5 Dariya News

ਸਪੋਰਟਸ ਆਰੀਇੰਟੇਡ ਕਿਰਦਾਰਾਂ ਦਾ ਚਲਣ

ਬਾਲੀਵੁੱਡ ਵਿੱਚ ਚੱਲ ਰਿਹਾ ਸਪੋਰਟਸ ਆਰੀਇੰਟੇਡ ਕਿਰਦਾਰਾਂ ਦਾ ਦੌਰ, ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਦੇਖਿਆ ਚਲਣ

5 Dariya News

ਚੰਡੀਗੜ੍ਹ 02-Jun-2016

ਸਪੋਰਟਸ ਹਮੇਸ਼ਾ ਤੋਂ ਹੀ ਸਾਡੀ ਜ਼ਿੰਦਗੀ ਦੇ ਰੋਜ਼ਾਨਾ ਰੂਟੀਨ ਦਾ ਹਿੱਸਾ ਰਿਹਾ ਹੈ। ਇਹ ਬੱਚਿਆਂ ਨੂੰ ਪ੍ਰਾਇਮਰੀ ਪੱਧਰ ਤੇ ਹੀ ਸਿਖਾ ਦਿੱਤਾ ਜਾਂਦਾ ਹੈ ਲੇਕਿਨ ਬਾਲੀਵੁੱਡ ਅਤੇ ਪਾਲੀਵੁੱਡ ਦੋਨੋਂ ਹੀ ਇਸ ਕਦਮ ਨੂੰ ਅੱਗੇ ਲੈ ਜਾਂਦੇ ਹੋਏ ਸਪੋਰਟਸ ਆਰੀਇੰਟੇਡ ਕਿਰਦਾਰਾਂ ਨੂੰ ਫਿਲਮਾਂ ਵਿੱਚ ਦਿਖਾਉਂਦੇ ਨਜ਼ਰ ਆਉਣਗੇ।ਜਿੱਥੇ ਸੁਪਰਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਸੁਲਤਾਨ ਵਿੱਚ ਹਰਿਆਣਵੀ ਪਹਿਲਵਾਨ ਦੇ ਕਿਰਦਾਰ ਵਿੱਚ ਦਿਖਣਗੇ ਉੱਥੇ ਦੂਸਰੇ ਪਾਸੇ ਪੰਜਾਬੀ ਫਿਲਮ '25 ਕਿੱਲੇ' ਵਿੱਚ ਡੇਬਿਉ ਕਰ ਰਹੇ ਐਕਟਰ ਰਾਂਝਾਂ ਵਿਕਰਮ ਸਿੰਘ ਇੱਕ ਜੱਟ ਕਬੱਡੀ ਖਿਡਾਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉੱਥੇ ਅਜਿਹੀ ਹੋਰ ਵੀ ਕਈ ਫਿਲਮਾਂ ਇੰਡਸਟਰੀ ਵਿੱਚ ਆਉਣ ਦੀ ਉਮੀਦ ਹੈ ਜੋ ਕਿ ਸਪੋਰਟਸ ਅਤੇ ਸਪੋਰਟਸ ਸ਼ਖਸੀਅਤਾਂ ਦੇ ਜੀਵਣ ਸੰਬੰਧੀ ਹੋਣਗੀਆਂ।ਉੱਥੇ ਰਾਂਝਾ ਨੇ ਦੱਸਿਆ ਕਿ, ਫਿਲਮ ਇੰਡਸਟਰੀ ਵਿੱਚ, ਇਹ ਦੌਰ ਚੱਲ ਰਿਹਾ ਹੈ ਜਿੱਥੇ ਬਾਲੀਵੁੱਡ ਅਤੇ ਪਾਲੀਵੁੱਡ ਦੋਨੋਂ ਹੀ ਸਪੋਰਟਸ ਮੋਡ ਤੇ ਚੱਲ ਰਹੇ ਹਨ। ਦੋਨੋਂ ਇੰਡਸਟਰੀ ਅਲੱਗ-ਅਲੱਗ ਸਪੋਰਟਸ ਅਤੇ ਸਪੋਰਟਸ ਸ਼ਖਸੀਅਤਾਂ ਨੂੰ ਫ਼ੀਚਰ ਕਰ ਰਹੇ ਹਨ ਜਿਸ ਦੇ ਰਾਹੀਂ ਉਹ ਉਨ੍ਹਾਂ ਦੀ ਅਸਲ ਜ਼ਿੰਦਗੀ ਨੂੰ ਵੀ ਛੂ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਬਾਲੀਵੁੱਡ ਖਾਨ ਸਲਮਾਨ ਖਾਨ ਆਪਣੀ ਆਉਣ  ਵਾਲੀ ਸੁਲਤਾਨ ਵਿੱਚ ਇੱਕ ਹਰਿਆਣਵੀ ਪਹਿਲਵਾਨ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ ਤਾਂ ਉੱਥੇ ਦੂਸਰੀ ਤਰਫ਼ ਮੇਰੀ ਆਉਣ ਵਾਲੀ ਫਿਲਮ '25 ਕਿੱਲੇ' ਵਿੱਚ ਮੈਂ ਇੱਕ ਕਬੱਡੀ ਖਿਡਾਰੀ 'ਸ਼ੇਰਾ' ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵਾਂਗਾ ਜੋ ਕਿ ਬੇਹੱਦ ਦਿਲਚਸਪ ਹੈ।ਪੰਜਾਬੀ ਫਿਲਮ '25 ਕਿੱਲੇ' ਦਾ ਨਿਰਮਾਣ ਕੀਤਾ ਹੈ ਅਮਨਪ੍ਰੀਤ ਸਿੰਘ ਸੋਢੀ, ਵਿਕਰਮ ਸਿੰਘ ਅਤੇ ਸ਼ਿਰੀਨ ਮੋਰਾਨੀ ਸਿੰਘ ਨੇ। ਕਹਾਣੀ ਦਾ ਨਿਰਦੇਸ਼ਨ ਕੀਤਾ ਹੈ ਸਿਮਰਨਜੀਤ ਸਿੰਘ ਹੁੰਦਲ ਨੇ ਜਿਨ੍ਹਾਂ ਨੇ 'ਜੱਟ ਬਇਜ਼' ਅਤੇ ਹੋਰ ਫਿਲਮਾਂ ਵੀ ਲਿਖੀਆਂ ਹਨ। ਫਿਲਮ ਦਾ ਸੰਗੀਤ ਤਿਆਰ ਕੀਤਾ ਹੈ ਜੈਦੇਵ ਕੁਮਾਰ ਨੇ। ਫਿਲਮ ਸਿਨੇਮਾ ਘਰਾਂ ਵਿੱਚ ਅਗਸਤ ਮਹੀਨੇ ਵਿੱਚ ਰਿਲੀਜ਼ ਹੋਵੇਗੀ।ਇਨ੍ਹਾਂ ਦੋਨਾਂ ਹੀ ਫਿਲਮਾਂ ਵਿੱਚ ਕੁਸ਼ਤੀ ਅਤੇ ਕਬੱਡੀ ਵਰਗੇ ਖੇਡਾਂ ਨੂੰ ਬੇਹੱਦ ਚੰਗੇ ਤਰੀਕੇ ਨਾਲ ਦਰਸਾਇਆ ਗਿਆ ਹੈ ਜੋ ਕਿ ਸਾਡੇ ਪਿੰਡਾਂ ਦੇ ਖੇਡਾਂ ਦਾ ਇੱਕ ਮਹੱਤਵਪੂਰਣ ਹਿੱਸਾ ਹੈ ਅਤੇ ਖੂਬ ਪਸੰਦ ਕੀਤਾ ਜਾਂਦਾ ਹੈ। ਉੱਥੇ ਅਜਿਹੀ ਫਿਲਮਾਂ ਲੋਕਾਂ ਵਿੱਚ ਖੇਡਾਂ ਦੇ ਪ੍ਰਤੀ ਦੋਬਾਰਾ ਕ੍ਰੇਜ਼ ਬਣਾਉਣ ਵਿੱਚ ਮਦਦ ਕਰਨਗੀਆਂ।