5 Dariya News

ਗਰਮੀਆਂ ਦੀ ਛੁੱਟੀਆਂ ਵਿਚ ਸ਼ੈਮਰਾਕ ਸਕੂਲ ਲਗਾਏਗਾ ਕੈਂਪ, ਵਿਦਿਆਰਥੀ ਫ਼ਿਲਮ ਬਣਾ ਕੇ ਕਰਨਗੇ ਡਾਇਰੈਕਸ਼ਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 22-May-2016

ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਸਕੂਲ ਕੈਂਪਸ ਵਿਚ ਸਮਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਜੇ ਐੱਸ ਬਾਜਵਾ ਨੇ ਦੱਸਿਆਂ ਕਿ ਇਸ ਕੈਂਪ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਦੀ ਕਲਾਤਮਕ ਸੋਚ ਨੂੰ ਸਹੀ ਪਲੇਟਫ਼ਾਰਮ ਦੇਣਾ ਹੈ । ਇਸ ਦੌਰਾਨ ਸਭ ਤੋਂ ਰੋਚਕ ਫ਼ਿਲਮ ਬਣਾਉਣਾ ਰਹੇਗਾ ਜਿਸ ਵਿਚ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਕਿਸੇ ਇਕ ਵਿਸ਼ੇ ਤੇ ਫ਼ਿਲਮ ਬਣਾਉਣ ਲਈ ਕਿਹਾ ਜਾਵੇਗਾ ਜਦ ਕਿ ਇਸ ਦੀ ਤਕਨੀਕੀ ਜਾਣਕਾਰੀ ਅਤੇ ਕੈਮਰੇ ਸਕੂਲ ਮੈਨੇਜਮੈਂਟ ਵੱਲੋਂ ਦਿਤੇ ਜਾਣਗੇ। ਜਦ ਕਿ ਤਕਨੀਕੀ ਜਾਣਕਾਰੀ ਦੇਣ ਲਈ ਮੁੰਬਈ ਤੋਂ ਸਪੈਸ਼ਲ ਟੀਮ ਨੂੰ ਸੱਦਿਆਂ ਗਿਆ ਹੈ। ਇਸ ਦੇ ਇਲਾਵਾ ਸਵਾਦੀ ਖਾਣਾ ਬਣਾਉਣ, ਡਾਂਸ ਸਿੱਖਣਾ, ਕਲੇਅ ਮਾਡਲਿੰਗ ਸਮੇਤ ਕੁੱਝ ਵੱਖਰੀ ਤਰਾਂ ਦੀਆਂ ਰੁਚੀਆਂ ਵੀ ਰੱਖੀਆਂ ਗਈਆਂ ਹਨ।ਚੇਅਰਮੈਨ ਬਾਜਵਾ ਨੇ ਦੱਸਿਆਂ ਕਿ ਇਸ ਕੈਂਪ ਦੀ ਸਭ ਤੋਂ ਰੋਚਕ ਗੱਲ ਇਹ ਰਹੇਗੀ ਕਿ ਹਰ ਵਿਦਿਆਰਥੀ ਇਹ ਸਾਰੀਆਂ ਗਤੀਵਿਧੀਆਂ ਵਿਚ ਹਿੱਸਾ ਲੈ ਸਕਦਾ ਹੈ।  ਇਸ ਸਬੰਧੀ ਜਾਣਕਾਰੀ ਸਕੂਲ ਕੈਂਪਸ ਤੋਂ ਲਈ ਜਾ ਸਕਦੀ ਹੈ। ਜਦ ਕਿ  ਇਸ ਕੈਂਪ ਵਿਚ  3 ਤੋਂ 8 ਸਾਲ ਦੀ ਉਮਰ ਦੇ ਬੱਚੇ ਹਿੱਸ ਲੈ ਸਕਦੇ ਹਨ।