5 Dariya News

ਖਿਡਾਰੀਆ ਨੂੰ ਜਲਦ ਹੀ ਖੇਡਾ ਸਮਾਨ ਦਿੱਤਾ ਜਾਵੇਗਾ :-ਨਰਿੰਦਰ ਬੱਗਾ

ਯੁਵਾ ਸਕਤੀ ਕੱਲਬ ਨੂਰਪੁ ਬੇਦੀ ਵਲੋ ਕੀਤਾ ਗਿਆ ਕ੍ਰਿਕੇਟ ਟੂਰਨਾਮੈਟ ਦਾ ਅਯੋਜਨ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ 29-May-2016

ਖਿਡਾਰੀਆ ਨੂੰ ਜਲਦ ਹੀ ਖੇਡਾ ਸਮਾਨ ਦਿੱਤਾ ਜਾਵੇਗਾ ਤਾ ਨੂਰਪੁਰ ਬੇਦੀ ਇਲਾਕੇ ਦੇ ਨੋਜਵਾਨ ਵੱਧੀਆ ਖਿਡਾਰੀ ਬਣਕੇ ਅੰਤਰ ਰਾਸਟਰੀ ਪੱਧਰ ਤੇ ਨੂਰਪੁਰ ਬੇਦੀ ਇਲਾਕੇ ਦਾ ਨਾਂਮ ਰੋਸ਼ਨ ਕਰ ਸਕੇ,ਉਪਰੋਕਤ ਸਬਦਾ ਦਾ ਪ੍ਰਗਾਟਵ੍ਹਾ ਅੱਜ ਯੂਵਾ ਸਕਤੀ ਕੱਲਬ ਨੂਰਪੁਰ ਵਲੋ ਕਰਵਾਏ ਜਾ ਰਹੇ ਕ੍ਰਿਕੇਟ ਟੂਰਨਾਮੈਟ 'ਚ ਖਿਡਾਰੀਆ ਨੂੰ ਅਸੀਦਵਾਦ ਦੇਣ ਲਈ ਵਿਸ਼ੇਸ਼ ਤੋਰ ਤੇ ਪਹੁੰਚੇ ਪੰਜਾਬ ਯੂਥ ਕਾਰਗਸ ਦੇ ਸਾਬਕਾ ਜਰਨਲ ਸੱਕਤਰ ਸ੍ਰੀ ਅਸਵਨੀ ਸਰਮਾ ਤੇ ਨੂਰਪੁਰ ਬੇਦੀ ਯੂਥ ਕਾਗਰਸ ਦੇ ਬਲਾਕ ਪ੍ਰਧਾਨ ਸ੍ਰੀ ਨਰਿੰਦਰ ਬੱਗਾ ਨੇ ਖਿਡਾਰੀ ਨਾਲ ਮੁਲਾਕਤ ਦੋਰਾਨ ਕੀਤਾ ।ਸ੍ਰੀ ਬੱਗਾ ਨੇ ਅੱਗੇ ਕਿਹਾ ਕੀ ਬੀਤੇ ਸਮੇ ਦੋਰਾਨ ਮੈਡਮ ਅੰਬਿਕਾ ਸੋਨੀ ਵਲੋ ਸਮੂਚੇ ਵਿਧਾਨ ਸਭਾ ਹਲਕਾ ਰੂਪਨਗਰ ਦੇ 'ਚ ਲੱਖਾ  ਰੁਪਾਏ ਦੇ ਵਿਕਾਸ ਕਾਰਜ ਕਰਾ ਚੁੱਕੇ ਹਨ ਅਤੇ ਆਉਣ ਵਾਲੇ ਸਮੇ ਦੋਰਾਨ ਨੂਰਪੁਰ ਬੇਦੀ ਲਈ ੮੦ ਸੋਲਰ ਲਾਈਟਾ ਅਤੇ ਸੈਣੀ ਮਾਜਰਾ ਲਈ ੩੩ ਸੋਲਰ ਲਾਈਟਾ ਲਗਾਉਣ ਲਈ ਗ੍ਰਾਟ ਜਾਰੀ ਕਰਨ ਦੇ ਨਾਲ- ਨਾਲ ਹੋਰ ਵਿਕਾਸ ਕਾਰਜ ਕਰਵਾਉਣ ਲਈ ਮੈਡਮ ਅੰਬਿਕਾ ਸੋਨੀ ਵੱਚਨਬਂਦ ਹੈ। ਉਨ੍ਹਾ ਅੱਗੇ ਕਿਹਾ ਕਿ ਉਹ ਆਉਣ ਵਾਲੇ ਸਮੇ ਦੋਰਾਨ ਨੂਰਪੁਰ ਬੇਦੀ ਦੇ ਜਿਂਨ੍ਹੇ ਵੀ ਨੋਜਵਾਨ ਖਿਡਾਰੀ  ਉਨ੍ਹਾ ਨੂੰ ਸਪੋਟਸ ਕਿੱਟਾ ਤੋ ਇਲਾਵ੍ਹਾ ਸਪੋਟਸ ਦਾ ਹਾਰੇਕ ਕਿਸਮ ਦਾ ਸਮਾਨ ਦਿੱਤਾ ਜਾਵੇਗਾ ,ਜਿੱਥੇ ਇਸ ਤਰਾ ਦੇ ਉੇਪਰਾਲੇ ਨਾਲ ਨੋਜਵਾਨ ਦਾ ਖੇਡਾ ਵੱਲ ਨੂੰ ਧਿਆਨ ਹੋਰ ਵੱਧੇਗਾ ਉੱਥੇ ਹੀ ਉਹ ਨੋਜਵਾਨ ਪੀੜੀ ਨਸਿਆ ਭੈੜੀ ਅੱਤ ਤੋ ਦੂਰ ਰਹੇਗੀ। ਜੋ ਭਵਿੱਖ 'ਚ ਵੱਧੀਆ ਖਿਡਾਰੀ ਬਣਕੇ ਇਲਾਕੇ ਦਾ ਨਾ ਰੌਸ਼ਨ ਕਰਨਗੇ।ਇਸ ਮੋਕੇ ਤੇ ਸ੍ਰੀ ਅਸਵਨੀ ਸ਼ਰਮਾ ਵਲੋ ੨੧੦੦ ਰੁਪਾਏ ਕੱਲਬ ਮੈਬਰਾ ਨੂੰ ਅਰਥਿਕ ਮੱਦਦ ਦੇ ਤੋਰ ਤੇ ਦਿੱਤਾ।ਇਸ ਮੌਕੇ ਤੇ ਹੋਰਨ੍ਹਾਂ ਤੋ ਇਲਾਵ੍ਹਾ ਵਰਿੰਦਰ ਸਿੰਘ,ਬਲਜੀਤ ਸਿੰਘ,ਜਤਿੰਦਰ ਸਿੰਘ,ਗੁਰਪ੍ਰੀਤ ਸਿੰਘ,ਸੁਰਿੰਦਰ ਸਿੰਘ,ਪ੍ਰਿੰਸ ਗੋਰੂ ਆਦਿ ਹਾਜ਼ਰ ਸਨ।