ਐਚ.ਐਮ.-ਐਚ.ਐਲ. ਫਲੈਟਾਂ ਵਿਖੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਵੱਲੋਂ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ
5 Dariya News
ਐਸ.ਏ.ਐਸ. ਨਗਰ (ਮੁਹਾਲੀ) 02-Jun-2016
ਫੇਜ਼-2 ਵਿਖੇ ਪੈਂਦੇ ਐਚ.ਐਮ.-ਐਚ.ਐਲ. ਫਲੈਟਾਂ ਵਿਖੇ ਪਿਛਲੇ ਲਗਭਗ 15 ਸਾਲਾਂ ਤੋਂ ਪ੍ਰੀਮਿਕਸ ਦਾ ਕੰਮ ਨਹੀਂ ਸੀ ਹੋਇਆ ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਸਨ। ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਵੱਲੋਂ ਚੋਣਾਂ ਦੌਰਾਨ ਐਚ.ਐਮ.-ਐਚ.ਐਲ. ਫਲੈਟਾਂ ਦੇ ਵਸਨੀਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹ ਇੱਥੇ ਪ੍ਰੀਮਿਕਸ ਦਾ ਕੰਮ ਜ਼ਰੂਰ ਕਰਵਾਉਣਗੇ ਅਤੇ ਅੱਜ ਉਸੇ ਵਾਅਦੇ ਨੂੰ ਪੂਰਾ ਕਰਦਿਆਂ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਵੱਲੋਂ ਐਚ.ਐਮ.-ਐਚ.ਐਲ. ਫਲੈਟਾਂ ਵਿਖੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। ਲੋਕ ਪ੍ਰੀਮਿਕਸ ਦਾ ਕੰਮ ਸ਼ੁਰੂ ਹੋਣ ਤੇ ਕਾਫੀ ਖੁਸ਼ ਸਨ ਅਤੇ ਉਨ੍ਹਾਂ ਵੱਲੋਂ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਬਰਜਿੰਦਰ ਸਿੰਘ, ਰਾਮ ਲਾਲ, ਗੁਰਪ੍ਰੀਤ ਸਿੰਘ, ਸੁਧੀਰ ਕੁਮਾਰ, ਮਨਮੋਹਨ ਦਾਦਾ, ਕੁਲਦੀਪ ਸਿੰਘ ਬਰਾੜ, ਐਨ.ਕੇ. ਮਿਸ਼ਰਾ, ਪ੍ਰੇਮ ਸਿੰਘ, ਰਵੀ ਮਿਸ਼ਰਾ, ਜਤਿੰਦਰ ਸਿੰਘ, ਜੀ.ਐਸ. ਭਾਟੀਆ, ਬਲਬੀਰ ਸਿੰਘ ਰਾਣਾ, ਵਿਕੁਲ ਕੁਮਾਰ, ਕੇ.ਸੀ. ਗੋਸਲਾ, ਐਮ.ਆਰ. ਬਾਲੀ, ਕੁਲਵਿੰਦਰ ਕੌਰ ਵਾਲੀਆ ਅਤੇ ਹੋਰ ਵਸਨੀਕ ਹਾਜ਼ਰ ਸਨ।