5 Dariya News

ਬੀਸੀਐਲ ਪੰਜਾਬ ਦੇ ਪਹਿਲੇ ਮੈਚ ਦੇ ਟਕਰਾਵ ਦੇ ਨਾਲ ਹੋਈ ਸ਼ੁਰੂਆਤ

ਟੀਮ ਰਾਇਲ ਪਟਿਆਲਵੀ ਅਤੇ ਅੰਬਰਸਰੀਏ ਹਾਕਸ ਦੇ ਖਿਡਾਰੀ ਆਪਸ ਵਿੱਚ ਭਿੜੇ, ਟੀਮ ਰਾਇਲ ਪਟਿਆਲਵੀ ਨੇ ਕੀਤਾ ਵਾਕ ਆਫ਼

5 Dariya News

ਚੰਡੀਗੜ੍ਹ 04-Jun-2016

ਉੱਤਰ ਭਾਰਤ ਦਾ ਸੱਭ ਤੋਂ ਵੱਡਾ ਸਪੋਰਟਸ ਇੰਟਰਟੇਨਮੇੰਟ ਸ਼ੋਅ ਅਤੇ ਪੰਜਾਬ ਦਾ ਪਹਿਲਾ ਸੇਲਿਬ੍ਰਿਟੀ ਕ੍ਰਿਕੇਟ ਲੀਗ ਬੀਸੀਐਲ-ਪੰਜਾਬ ਹੁਣ ਆ ਗਿਆ ਹੈ ਤੁਹਾਡੇ ਟੀਵੀ ਸਕ੍ਰੀਨ ਤੇ। ਲੀਗ ਦੀ ਸ਼ੁਰੂਆਤ ਇੱਕ ਸ਼ਾਨਦਾਰ ਔਪਨਿੰਗ ਤੋਂ ਹੋਈ। ਪੰਜ ਟੀਮਾਂ ਚੰਡੀਗੜ੍ਹੀਏ ਯੈੰਕਿਜ਼, ਰਾਇਲ ਪਟਿਆਲਵੀ, ਅੰਬਰਸਰੀਏ ਹਾਕਸ, ਜਲੰਧਰੀਏ ਪੈੰਥਰਸ ਅਤੇ ਲੁਧਿਆਣਵੀ ਟਾਈਗਰਸ ਅਤੇ 70 ਵੱਡੇ ਪੰਜਾਬੀ ਸੇਲਿਬ੍ਰਿਟੀਜ, ਫਿਲਮ ਅਤੇ ਸੰਗੀਤ ਦੇ ਸਿਤਾਰੇ ਪੂਰੀ ਤਰ੍ਹਾਂ ਨਾਲ ਤਿਆਰ ਹਨ ਆਪਣੀ ਟੇਲੀਵਿਜਨ ਸਕ੍ਰੀਨ ਤੇ ਧਮਾਲ ਮਚਾਉਣ ਲਈ।ਲੀਗ ਦਾ ਪਹਿਲਾ ਮੈਚ ਟੀਮ ਰਾਇਲ ਪਟਿਆਲਵੀ ਅਤੇ ਅੰਬਰਸਰੀਏ ਦੇ ਨਾਲ ਸ਼ੁਰੂ ਹੋਇਆ। ਮੈਚ ਪੂਰੀ ਤਰ੍ਹਾਂ ਰੋਮਾੰਚ ਅਤੇ ਮਨੋਰੰਜਨ ਨਾਲ ਭਰਿਆ ਸੀ। ਰਾਇਲ ਪਟਿਆਲਵੀ ਨੇ ਪਹਿਲੀ ਇਨਿੰਗਜ ਦੀ ਸ਼ੁਰੂਆਤ ਬੇਹੱਦ ਚੰਗੇ ਤਰੀਕੇ ਨਾਲ ਕੀਤੀ ਜਿੱਥੇ ਉਨ੍ਹਾਂ ਨੇ ਅੰਬਰਸਰੀਏ ਹਾਕਸ ਤੇ ਦਬਾਅ ਬਣਾਉਂਦੇ ਹੋਏ ਕਾਫੀ ਜਲਦੀ ਵਿਕਟ ਲੈ ਲੀ। ਹਾਲਾਂਕਿ ਅੰਬਰਸਰੀਏ ਹਾਕਸ ਦੇ ਆਦੇਸ਼ ਚੌਧਰੀ ਨੇ ਟੀਮ ਦਾ ਬਚਾਵ ਕਰਦੇ ਹੋਏ 17 ਛੱਕੇ ਮਾਰਦੇ ਹੋਏ 123 ਰਨ ਬਣਾਏ। ਟੀਮ ਅੰਬਰਸਰੀਏ ਹਾਕਸ ਨੇ ਇਨਿੰਗਜ ਤੇ ਕਬਜਾ ਕਰਦੇ ਹੋਏ 5 ਵਿਕਟਾਂ ਗੰਵਾਂ ਕੇ ਕੁੱਲ 154 ਰਨ ਬਣਾਏ।ਮੈਚ ਦੀ ਦੂਸਰੀ ਇਨਿੰਗਜ਼ ਵਿੱਚ ਕਾਫੀ ਡ੍ਰਾਮਾ ਦੇਖਣ ਨੂੰ ਮਿਲਿਆ। 

