5 Dariya News

ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਸਮਰ ਕੂਲ੍ਹ ਪਾਰਟੀ ਦਾ ਮਜ਼ਾ

ਪਾਣੀ ਦੀ ਸਹੀ ਵਰਤੋਂ ਅਤੇ ਡੇਗੂ ਤੋਂ ਬਚਾਓ ਦੇ ਤਰੀਕੇ ਸਮਝਾਏ

5 Dariya News

ਐਸ.ਏ.ਐਸ. ਨਗਰ (ਮੁਹਾਲੀ) 17-May-2016

ਦੀ ਮਿਲੇਨੀਅਮ  ਸਕੂਲ, ਫ਼ੇਜ਼ 5 ਦੇ ਵਿਦਿਆਰਥੀਆਂ ਨੇ ਮਈ ਦੇ ਮਹੀਨੇ 'ਚ ਚੱਲ ਰਹੀ ਅੰਤਾਂ ਦੀ ਗਰਮੀ ਦੌਰਾਨ ਠੰਢੇ ਪਾਣੀ 'ਚ  ਸਮਰ ਕੂਲ੍ਹ ਪਾਰਟੀ ਦਾ ਮਜ਼ਾ ਲਿਆ। ਇਸ ਦੌਰਾਨ ਪਹਿਲੀ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਪਾਣੀ ਦੀਆਂ ਠੰਢੀਆਂ ਫੁਹਾਰਾਂ ਦਾ ਮਜ਼ਾ ਲਿਆ ਬਲਕਿ ਵਿਦਿਆਰਥੀਆਂ ਨੇ ਡੀ.ਜੇ ਦੀਆਂ ਧੁਨਾਂ ਤੇ ਖੂਬ ਡਾਂਸ ਕੀਤਾ । ਇਸ ਪਾਰਟੀ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਪੜਾਈ ਦੇ  ਬੋਝ ਦੌਰਾਨ ਉਨ੍ਹਾਂ ਨੂੰ ਹੋਰ ਰੁਮਾਂਚਿਤ ਗਤੀਵਿਧੀਆਂ ਨਾਲ ਜੋੜਨਾ ਸੀ ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਦੁੱਗਲ  ਨੇ ਦੱਸਿਆ ਕਿ ਇਸ ਦੌਰਾਨ ਛੋਟੇ ਛੋਟੇ ਬੱਚਿਆਂ ਨੂੰ ਗਰਮੀਆਂ ਦੌਰਾਨ ਗਰਮੀ ਤੋਂ ਬਚਣ, ਸਰੀਰਕ ਸਫ਼ਾਈ ਰੱਖਣ ਅਤੇ ਗਰਮੀਆਂ ਦੀਆਂ ਛੁੱਟੀਆਂ 'ਚ ਪਾਣੀ ਦੀ  ਸੰਭਾਲ  ਤਰੀਕੇ ਵੀ ਦੱਸੇ ਗਏ । ਇਸ ਦੌਰਾਨ  ਬੱਚਿਆਂ ਨੂੰ ਸਿਖਾਇਆਂ ਗਿਆ ਕਿ ਜੇਕਰ  ਉਹ ਆਪਣੇ ਘਰ ਵਿਚ ਪਾਣੀ ਦੀ ਟੂਟੀ ਖੁੱਲ੍ਹੀ ਦੇਖਦੇ ਹਨ ਜਾਂ ਹੋਰ ਕਿਸੇ ਤਰਾਂ ਵੀ ਪਾਣੀ ਦੀ ਬਰਬਾਦੀ ਵੇਖਦੇ ਹਨ ਤਾਂ ਆਪਣੇ ਮਾਪਿਆਂ ਨੂੰ ਇਸ ਲਈ ਰੋਕਣ। ਇਸ ਦੇ ਇਲਾਵਾ ਬੱਚਿਆਂ ਨੂੰ ਘਰ ਵਿਚ  ਕਿਸੇ ਵੀ ਤਰਾਂ ਖੜੇ ਹੋਏ ਪਾਣੀ ਲਈ ਵੀ ਆਪਣੇ ਮਾਪਿਆਂ ਨੂੰ ਇਸ ਦੱਸਣ ਕਿ ਇਸ ਵਿਚ ਡੇਗੂ ਦਾ ਮੱਛਰ ਪੈਦਾ ਹੋ ਸਕਦਾ ਹੈ ।