5 Dariya News

ਸੂਬੇ ਦੇ ਸਮੁੱਚੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ-ਅਨਿਲ ਜੋਸ਼ੀ

ਖੰਨਾ ਸ਼ਹਿਰ ਵਿੱਚ 21 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਰੱਖੇ ਨੀਂਹ ਪੱਥਰ

5 Dariya News (ਅਜੇ ਪਾਹਵਾ)

ਖੰਨਾ/ਲੁਧਿਆਣਾ 18-May-2016

ਸਥਾਨਕ ਸਰਕਾਰ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਾਂਝੀ ਸਰਕਾਰ ਦੀ ਅਗਵਾਈ ਵਿੱਚ ਸੂਬੇ ਦੇ ਸਮੁੱਚੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਅੱਜ ਸੂਬੇ ਦੇ ਵੱਖ-ਵੱਖ ਹਿੱਸਿਆਂ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ ਚੱਲ ਰਹੇ ਹਨ। ਉਹਨਾਂ ਇਹ ਜਾਣਕਾਰੀ ਅੱਜ ਇੱਥੇ 21 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ਦੇ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਦਿੱਤੀ। ਉਹਨਾਂ ਅੱਜ ਪੀਰ ਖਾਨਾ ਰੋਡ ਅਤੇ ਗੁਰੂ ਅਮਰ ਦਾਸ ਮਾਰਕੀਟ ਏਰੀਏ ਵਿੱਚ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖੇ। ਅਨਿਲ ਜੋਸੀਨੇ ਇਸ ਮੌਕੇ ਸੰਬੋਧਨ ਕਰਦਿਆ ਕਿਹਾ ਕਿ  21 ਕਰੋੜ ਰੁਪਏ ਦੇ ਫੰਡ ਨਾਲ ਮਿਊਂਸੀਪਲ ਕੌਸਲ ਖੰਨਾ ਅਧੀਨ ਆਉਂਦੇ 33 ਵਾਰਡਾਂ ਦੀਆਂ ਸੜਕਾਂ ਆਉਣ ਵਾਲੇ 5 ਮਹੀਨਿਆਂ ਵਿੱਚ ਬਣਾਈਆਂ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਖੰਨਾ ਸ਼ਹਿਰ ਦੇ ਕੁੱਝ ਇਲਾਕਿਆਂ ਵਿੱਚ ਬਣੀਆਂ ਮਾੜੀ ਕੁਆਲਟੀ ਦੀਆਂ ਸੜਕਾਂ ਦਾ ਮੁੜ ਨਿਰਮਾਣ ਕਰਵਾਇਆ ਜਾਵੇਗਾ। 

ਅਨਿਲ ਜੋਸੀਨੇ ਮਿਊਂਸੀਪਲ ਕੌਸਲ ਖੰਨਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਮਾਨਦਾਰੀ ਦੇ ਨਾਲ ਸੜਕਾਂ ਮਿਆਰੀ ਕੁਆਲਟੀ ਦੀਆਂ ਬਣਾਈਆਂ ਜਾਣ। ਉਹਨਾਂ ਇਹ ਵੀ ਨਿਰਦੇਸ਼ ਦਿੱਤੇ ਕਿ ਸੜਕਾਂ ਬਣਾਉਣ ਦਾ ਕੰਮ ਤੈਅ ਸੀਮਾਂ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ।  ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਵਿਧਾਇਕ ਸ੍ਰ. ਰਣਜੀਤ ਸਿੰਘ ਤਲਵੰਡੀ ਨੇ ਖੰਨਾ ਸ਼ਹਿਰ ਦੀਆਂ ਸੜਕਾਂ ਲਈ 21 ਕਰੋੜ ਰੁਪਏ ਦੇ ਫੰਡ ਦੇਣ ਲਈ ਧੰਨਵਾਦ ਕੀਤਾ। ਉਹਨਾਂ ਸ੍ਰੀ ਅਨਿਲ ਜੋਸ਼ੀ ਨੂੰ ਇਹ ਵੀ ਬੇਨਤੀ ਕੀਤੀ ਕਿ ਗ੍ਰਾਂਟ ਤੈਅ ਸਮੇਂ ਅੰਦਰ ਰਲੀਜ ਕਰਨੀ ਯਕੀਨੀ ਬਣਾਈ ਜਾਵੇ ਤਾਂ ਜਂੋ ਵਿਕਾਸ ਕਾਰਜ਼ ਸਮਾਂ ਸੀਮਾਂ ਅੰਦਰ ਨੇਪਰੇ ਚਾੜੇ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਸ੍ਰ. ਜਗਜੀਵਨ ਸਿੰਘ ਖੀਰਨੀਆਂ, ਮਿਊਂਸੀਪਲ ਕੌਸਲ ਪ੍ਰਧਾਨ ਸ੍ਰੀ ਵਿਕਾਸ ਮਹਿਤਾ, ਕੌਸਲਰ ਸ੍ਰੀ ਅਨਿਲ ਦੱਤ, ਸ੍ਰੀਮਤੀ ਰਜਨੀ ਪਾਹਲੀ, ਸ੍ਰੀ ਜਤਿੰਦਰ ਦੇਵਗਨ, ਸੀਨੀਅਰ ਬੀ.ਜੇ.ਪੀ. ਨੇਤਾ ਸ੍ਰੀ ਬਿਕਰਮਜੀਤ ਸਿੰਘ ਚੀਮਾਂ, ਸ੍ਰੀ ਰਣਜੀਤ ਸਿੰਘ ਹੀਰਾ, ਸ੍ਰੀ ਇਕਬਾਲ ਸਿੰਘ ਚੰਨੀ, ਸ੍ਰੀ ਜਤਿੰਦਰਪਾਲ ਸਿੰਘ ਐਡਵੋਕੇਟ, ਸਰਕਲ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਮਾਂਗਟ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜੇ.ਕੇ.ਜੈਨ ਅਤੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸ੍ਰੀ ਜਸਪ੍ਰੀਤ ਸਿੰਘ ਹਾਜ਼ਰ ਸਨ।