ਐਕਟਰਸ ਅਤੇ ਟੀਮ ਰਾਇਲ ਪਟਿਆਲਵੀ ਦੀ ਮਾਲਕਿਨ ਅਮੀਸ਼ਾ ਪਟੇਲ ਨੇ ਤਦ ਆਪਣਾ ਆਪਾ ਖੋਇਆ ਜਦੋਂ ਟੀਮ ਅੰਬਰਸਰੀਏ ਹਾਕਸ ਦੇ ਮਾਲਿਕ ਕਰਨ ਵਾਹੀ ਨੇ ਮੈਚ ਦੇ ਦੌਰਾਨ ਅਨੁਚਿਤ ਭਾਸ਼ਾ ਦਾ ਇਸਤੇਮਾਲ ਕੀਤਾ। ਗਰਲਸ ਪਾਵਰ ਦਾ ਪ੍ਰਦਰਸ਼ਨ ਕਰਦੇ ਹੋਏ ਅਮੀਸ਼ਾ ਪਟੇਲ ਨੇ ਆਪਣੀ ਟੀਮ ਦੀ ਫ਼ੀਮੇਲ ਖਿਡਾਰੀਆਂ ਦਾ ਸਾਥ ਦਿੱਤਾ। ਜਲਦ  ਹੀ ਟਕਰਾਵ ਇੰਨਾ ਵੱਧ ਗਿਆ ਕਿ ਰਾਇਲ ਪਟਿਆਲਵੀ ਨੇ ਵਾਕ ਆਫ਼ ਕਰ ਦਿੱਤਾ। ਚੀਜ਼ਾਂ ਤੱਦ ਠੀਕ ਹੋਈਆਂ ਜਦੋਂ ਅੰਬਰਸਰੀਏ ਹਾਕਸ ਦੇ ਖਿਡਾਰੀ ਸੁਏਸ਼ ਰਾਇ ਨੇ ਮਾਮਲੇ ਵਿੱਚ ਆ ਕੇ ਚੀਜ਼ਾਂ ਨੂੰ ਸ਼ਾਂਤ ਕੀਤਾ। ਉੱਥੇ ਬਾਅਦ ਵਿੱਚ ਕਰਨ ਨੇ ਅਮੀਸ਼ਾ ਨਾਲ ਗੱਲ ਕੀਤੀ ਅਤੇ ਮੈਚ ਦੋਬਾਰਾ ਸ਼ੁਰੂ ਕੀਤਾ ਗਿਆ। ਉੱਥੇ ਰਾਇਲ ਪਟਿਆਲਵੀ ਨੇ ਮੈਚ ਵਿੱਚ 9 ਵਿਕਟਾਂ ਗੰਵਾਂ ਕੇ 86 ਰਨ ਬਣਾਏ।ਉੱਥੇ ਟੀਮ ਦੀ ਸਾਰੀ ਫ਼ੀਮੇਲ ਖਿਡਾਰੀ ਟੀਮ ਦੇ ਮੇਲ ਖਿਡਾਰੀਆਂ ਦੀ ਬਰਾਬਰੀ ਕਰਦੀ ਨਜ਼ਰ ਆਈਆਂ। ਅੰਬਰਸਰੀਏ ਹਾਕਸ ਦੀ ਫ਼ੀਮੇਲ ਖਿਡਾਰੀ ਸ਼ਰੁਤੀ ਉਲਫ਼ਤ ਨੇ ਆਪਣੀ ਟੀਮ ਦੇ ਲਈ ਦੋ ਵਿਕਟ ਲਏ। ਟੀਮ ਅੰਬਰਸਰੀਏ ਹਾਕਸ ਨੇ ਰਾਇਲ ਪਟਿਆਲਵੀ ਦੇ ਨਾਲ ਇਸ ਮੁਸ਼ਕਿਲ ਮੈਚ ਵਿੱਚ ਆਪਣੀ ਜਿੱਤ ਦਰਜ਼ ਕੀਤੀ। ਬੀਸੀਐਲ-ਪੰਜਾਬ ਨੂੰ ਲੈ ਕੇ ਆਏ ਹਨ ਲਿਓਸਟਰਾਇਡ ਇੰਟਰਟੇਨਮੇਂਟ ਪ੍ਰਾ. ਲਿ. ਅਤੇ ਜੈਮ ਟੈਲੀਮੀਡੀਆ ਵਰਕਸ ਪ੍ਰਾ. ਲਿ. ਜਿਸ ਵਿੱਚ ਸਹਿਯੋਗ ਦੇ ਰਹੇ ਹਨ ਬਾਲਾਜੀ ਟੇਲੀਫਿਲ੍ਮ੍ਸ ਅਤੇ ਮੈਰਿਨੇਟਿੰਗ ਫਿਲ੍ਮ੍ਸ। ਇਹ ਲੀਗ 9X ਟਸ਼ਨ, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਸਾਰਿਤ ਕੀਤੀ ਜਾ ਰਹੀ ਹੈ।