ਆਸ਼ਮਾ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਗਿਆ ਮਾਂ ਦਿਵਸ, ਵਿਦਿਆਰਥੀਆਂ ਨੇ ਮਾਂ ਦਾ ਦਿਲ ਗੀਤ ਤੇ ਕੀਤੀ ਬਿਹਤਰੀਨ ਪੇਸ਼ਕਾਰੀ
ਮਾਂ ਧਰਤੀ ਤੇ ਰੱਬ ਦਾ ਦੂਜਾ ਰੂਪ- ਡਾਇਰੈਕਟਰ ਕੇਸਰ
5 Dariya News
ਐਸ.ਏ.ਐਸ. ਨਗਰ (ਮੁਹਾਲੀ) 09-May-2016
ਮਾਂ ਦੀ ਅਸੀਮ ਮਮਤਾ ਨੂੰ ਸਮਰਪਿਤ ਮਾਂ ਦਿਵਸ ਦਾ ਦਿਹਾੜਾ ਆਸ਼ਮਾ ਇੰਟਰਨੈਸ਼ਨਲ ਸਕੂਲ ਵਿਚ ਵੱਖਰੇ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਵਿਚ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੇ ਸਟੇਜ ਤੇ ਮਿਲ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਆਗਾਜ਼ ਪਵਿੱਤਰ ਗਾਇਤਰੀ ਮੰਤਰ ਦੇ ਪਾਠ ਨਾਲ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਮਾਂ ਨੂੰ ਸਮਰਪਿਤ ਇਕ ਗੀਤ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਵੱਲੋਂ ਇਕ ਤੋਂ ਬਾਅਦ ਇਕ ਪੁੱਛੋ ਨਾ ਕਿਹੋ ਜਿਹੀ ਮੇਰੀ ਮਾਂ, ਮਾਂ ਤੂੰ ਕਿਤਨੀ ਅੱਛੀ ਹੈ, ਤਿੰਨ ਰੰਗ ਨਹੀਂÀ ਲੱਭਣੇ,ਮਾਂਵਾਂ ਮਾਂਵਾਂ ਇਹ ਜੰਨਤ ਦਾ ਪਰਛਾਵਾਂ ਆਦਿ ਗੀਤਾਂ ਤੇ ਸਟੇਜ ਤੇ ਡਾਂਸ ਕਰ ਕੇ ਮਾਹੌਲ ਪੂਰੀ ਤਰਾਂ ਮਾਂ ਦੇ ਪਿਆਰ ਦੇ ਰੰਗ ਵਿਚ ਰੰਗ ਦਿਤਾ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਮਾਂ ਦਾ ਦਿਲ ਗੀਤ ਤੇ ਕੀਤੀ ਬਿਹਤਰੀਨ ਪੇਸ਼ਕਾਰੀ ਨੇ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ ਵਿਚ ਅੱਥਰੂ ਲਿਆ ਦਿਤੇ।ਇਸ ਮੌਕੇ ਤੇ ਬੱਚਿਆਂ ਵੱਲੋਂ ਮਾਂ ਨਾਲ ਸਬੰਧਿਤ ਤਿਆਰ ਕੀਤੇ ਗਰੀਟਿੰਗ ਕਾਰਡਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਅਜਿਹੇ ਖ਼ੂਬਸੂਰਤ ਮਾਹੌਲ ਵਿਚ ਮਾਤਾਵਾਂ ਨੇ ਵੀ ਖ਼ੁਸ਼ੀ ਵਿਚ ਝੂਮਦੇ ਹੋਏ ਸਟੇਜ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਜਦ ਕਿ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਉਨ੍ਹਾਂ ਦਾ ਸਾਥ ਦਿਤਾ।
ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਜੇ ਐੱਸ ਕੇਸਰ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਮਾਂ ਬਾਪ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿਤੀ। ਉਨ੍ਹਾਂ ਇਕ ਮਾਂ ਦੇ ਆਪਣੇ ਬੱਚੇ ਲਈ ਉਸ ਦੀ ਕੁਰਬਾਨੀ ਅਤੇ ਉਸ ਦੇ ਸਮਰਪਣ ਨੂੰ ਨਤਮਸਤਕ ਹੁੰਦੇ ਹੋਏ ਕਿਹਾ ਕਿ ਇਕ ਛੋਟੇ ਜਿਹੇ ਬੱਚੇ ਤੋਂ ਉਸ ਦੇ ਬੱਚਿਆਂ ਦੇ ਮਾਂ ਬਾਪ ਬਣਨ ਤੋਂ ਬਾਅਦ ਵੀ ਇਕ ਮਾਂ ਆਪਣੀ ਸਾਰੀ ਜ਼ਿੰਦਗੀ ਉਸ ਦੀ ਸੰਭਾਲ ਅਤੇ ਉਸ ਦੀ ਚਿੰਤਾ ਵਿਚ ਲੰਘਾ ਦਿੰਦੀ ਹੈ।ਇਸ ਦੀ ਦੁਨੀਆਂ ਵਿਚ ਆਪਣੀ ਇਕ ਵੱਖਰੀ ਮਿਸਾਲ ਹੈ।ਇਸ ਮੌਕੇ ਤੇ ਬਿਹਤਰੀਨ ਪੇਸ਼ਕਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਸਨਮਾਨਿਤ ਵੀ ਕੀਤਾ ਗਿਆ।