5 Dariya News

ਮੋਹਾਲੀ ਪ੍ਰੈਸ ਕਲੱਬ ਦੀ ਚੋਣ ਵਿੱਚ ਸੁਖਦੇਵਸਿੰਘ ਪਟਵਾਰੀ ਮੁੜ ਪ੍ਰਧਾਨ ਤੇ ਬੈਨੀਪਾਲ ਜਨਰਲ ਸਕੱਤਰ ਚੁਣੇ ਗਏ

5 Dariya News

ਐਸ.ਏ.ਐਸ. ਨਗਰ (ਮੁਹਾਲੀ) 04-May-2016

ਅੱਜ ਮੋਹਾਲੀ ਪ੍ਰੈਸ ਕਲੱਬ ਦੀ ਹੋਈ ਚੋਣ ਵਿੱਚ ਸੁਖਦੇਵ ਸਿੰਘ ਪਟਵਾਰੀ -ਬੈਨੀਪਾਲ ਪੈਨਲ ਨਿਰਵਿਰੋਧ ਚੁਣਿਆ ਗਿਆ।ਚੋਣ ਕਮਿਸਨ ਵਲੋਂ ਜਾਰੀ ਕੀਤੇ ਨਤੀਜੇ ਅਨੁਸਾਰ ਸੁਖਦੇਵ ਸਿੰਘ ਪਟਵਾਰੀ ਨੰੂ ਪ੍ਰਧਾਨ ,ਗੁਰਮੀਤ ਸਿੰਘ ਸਾਹੀ ਸੀਨੀਅਰ ਮੀਤ ਪ੍ਰਧਾਨ , ਹਰਬੰਸ ਸਿੰਘ ਬਾਗੜੀ ਤੇ ਬਲਜੀਤ ਮਰਵਾਹਾ ਮੀਤ ਪ੍ਰਧਾਨ, ਗੁਰਦੀਪ ਬੈਨੀਪਾਲ ਨੂੰ ਜਨਰਲ ਸਕੱਤਰ, ਗੁਰਜੀਤ ਬਿੱਲਾ ਜਥੇਬੰਦਕ ਸਕੱਤਰ, ਰਜੀਵ ਤਨੇਜਾ ਤੇ ਭੁਪਿੰਦਰ ਬੱਬਰ ਨੂੰ ਸਹਾਿੲਕ ਸਕੱਤਰ ਅਤੇ ਰਣਜੀਤ ਰਾਣਾ ਨੂੰ ਖਜ਼ਾਨਚੀ ਚੁਣ ਲਿਆ ਗਿਆ।ਚੋਣ ਕਮਿਸ਼ਨਰ ਸ੍ਰੀ ਕੁਲਵਿੰਦਰ ਬਾਵਾ ਤੇ ਸਵਿੰਦਰ ਰੁਪਾਲ ਨੇ ਦੱਸਿਆ ਕਿ ਭਾਵੇਂ ਵੋਟਾਂ 7 ਮਈ ਨੂੰ ਪੈਣੀਆਂ ਸਨ ਪਰ ਮਕਾਬਲੇ 'ਚ ਕੋਈ ਹੋਰ ਪੈਨਲ ਨਾ ਹੋਣ ਕਰਕੇ ਇਸ ਪੈਨਲ ਨੂੰ ਹੀ ਜੇਤੂ ਕਰਾਰ ਦਿੱਤਾ ਗਿਆ ਹੈ।