ਪੰਜਾਬ ਦੇ ਪਿੰਡ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ: ਠੰਡਲ
ਠੰਡਲ ਨੇ ਪਿੰਡ ਬਿਛੋਹੀ ਵਿਖੇ ਬੰਨ੍ਹਾਂ ਨੂੰ ਪੱਕਾ ਕਰਨ ਅਤੇ ਪਿੰਡ ਲਹਿਲਕਲਾਂ ਵਿਖੇ ਕੀਤਾ ਟਿਊਬਵੈਲ ਦਾ ਉਦਘਾਟਨ
5 Dariya News (ਅਸ਼ਵਨੀ ਸ਼ਰਮਾ)
ਹੁਸ਼ਿਆਰਪੁਰ 03-Jun-2016
ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਹਲਕਾ ਚੱਬੇਵਾਲ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਾਉਂਦੇ ਹੋਏ ਪਿੰਡ ਬਿਛੋਹੀ ਅਤੇ ਤਾਜੇਵਾਲ ਨੂੰ ਹੜ੍ਹਾਂ ਤੋਂ ਬਚਾਉਣ ਲਈ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਬੰਨ੍ਹਾਂ ਦੀ ਮਜ਼ਬੂਤੀ ਵਾਸਤੇ ਕਰਵਾਏ ਜਾਣ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਲਹਿਲੀਕਲਾਂ ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ ਵਲੋਂ ਕਰੀਬ 32 ਲੱਖ ਰੁਪਏ ਦੀ ਲਾਗਤ ਨਾਲ ਬਣੇ ਡੂੰਘੇ ਟਿਊਬਵੈਲ ਦਾ ਉਦਘਾਟਨ ਵੀ ਕੀਤਾ। ਇਸ ਦੌਰਾਨ ਸ੍ਰ ਠੰਡਲ ਵਲੋਂ ਪਿੰਡ ਦੀ ਫਿਰਨੀ ਅਤੇ ਆਂਗਣਵਾੜੀ ਸਕੂਲ ਦੇ ਕਮਰੇ ਦਾ ਵੀ ਉਦਘਾਟਨ ਕੀਤਾ ਗਿਆ।ਵੱਖ-ਵੱਖ ਪਿੰਡਾਂ ਵਿੱਚ ਆਯੋਜਿਤ ਵਿਸ਼ਾਲ ਸਮਾਗਮਾਂ ਨੂੰ ਸੰਬੰੋਧਨ ਕਰਦੇ ਹੋਏ ਸ੍ਰ: ਠੰਡਲ ਨੇ ਕਿਹਾ ਕਿ ਪਿੰਡ ਬਿਛੋਹੀ ਵਿਖੇ ਹੜ੍ਹਾਂ ਤੋਂ ਬਚਾਉਣ ਲਈ ਕਾਜਵੇਅ ਦੇ ਆਲੇ-ਦੁਆਲੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗਰਾਮ ਪੰਚਾਇਤ ਦੀ ਸਲਾਹ ਅਨੁਸਾਰ ਪਿੰਡ ਵਿੱਚ ਰਹਿੰਦੇ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਕੰਮਾਂ ਵਾਸਤੇ ਬੱਚਿਆਂ ਦੀ ਸਹੂਲਤਾਂ ਲਈ ਕੁਝ ਸਮਾਂ ਪਹਿਲਾਂ ਜਾਰੀ ਹੋਏ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਏ ਗਏ ਹਨ।
ਪਿੰਡ ਲਹਿਲੀ ਕਲਾਂ ਵਿਖੇ ਸਿਚਾਈ ਦੇ ਟਿਊਬਵੈਲ ਦਾ ਉਦਘਾਟਨ ਕਰਨ ਤੋ ਬਾਅਦ ਉਨਾਂ ਕਿਹਾ ਕਿ ਹਲਕਾ ਚੱਬੇਵਾਲ ਵਿਚ 87 ਟਿਊਬਵੈਲ ਚੱਲ ਰਹੇ ਹਨ , ਜਿਨਾਂ ਵਿਚੋ 42 ਕੰਢੀ ਖੇਤਰ ਵਿਚ ਅਤੇ 45 ਨਾਨ ਕੰਢੀ ਖੇਤਰ ਵਿਚ ਚੱਲ ਰਹੇ ਹਨ। ਇਨਾਂ ਟਿਊਬਵੈਲਾਂ ਦੁਆਰਾ ਅੋਸਤਨ 10700 ਏਕੜ ਰਕਬੇ ਦੀ ਸਿੰਚਾਈ ਹੋ ਰਹੀ ਹੈ। ਇਸ ਤੋਂ ਇਲਾਵਾ ਨਾਬਾਰਡ ਦੀ ਸਹਾਇਤਾ ਨਾਲ ਹੋਰ ਵੀ ਟਿਊਬਵੈਲ ਲਗਾਉਣ ਦੇ ਲਈ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ, ਜਿਸ ਦੇ ਤਹਿਤ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ ਕਿਸਾਨਾਂ ਨੂੰ ਸਬਸਿਡੀ ਦੇ ਆਧਾਰ ਤੇ ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ । ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਵਲੋਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਬਾਕੀ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡਾਂ ਵਿੱਚ ਲਿੰਕ ਸੜਕਾਂ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, ਸਕੂਲਾਂ ਦੇ ਨਵੀਨੀਕਰਨ, ਆਂਗਣਵਾੜੀ ਕੇਂਦਰਾਂ, ਪਿੰਡਾਂ ਦੀਆਂ ਫਿਰਨੀਆਂ, ਗਲੀਆਂ-ਨਾਲੀਆਂ ਸਮੇਤ ਹੋਰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਹਨ ਅਤੇ ਅੱਜ ਰਾਜ ਦੇ ਪਿੰਡ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਦੇ ਆਧਾਰ 'ਤੇ ਚੋਣਾਂ ਲੜੇਗੀ ਅਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਗੀ। ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਦਾ ਉਹ ਤੈਅ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦਾ ਸਹਿਯੋਗ ਦੇ ਕੇ ਪਿੰਡਾਂ ਵਿੱਚ ਹੋਏ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਿਆ ਹੈ। ਇਸ ਮੌਕੇ ਐਸ.ਡੀ.ਐਮ. ਗੜ੍ਹਸ਼ੰਕਰ ਅਮਰਜੀਤ ਸਿੰਘ, ਕਾਰਜਕਾਰੀ ਇੰਜੀ: ਡਰੇਨੇਜ ਵੀ ਕੇ ਗੁਪਤਾ, ਐਸ ਡੀ ਓ ਕੁਲਵਿੰਦਰ ਸਿੰਘ ਕਲਸੀ, ਇੰਜੀ: ਸੁਰਿੰਦਰ ਸਿੰਘ ਗਰੇਵਾਲ, ਯੂਥ ਆਗੂ ਰਵਿੰਦਰ ਸਿੰਘ ਠੰਡਲ, ਐਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੰਜੌੜ, ਸਰਕਲ ਪ੍ਰਧਾਨ ਐਸ.ਸੀ.ਵਿੰਗ ਪਵਿੱਤਰ ਸਿੰਘ, ਸਰਕਲ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਪਿੰਡ ਤਾਜੇਵਾਲ ਦੇ ਸਪਰੰਚ ਸੰਤ ਮਹਾਂਵੀਰ ਸਿੰਘ, ਸਰਪੰਚ ਜਸਵੰਤ ਸਿੰਘ ਬਿਛੋਹੀ, ਸਾਬਕਾ ਚੇਅਰਮੈਨ ਬਲਾਕ ਸੰਮਤੀ ਕੁਲਦੀਪ ਸਿੰਘ ਰਾਣਾ, ਸਰਪੰਚ ਮੇਜਰ ਸਿੰਘ ਲਹਿਲੀਕਲਾਂ, ਸਾਬਕਾ ਸਰਪੰਚ ਸਤਪਾਲ ਸਿੰਘ, ਸਰਪੰਚ ਜਸਪਿੰਦਰ ਮੋਖਾ, ਸਰਪੰਚ ਮੋਹਨ ਸਿੰਘ ਨਸਰਾਂ, ਨੰਬਰਦਾਰ ਕ੍ਰਿਸ਼ਨ ਸਿੰਘ ਬਿਛੋਹੀ, ਸਰਕਲ ਪ੍ਰਧਾਨ ਬੀ ਸੀ ਵਿੰਗ ਸਤਨਾਮ ਸਿੰਘ, ਅਮਨਦੀਪ ਸੋਨੀ, ਰਾਮ ਸਿੰਘ ਬੰਟੀ, ਜੇ ਈ ਮੁਕੇਸ਼ ਕੁਮਾਰ, ਅਸ਼ੋਕ ਨੰਦਾ, ਠੇਕੇਦਾਰ ਇਸਮੀਤ ਸਿੰਘ, ਗੁਲਬਰਗ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਮੌਜੂਦ ਸਨ।