ਹਾਈ ਕਮਾਂਡ ਮਜੂਦਾ ਐਮ.ਐਲ.ਏ ਦੀ ਕਾਰਗੁਜਾਰੀ ਨੂੰ ਵੇਖ ਕੇ ਹੀ ਟਿਕਟਾਂ ਦੇਵੇ ਅਤੇ ਨਵੇਂ ਜਮੀਨ ਪੱਧਰ ਦੇ ਨੌਜਵਾਨਾਂ ਨੂੰ ਵੀ ਅੱਗੇ ਲਿਆਂਦਾ ਜਾਵੇ -ਸੋਇਤਾ-ਗੋਰਾ
5 Dariya News (ਸੁਖਵਿੰਦਰ ਸਿੰਘ ਬਣਵੈਤ ਉੜਾਪੜ)
ਐਸ ਬੀ ਐਸ ਨਗਰ/ਨਵਾਂਸ਼ਹਿਰ 29-Apr-2016
ਸੀਨੀਆਰ ਟਕਸਾਲੀ ਕਾਂਗਰਸੀ ਆਗੂ ਸੁਰਜੀਤ ਸਿੰਘ ਸੋਇਤਾ ਪੀ,ਪੀ,ਸੀ,ਸੀ, ਸੱਕਤਰ ਅਤੇ ਸਾਬਕਾ ਡਾਇਰੈਕਟਰ , ਸੀਨੀਆਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਗੋਰਾ ਹਲਕਾ ਇਚਾਰਜ ਮੌੜ ਨੇ ਸਾਝੇ ਤੋਰ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਮੋਜੂਦਾ ਐਲ.ਐਲ.ਏ ਦੀ ਪੰਜ ਸਾਲਾ ਦੀ ਕਾਰਗੁਜਾਰੀ ਦੇਖ ਕੇ ਹੀ ਟਿਕਟਾ ਦੇਣੀਆ ਚਾਹੀਦੀਆ ਹਨ ਅਤੇ ਨਾ ਹੀ ਕਾਂਗਰਸ ਪਾਰਟੀ ਦੇ ਅੰਦਰ ਪਰਿਵਾਦ ਹੋਣਾ ਚਾਹੀਦਾ ਹੈ।ਜੇਕਰ ੨੦੧੭ ਦੀਆ ਚੋਣਾ ਦੋਰਾਨ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ ਤਾਂ ਕਾਂਗਰਸ ਪਾਰਟੀ ਨੂੰ ਨਵੀ ਰਣਨੀਤੀ ਨਾਲ ਨਵੇ ਚਿਹਰਿਆਂ ਨੂੰ ਕਾਂਗਰਸ ਪਾਰਟੀ ਦੀਆ ਟਿਕਟਾਂ ਦੇ ਕੇ ਚੋਣ ਲੜਾਉਣੀ ਚਾਹੀਦੀ ਹੈ।ਉਨਾਂ ਨੇ ਇਹ ਵੀ ਕਿਹਾ ਕਿ ਜਿਵੇ ੨੦੦੨ ਵਿਧਾਨ ਸਭਾ ਚੋਣਾ ਦੋਰਾਨ ੬੨ ਕਾਂਗਰਸ ਪਾਰਟੀ ਦੇ ਐਮ.ਐਲ.ਏ ਨੇ ਜਿੱਤ ਪ੍ਰਾਪਤ ਕੀਤੀ ਸੀ ਜਿਸ ਵਿੱਚ ੧੯੯੭ 'ਚ ੧੫ ਐਮ.ਐਲ.ਏ ਚੋ ਸਿਰਫ ੭ ਐਮ.ਐਲ.ਏ ਹੀ ਜਿਤੇ ਸਨ ਜਦ ਕਿ ੫੫ ਐਮ.ਐਲ.ਏ ੨੦੦੨ ਵਿੱਚ ਨਵੇ ਚਿਹਰੇ ਚੁਣੇ ਗਏ ