5 Dariya News

ਭਾਜਪਾ ਪੰਜਾਬ ਦਾ ਦੂਜਾ ਹਫਤਾਵਾਰੀ ਲੋਕ ਦਰਬਾਰ , ਸਾਂਪਲਾ ਸਮੇਤ ਚਾਰੋਂ ਮੰਤਰੀਆਂ ਨੇ ਸੁਣੀ ਸ਼ਿਕਾਇਤਾਂ

5 Dariya News

ਚੰਡੀਗੜ੍ਹ 25-May-2016

ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਸਥਿੱਤ ਹੈਡ ਆਫਿਸ ਵਿਚ ਅੱਜ ਦੂਜਾ ਹਫਤਾਵਾਰੀ ਲੋਕ ਦਰਬਾਰ ਆਯੋਜਿਤ ਹੋਇਆ। ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਨੇ ਵਰਕਰਾਂ ਅਤੇ ਆਮ ਜਨਤਾ ਦੀ ਸ਼ਿਕਾਇਤਾਂ ਸੁਣਕੇ ਉਨ੍ਹਾਂ ਦਾ ਯੋਗ ਹਲ ਕੀਤਾ। ਪਿੱਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਆਫਿਸ ਵਰਕਰਾਂ ਨਾਲ ਖਚਾਖਚ ਭਰਿਆ ਹੋਇਆ ਸੀ। ਸਾਂਪਲਾ ਦੇ ਨਾਲ ਪਾਰਟੀ ਦੇ ਚਾਰੋਂ ਮੰਤਰੀ ਜਿਸ ਵਿਚ ਵਣ ਮੰਤਰੀ ਚੁੰਨੀ ਲਾਲ ਭਗਤ, ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ, ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਅਤੇ ਸਿਹਤ ਵਿਭਾਗ ਦੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਲੋਕਾਂ ਨੂੰ ਮਿਲੇ।ਲੋਕਾਂ ਦੀ ਭੀੜ ਇਨੀਂ ਸੀ ਕਿ ਸਾਂਪਲਾ ਨੂੰ ਆਪਣੇ ਤੈਅ ਸਮੇਂ 11 ਤੋਂ 1 ਦੀ ਬਜਾਏ 2 ਵਜੇ ਤੱਕ ਬੈਠਣਾ ਪਿਆ। ਸਾਂਪਲਾ ਨੇ ਕਿਹਾ ਕਿ ਭਾਜਪਾ ਪੰਜਾਬ ਦਾ ਇਹ ਹਫਤਾਵਾਰੀ ਲੋਕ ਦਰਬਾਰ ਪੰਜਾਬ ਦੇ ਲੋਕਾਂ ਦੇ ਦੁਖ-ਦਰਦ ਦੂਰ ਕਰਨ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ।