5 Dariya News

ਪੰਜਾਬ ਸਰਕਾਰ ਵਲੋ' ਆਪਣੇ ਪੱਧਰ ਤੇ ਪੀ.ਐਮ.ਈ.ਟੀ ਦੀ ਪ੍ਰੀਖਿਆ ਆਯੋਜਿਤ

ਕਰਨ ਦੇ ਸਾਰੇ ਪ੍ਰਬੰਧ ਮੁਕੰਮਲ - ਅਨਿਲ ਜੋਸ਼ੀ

5 Dariya News

ਚੰਡੀਗੜ੍ਹ 21-May-2016

ਕੇ'ਦਰ ਸਰਕਾਰ ਵਲੋ'ਸਰਕਾਰੀ ਮੈਡੀਕਲ ਕਾਲਜਾਂ ਵਿਚ ਦਾਖਲੇ ਲਈ ਨੈਸ਼ਨਲ ਯੋਗਤਾ ਅਤੇ ਦਾਖਲਾ ਟੈਸਟ ਨੂੰ ਇਕ ਸਾਲ ਲਈ ਮੁਲਤਵੀ ਕਰਨ ਸਬੰਧੀ ਲਏ ਗਏ ਫੈਸਲੇ ਦੇ ਮੱਦੇ ਨਜ਼ਰ ਅੱਜ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ  ਮੰਤਰੀ ਅਨਿਲ ਜੋਸ਼ੀ ਨੇ ਵਿਭਾਗ ਨੂੰ ਹਦਾਇਤਾ ਜਾਰੀ ਕਰਦਿਆਂ ਆਖਿਆ ਕਿ ਇਸ ਟੈਸਟ ਨੂੰ ਆਯੋਜਿਤ ਕਰਨ ਲਈ ਤੁਰੰਤ ਤਿਆਰੀ ਕੀਤੀ ਜਾਵੇ।ਇਹ ਪ੍ਰਗਟਾਵਾ ਕਰਦਿਆਂ ਜੋਸ਼ੀ ਨੇ ਦੱਸਿਆ ਕਿ ਹਰ ਹਾਲਤ ਵਿਚ ਇਹ ਟੈਸਟ 12 ਜੂਨ ਨੂੰ ਹੀ ਲਿਆ ਜਾਵੇਗਾ । ਵਿਭਾਗ ਦੀ ਵੈਬ ਸਾਈਟ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ  ਜਿਸ ਵਲੋ' ਇਹ ਟੈਸਟ ਲਿਆ ਜਾਣਾ ਹੈ, ਦੀ ਵੈਬ ਸਾਇਟ  ਤੇ ਉਚਿਤ ਤਾਰੀਖ ਅਪਲੋਡ ਕਰ ਦਿਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਉਹ ਸਾਰੇ ਬਿਨੈਕਾਰ ਜਿਹਨਾਂ ਨੈ ਬਾਬਾ ਫਰੀਦ ਯੂਨੀਵਰਸਿਟੀ ਦੀ ਪੋਰਟਲ ਤੇ ਪਹਿਲਾਂ ਅਪਲਾਈ ਕੀਤਾ ਹੈ ਅਤੇ ਫੀਸ ਅਦਾ ਕੀਤੀ ਹੈ, ਉਹਨਾ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀ ਅਤੇ ਰਜਿਸਟਰ੍ਰੇਸ਼ਨ ਨੰਬਰ ਆਦਿ ਜੋ ਕਿ ਪਹਿਲਾ ਪ੍ਰਸਤਾਵਿਤ ਟੈਸਟ ਲਈ ਅਲਾਟ ਹੋਏ ਸਨ, ਉਹੋ ਹੀ ਰਹਿਣਗੇ।

ਉਹਨਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇ ਨਜ਼ਰ ਇਹ ਰਜਿਸਟਰੇਸ਼ਨ ਪੋਰਟਲ ਆਖਰੀ ਮਿਤੀ ਤੋ' ਤਿੰਨ ਦਿਨ ਪਹਿਲਾਂ ਬੰਦ ਕਰ ਦਿਤੀ ਗਈ  ਸੀ। ਨਵੀ ਰਜਿਸਟਰੇਸ਼ਨ ਲਈ ਬਾਬਾ ਫਰੀਦ ਯੂਨੀਵਰਸਿਟੀ ਵਲੋ' ਇਹ ਵੈਬ ਪੋਰਟਲ ਤਿੰਨ ਦਿਨਾਂ ਯਾਨਿਕ ਕਿ 25 ਮਈ,2016 ਤੱਕ ਖੋਲੀ ਗਈ ਹੈ।ਉਹਨਾਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਪ੍ਰਮੁੱਖ ਅਖਬਾਰਾਂ ਵਿਚ ਇਸ ਸਬੰਧੀ ਇਸ਼ਤਿਹਾਰ ਦੇਣ ਅਤੇ ਵਿਭਾਗ/ ਯੂਨੀਵਰਸਿਟੀ ਦੀ ਵੈਬ ਸਾਇਟ ਤੇ ਸੂਚਨਾ ਮੁੱਹਈਆ ਕਰਵਾਏ ਜਾਣ ਦੀ ਸਲਾਹ ਦਿਤੀ ਤਾ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦਾ ਕੋਈ ਭੁਲੇਖਾ ਨਾ ਰਹਿ ਜਾਵੇ।ਉਹਨਾਂ ਆਖਿਆ ਕਿ ਯੂਨੀਵਰਸਿਟੀ ਵਲੋ' ਪਹਿਲਾਂ ਹੀ ਆਪਣੀ ਵੈਬ  ਸਾਈਟ  'ਤੇ ਮੋਕ ਟੈਸਟ ਅਪ ਲੋਡ ਕੀਤਾ ਜਾ ਚੁੱਕਾ ਹੈ ਤਾਂ ਜੋ ਵਿਦਿਆਰਥੀ ਉਕਤ ਟੈਸਟ ਦੀ ਤਿਆਰੀ ਲਈ ਦਿਸ਼ਾ ਨਿਰਦੇਸ਼ ਹਾਸਲ ਕਰ ਸਕਣ। ਮੰਤਰੀ ਨੇ ਵਿਭਾਗ ਨ੍ਵੰ ਮੁਕੰਮਲ ਪਾਰਦਰਸ਼ਤਾ ਅਤੇ ਕੁਸ਼ਲ ਢੰ ਨਾਲ ਟੈਸਟ ਲਈੇ ਜਾਣ ਲਈ ਹਦਾਇਤ ਕੀਤੀ ਅਤੇ ਪ੍ਰੀਖਿਆਰਥੀਆਂ ਲਈ ਸ਼ੁਭ ਇੱਛਾਵਾਂ ਦੀ ਕਾਮਨਾ ਕੀਤੀ।