5 Dariya News

ਓਕਰੇਜ਼ ਇੰਟਰਨੈਸ਼ਨਲ ਸਕੂਲ 'ਚ ਕਿਸ਼ੋਰ ਅਵਸਥਾ ਵਿਚ ਆਉਣ ਵਾਲੇ ਬਦਲਾਵਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਦਾ ਆਯੋਜਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 08-Jun-2016

ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਕਿਸ਼ੋਰ ਅਵਸਥਾ ਵਿਚ ਬੱਚਿਆਂ ਦੇ ਸੁਭਾਅ, ਸੋਚ ਅਤੇ ਉਨ੍ਹਾਂ ਦੀ ਸਰੀਰਕ ਬਨਾਵਟ ਵਿਚ ਆਉਣ ਵਾਲੇ ਬਦਲਾਵਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਫੌਰਟਿਜ਼ ਹਸਪਤਾਲ ਦੇ ਸੀਨੀਅਰ ਕਨਸਟਲੈਂਟ ਡਾ. ਰੀਟਾ ਭੱਲਾ, ਗਾਇਨੀ ਵਿਭਾਗ ਨੇ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਰੱਖੇ ਗਏ ਦੋ ਸੈਸ਼ਨ ਵਿਚ ਉਨ੍ਹਾਂ ਨਾਲ ਸਬੰਧਿਤ ਜਾਣਕਾਰੀ ਦਿਤੀ। ਡਾ. ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕਿਸ਼ੋਰ ਅਵਸਥਾ ਮਨੁੱਖੀ ਜੀਵਨ ਦਾ ਅਜਿਹਾ ਦੌਰ ਹੁੰਦਾ ਹੈ ਜਦ ਇਕ ਬੱਚਾ ਬਚਪਨ ਤੋਂ ਨਿਕਲਦੇ ਹੋਏ ਜਵਾਨੀ ਵੱਲ ਕਦਮ ਰੱਖਦਾ ਹੈ। ਇਸ ਦੌਰਾਨ ਉਸ ਦੀ ਸੋਚ ਅਤੇ ਸਰੀਰਕ ਬਨਾਵਟ ਵਿਚ ਹੋਣ ਵਾਲੇ ਬਦਲਾਓ ਉਸ ਦੀ ਜ਼ਿੰਦਗੀ ਵਿਚ ਵੀ ਬਦਲਾਓ ਲਿਆਉਂਦੇ ਹਨ। ਅਜਿਹੇ ਦੌਰ ਵਿਚ ਉਨ੍ਹਾਂ ਨੂੰ ਕਿਸੇ ਵੱਡੇ ਦੀ ਗਾਈਡ ਲਾਈਨ ਦੀ ਜ਼ਰੂਰਤ ਪੈਂਦੀ ਹੈ। 

ਬੇਸ਼ੱਕ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਵਿਚ ਜਿੱਥੇ ਸਾਂਝੇ ਪਰਿਵਾਰ ਖ਼ਤਮ ਹੋ ਚੁੱਕੇ ਹਨ ਉੱਥੇ ਹੀ ਮਾਂ ਬਾਪ ਵੀ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਪਾਉਦੇਂ ਹਨ। ਜਿਸ ਨਾਲ ਕਈ ਬੱਚੇ ਇਸ ਬਦਲਾਓ ਦੌਰਾਨ ਡਿਪਰੈਂਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸੈਮੀਨਾਰ ਵਿਚ ਵੀ ਬੱਚਿਆਂ ਦੀ ਉਸ ਜਗਿਆਸਾ ਨੂੰ ਸ਼ਾਂਤ ਕਰਦੇ ਹੋਏ ਮਨੁੱਖੀ ਅਵਸਥਾ ਵਿਚ ਆਏ ਬਦਲਾਵਾਂ ਦੀ ਜਾਣਕਾਰੀ ਉਨ੍ਹਾਂ ਲਈ ਰਾਮ ਬਾਣ ਦਾ ਕੰਮ ਕਰੇਗੀ। ਡਾ. ਭੱਲਾ ਨੇ ਕਿਹਾ ਕਿ ਬਦਲਾਓ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸ ਲਈ ਬਿਨਾਂ ਕਿਸੇ ਡਰ ਜਾਂ ਸੋਚ ਦੇ ਇਸ ਬਦਲਾਓ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਦੇ ਇਲਾਵਾ ਡਾ. ਭੱਲਾ ਦੇ ਵਿਦਿਆਰਥੀਆਂ ਨਾਲ ਸਿਹਤਮੰਦ ਖ਼ੁਰਾਕ ਖਾਣ ਅਤੇ ਐੱਚ ਆਵੀ ਵੀ ਜਿਹੀਆਂ ਨਾਮੁਰਾਦ ਬਿਮਾਰੀਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।

ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਵਿਦਿਆਰਥੀਆਂ ਨੂੰ  ਕਿਹਾ ਕਿ ਬਚਪਨ ਤੋਂ ਅਗਲੀ ਸਟੇਜ ਕਿਸ਼ੋਰ ਅਵਸਥਾ ਦੀ ਹੁੰਦੀ ਹੈ। ਇਹ ਸਮਾਂ ਵਿਦਿਆਰਥੀ ਜੀਵਨ ਲਈ ਬਹੁਤ ਅਹਿਮ ਹੁੰਦਾ ਹੈ। ਕਿਉਂਕਿ ਇਸ ਦੌਰ ਵਿਚ ਉਹ ਆਪਣੇ ਬਿਹਤਰੀਨ ਕੈਰੀਅਰ ਲਈ ਪਹਿਲਾ ਅਤੇ ਬਹੁਤ ਜ਼ਰੂਰੀ ਕਦਮ ਪੁੱਟਦੇ ਹਨ। ਇਹੀ ਕਦਮ ਉਨ੍ਹਾਂ ਦੀ ਸਫਲਤਾ ਜਾਂ ਅਸਫਲਤਾ ਦਾ ਪੈਮਾਨਾ ਤੈਅ ਕਰਦੀ ਹੈ। ਇਸ ਲਈ ਇਸ ਸਮੇਂ ਵਿਚ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ, ਰੋਜ਼ਾਨਾ ਦੋ ਘੰਟੇ ਖੇਡਣ ਦਾ ਸਮਾਂ ਕੱਢਣਾ ਅਤੇ ਆਪਣੇ ਕਲਾਤਮਕ ਸ਼ੌਕ ਪੂਰੇ ਕਰਨ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਤਾਂ ਹੀ ਉਹ ਬਿਹਤਰੀਨ ਜ਼ਿੰਦਗੀ ਜਿਉਂ ਸਕਦੇ ਹਨ। ਇਸ ਸੈਮੀਨਾਰ ਦੇ ਅਖੀਰ ਵਿਚ ਵਿਦਿਆਰਥੀਆਂ ਨੇ ਵੀ ਆਪਣੀ ਜਗਿਆਸਾ ਨੂੰ ਸ਼ਾਂਤ ਕਰਨ ਲਈ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਡਾ. ਭੱਲਾ ਨੇ ਬਹੁਤ ਵਧੀਆਂ ਤਰੀਕੇ ਨਾਲ ਦਿਤਾ।