ ਗਏ ਹਨ

5 Dariya News

ਚੰਡੀਗੜ੍ਹ 10-Jun-2016

ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਡਾਈਰੀਆ ਕਾਰਨ ਸਮਾਣਾ ਵਿਖੇ ਹੋਣ ਵਾਲੀਆਂ ਮੌਤਾਂ ਦੀ ਜਾਂਚ ਲਈ ਤੁਰੰਤ ਹੁਕਮ ਦਿੱਤੇ ਗਏ ਹਨ।ਉਨ੍ਹਾਂ ਨੇ ਜਲ ਸਪਲਾਈ ਅਤੇ ਸੈਂਨੀਟੇਸ਼ਨ ਵਿਭਾਗ ਨੂੰ ਪਾਣੀ ਨਾਲ ਸੰਬੰਧਤ ਸਾਰੀਆਂ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਆਦੇਸ਼ ਦਿੱਤੇ ਤਾਂ ਜੋ ਗੰਦੇ ਪਾਣੀ ਤੋਂ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕੇ।ਸਾਰੇ ਇਲਾਕੇ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਮਿਉਂਸੀਪਲ ਕਮੇਟੀ ਦੇ ਟੈਂਕਰਾਂ ਵੱਲੋਂ ਦਿੱਤੀ ਜਾ ਰਹੀ ਹੈ। ਅੱਜ ਇੱਥੇ ਜ਼ਾਰੀ ਬਿਆਨ 'ਚ ਸ਼੍ਰੀ ਜਿਆਣੀ ਵੱਲੋਂ ਪਟਿਆਲੇ ਦੇ ਸਿਵਲ ਸਰਜਨ ਨੂੰ ਖੁੱਦ ਆਪ ਜਾ ਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਮੈਡੀਕਲ ਟੀਮਾਂ ਗਠਨ ਕਰਨ ਲਈ ਕਿਹਾ ਤਾਂ ਜੋ ਮਰੀਜ਼ਾ ਨੂੰ ਸਮੇ'ਤੇ ਯਕੀਨੀ ਤੋਰ  ਵਿਚ ਮਿਆਰੀ ਇਲਾਜ ਮੁਹੱਇਆ ਕਰਵਾਇਆ ਜਾ ਸਕੇ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਹਸਪਤਾਲ ਤੇ ਸਰਕਾਰੀ ਡਿਸਪੈਂਸਰੀਆਂ ਅਤੇ ਕੈਂਪਾਂ ਵਿਖੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਮਾਣਾ ਅਤੇ ਉਸਦੇ ਨਾਲ ਲੱਗਦੇ ਸਰਕਾਰੀ  ਸਿਹਤ ਕੇਂਦਰਾਂ 'ਚ ਲੋੜੀਦੀਆਂ ਦਵਾਈਆਂ, ਓ.ਆਰ.ਐੱਸ. ਅਤੇ ਕਲੌਰੀਨ ਦੀਆਂ ਗੋਲੀਆਂ ਮੁਹੱਇਆ ਕਰਵਾਈਆ ਜਾ ਰਹੀਆਂ ਹਨ। ਪਟਿਆਲਾ ਦੇ ਸਿਵਲ ਸਰਜਨ ਡਾ. ਰਜੀਵ ਭੱਲਾ ਅਨੁਸਾਰ ਪਿਛਲੇ ਤਿੰਨ ਦਿਨਾਂ 'ਚ 120 ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ।ਜਿਨ੍ਹਾਂ ਵਿੱਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚੋਂ 4 ਮਰੀਜ਼ਾਂ ਦੀ ਮੌਤ ਘਰ 'ਚ ਅਤੇ 2 ਮਰੀਜ਼ਾਂ ਦੀ ਮੌਤ ਪੀ.ਜੀ.ਆਈ. ਅਤੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰਨ ਮਗਰੋਂ ਹੋਈ ਅਤੇ ਜਿਹੜੇ ਮਰੀਜ਼ਾਂ ਦੀ ਮੌਤ ਘਰ 'ਚ ਹੋਈ ਉਨ੍ਹਾਂ ਦੇ ਅਸਲੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।