5 Dariya News

ਮੁੱਖ ਸੰਸਦੀ ਸੱਕਤਰ ਸੁਖਜੀਤ ਕੌਰ ਸਾਹੀ ਅਤੇ ਸੀਮਾ ਕੁਮਾਰੀ ਨੇ ਅਹੁਦਾ ਸੰਭਾਲਿਆ

5 Dariya News

ਚੰਡੀਗੜ੍ਹ 04-May-2016

ਮੁੱਖ ਸੰਸਦੀ ਸੱਕਤਰ ਸੁਖਜੀਤ ਕੌਰ ਸਾਹੀ ਅਤੇ ਸ੍ਰੀਮਤੀ ਸੀਮਾ ਕੁਮਾਰੀ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲਿਆ।ਇਸ ਬਾਰੇ ਜਾਣਕਾਰੀ ਦਿੰਦਿਆ ਇਕ ਬੁਲਾਰੇ ਨੇ ਦੱਸਿਆ ਕਿ ਇਸ ਖਾਸ ਮੌਕੇ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਦਿੱਲੀ ਤੋਂ ਵਿਸ਼ੇਸ਼ ਰੂਪ ਵਿਚ ਪਹੁੰਚੇ।ਉਹਨਾਂ ਨਾਲ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਸ਼ਿਰਕਤ ਕੀਤੀ।ਬੁਲਾਰੇ ਨੇ ਦੱਸਿਆ ਕਿ  ਦਸੂਹਾ ਤੋਂ ਵਿਧਾਇਕਾ ਸੁਖਜੀਤ ਕੌਰ ਸਾਹੀ ਨੇ ਮੁੱਖ ਸੰਸਦੀ ਸੱਕਤਰ ਮਾਲ ਅਤੇ ਮੁੜ ਵਸੇਬਾ ਵਜੋਂ ਅਹੁਦਾ ਸੰਭਾਲਿਆ।ਜੱਦਕਿ ਜਿਲ੍ਹਾ ਪਠਾਨਕੋਟ ਤੋਂ ਭੋਆ ਹਲਕਾ ਦੇ ਵਿਧਾਇਕਾ ਸ੍ਰੀਮਤੀ ਸੀਮਾ ਕੁਮਾਰੀ ਨੇ  ਮੁੱਖ ਸੰਸਦੀ ਸੱਕਤਰ ਸਿੱਖਿਆ ਵਲੋਂ ਅੱਹੁਦਾ ਸੰਭਾਲਿਆ ਹੈ।