5 Dariya News

ਵਿਜੇ ਸਾਂਪਲਾ ਦੇ ਪਹਿਲੇ ਲੋਕ ਦਰਬਾਰ ਵਿੱਚ 2000 ਤੋਂ ਵੱਧ ਲੋਕ ਪਹੁੰਚੇ

ਵਿਜੇ ਸਾਂਪਲਾ ਸਣੇ ਭਾਜਪਾ ਦੇ ਚਾਰੋਂ ਮੰਤਰੀ ਭਗਤ, ਜੋਸੀ, ਮਿੱਤਲ ਤੇ ਜਿਆਣੀ ਨੇ ਸੁਣੀਆਂ ਸਿਕਾਇਤਾਂ

5 Dariya News

ਚੰਡੀਗੜ੍ਹ 18-May-2016

ਪੰਜਾਬ ਭਰ ਚ ਦੌਰਾ ਕਰਕੇ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਭਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚਲੇ ਪਾਰਟੀ ਦੇ ਸੂਬਾ ਦਫਤਰ 'ਚ ਲੋਕ ਦਰਬਾਰ ਪ੍ਰੋਗਰਾਮ ਦੀ ਸੁਰੂਆਤ ਕੀਤੀ। ਇਸ ਪ੍ਰੋਗਰਾਮ ਦੇ ਪਹਿਲੇ ਦਿਨ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਅਤੇ ਪੰਜਾਬ ਸਰਕਾਰ ਵਿੱਚ ਭਾਜਪਾ ਕੋਟੇ ਦੇ ਚਾਰ ਮੰਤਰੀਆਂ ਨੇ ਖੁੱਲੇ ਦਰਬਾਰ ਵਿੱਚ ਲੋਕਾਂ ਦੀਆਂ ਸਿਕਾਇਤਾਂ ਸੁਣੀਆਂ। ਪਾਰਟੀ ਵਰਕਰਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਕਿੰਨਾ ਉਤਸ਼ਾਹ ਸੀ ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਕਿ ਸੂਬੇ ਭਰ ਤੋਂ 2000 ਹਜਾਰ ਤੋਂ ਵੱਧ ਲੋਕ ਇਸ ਲੋਕ ਦਰਬਾਰ ਵਿੱਚ ਆਪਣੀ ਫਰਿਆਦ ਲੈ ਕੇ ਪਹੁੰਚੇ। ਸ੍ਰੀ ਵਿਜੇ ਸਾਂਪਲਾ ਕਰੀਬ ਪੌਣੇ ਗਿਆਰਾਂ ਵਜੇ ਪਾਰਟੀ ਦਫਤਰ ਪਹੁੰਚ ਗਏ, ਜਿੱਥੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਸ੍ਰੀ ਸਾਂਪਲਾ ਨੇ ਆਪਣੇ ਦਫਤਰ ਵਿੱਚ ਬੈਠ ਕੇ ਲੋਕਾਂ ਨੁੰ ਮਿਲਣਾ ਸੁਰੂ ਕੀਤਾ, ਪਰ ਲੋਕਾਂ ਦੀ ਵੱਡੀ ਗਿਣਤੀ ਦੇਖਦੇ ਹੋਏ ਉਹ ਕੁਝ ਹੀ ਦੇਰ ਬਾਅਦ ਦਫਤਰ ਦੇ ਬਰਾਮਦੇ ਵਿੱਚ ਆ ਗਏ ਅਤੇ ਸ਼ਾਂਮੀ 3 ਵਜੇ ਤੱਕ ਖੁੱਲ ਕੇ ਲੋਕਾਂ ਨੂੰ ਮਿਲੇ। ਇਸੇ ਦੌਰਾਨ ਪਾਰਟੀ ਦੇ ਚਾਰੋਂ ਮੰਤਰੀ, ਵਣ ਮੰਤਰੀ ਚੂੰਨੀ ਲਾਲ ਭਗਤ, ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ, ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਲੋਕਾਂ ਨੂੰ ਮਿਲਦੇ ਰਹੇ। 

ਜਿਕਰਯੋਗ ਹੈ ਕਿ ਪਾਰਟੀ ਦੇ ਸੰਗਠਨ ਮਹਾਂਮੰਤਰੀ ਦਿਨੇਸ ਕੁਮਾਰ ਵੀ ਪਾਰਟੀ ਵਰਕਰਾਂ ਵਿੱਚ ਘਿਰੇ ਰਹੇ,ਇਸੇ ਨਾਲ ਨਾਲ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ ਬੱਬੂ, ਮੁੱਖ ਸੰਸਦੀ ਸਕੱਤਰ ਸੀਮਾਂ ਕੁਮਾਰੀ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਪੰਜਾਬ ਇੰਨਫੋਟੱਕ ਦੇ ਚੇਅਰਮੈਨ ਮਨਜੀਤ ਸਿੰਘ ਰਾਏ, ਪੰਜਾਬ ਵਾਟਰ ਸਪਲਾਈ ਐਡ ਸੀਵਰੇਜ ਬੋਰਡ ਦੇ ਚੇਅਰਮੈਨ ਵਿਨੋਦ ਸਰਮਾਂ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜ਼ੋਸੀ ਵੀ ਲੋਕਾਂ ਦੀਆਂ ਮੁਸਕਿਲਾਂ 'ਤੇ ਸ਼ਿਕਾਇਤਾਂ ਸੁਣਦੇ ਮਿਲੇ। ਇੱਥੇ ਪਹੁੰਚੇ ਪਾਰਟੀ ਵਰਕਰ ਵੀ ਕਾਫੀ ਖੁਸ਼ ਦਿਖਾਈ ਦਿੱਤੇ ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਵਿੱਚ ਇਸ ਤਰ੍ਹਾਂ ਵਰਕਰਾਂ ਨੂੰ ਮਿਲਕੇ ਉਨ੍ਹਾਂ ਦੀਆਂ ਸਮੱਸਿਆ ਸੁਨਣ ਦਾ ਪ੍ਰੋਗਰਾਮ ਕਾਫੀ ਸਮੇਂ ਤੋਂ ਠੱਪ ਪਿਆ ਸੀ ਅਤੇ ਬੜੇ ਲੰਮੇ ਸਮੇਂ ਬਾਅਦ ਸਾਡੀ ਸੁਣੀ ਜਾ ਰਹੀ ਹੈ। ਲੋਕ ਦਰਬਾਰ ਵਿੱਚ ਪਹੁੰਚੇ ਇੱਕ ਭਾਜਪਾ ਵਰਕਰ ਦਾ ਕਹਿਣਾ ਸੀ ਕਿ ਲੋਕ ਦਰਬਾਰ ਦਾ ਇਹ ਪ੍ਰੋਗਰਾਮ ਪਾਰਟੀ ਵਰਕਰਾਂ ਵਿੱਚ ਹੋਰ ਉਤਸ਼ਾਹ ਪੈਦਾ ਕਰੇਗਾ ਅਤੇ ਸ੍ਰੀ ਸਾਂਪਲਾ ਜੀ ਜਿਨ੍ਹੇ ਖੁੱਲੇ ਦਿਲ ਨਾਲ ਪਾਰਟੀ ਵਰਕਰਾਂ ਨੂੰ ਮਿਲੇ ਹਰੇ ਹਨ ਉਸ ਨਾਲ ਸਾਡੇ ਹੌਸਲੇਂ ਹੋਰ ਬੁਲੰਦ ਹੋਏ ਹਨ।