5 Dariya News

ਪ੍ਰਵਾਸੀ ਬੀਬੀ ਸੁਰਜੀਤ ਕੌਰ ਵੱਲੋਂ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨਾਲ ਮੁਲਾਕਾਤ

5 Dariya News (ਅਜੇ ਪਾਹਵਾ)

ਲੁਧਿਆਣਾ 08-May-2016

ਸੈਕਰਾਮੈਂਟੋ (ਕੈਲੇਫੋਰਨੀਆ) ਵਸਦੇ ਬੀਬੀ ਸੁਰਜੀਤ ਕੌਰ ਗੁਰਬਾਣੀ ਕੀਰਤਨ ਅਤੇ ਆਪਣੀ ਕਲਮ ਰਾਹੀਂ ਧਰਮ ਅਤੇ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ। ਉਹਨਾਂ ਨੇ ਉਚੇਚੇ ਤੌਰ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ ਨਾਲ ਮੁਲਾਕਾਤ ਕਰਨ ਲਈ ਲੁਧਿਆਣੇ ਆਏ। ਇਸ ਮੌਕੇ ਸਪੀਕਰ ਸਾਹਿਬ ਦੇ ਮੀਡੀਆ ਸਲਾਹਕਾਰ ਸ. ਮਨਜੀਤ ਸਿੰਘ ਮਹਿਰਮ ਨੇ ਬੀਬੀ ਸੁਰਜੀਤ ਕੌਰ ਦੇ ਬਾਰੇ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਬੀਬੀ ਸੁਰਜੀਤ ਕੌਰ ਗੁਰੂ ਘਰ ਦੇ ਸੇਵਕ ਪਰਿਵਾਰ ਵਿਚੋਂ ਹਨ। ਭਾਈ ਦਰਗਾਹ ਸਿੰਘ ਜਿਨ੍ਹਾਂ ਨੇ ਆਪਣੇ ਜੀਵਨ ਦੇ 50 ਸਾਲ ਦਾ ਸਮਾਂ ਗੁਰੂ ਘਰ ਦੇ ਗ੍ਰੰਥੀ ਅਤੇ ਕੀਰਤਨ ਦੀ ਸੇਵਾ ਕਰਕੇ ਗੁਰੂ ਘਰ ਦੇ ਅਰਪਣ ਕੀਤਾ ਉਸ ਭਾਈ ਦਰਗਾਹ ਸਿੰਘ ਤੇ ਮਾਤਾ ਵੀਰ ਕੌਰ ਜੀ ਦੇ ਘਰ ਪਿੰਡ ਬੇਗੋਵਾਲ ਜਿਲ੍ਹਾ ਕਪੂਰਥਲਾ ਵਿਖੇ ਬੀਬੀ ਸੁਰਜੀਤ ਕੌਰ ਨੇ ਜਨਮ ਲਿਆ । ਡਾ: ਅਟਵਾਲ ਨੇ ਬੀਬੀ ਜੀ ਦਾ ਲੁਧਿਆਣਾ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਫਾਸਟਵੇਜ ਦੇ ਸੀਨੀਅਰ ਐਡੀਟਰ ਸ. ਦਰਸ਼ਨ ਸਿੰਘ ਮਕੱੜ ਅਤੇ ਸ. ਸੁਰਜੀਤ ਸਿੰਘ ਕੈਲੇਫੋਰਨੀਆ ਵੀ ਹਾਜ਼ਰ ਸਨ । ਬੀਬੀ ਸੁਰਜੀਤ ਕੌਰ ਜੀ ਨੂੰ ਡਾ: ਅਟਵਾਲ ਨੇ ਪੰਜਾਬ ਵਿਧਾਨ ਸਭਾ ਦੀ ਖੂਬਸੁਰਤ ਡਾਇਰੀ ਵੀ ਭੇਂਟ ਕੀਤੀ । ਬੀਬੀ ਸੁਰਜੀਤ ਕੌਰ ਅਤੇ ਸ. ਸੁਰਜੀਤ ਸਿੰਘ ਹੋਰਾਂ ਨੇ ਡਾ: ਚਰਨਜੀਤ ਸਿੰਘ ਅਟਵਾਲ ਨੂੰ ਅਮਰੀਕਾ ਆਉਣ ਲਈ ਨਿੱਘਾ ਸੱਦਾ ਪੱਤਰ ਦਿੱਤਾ ।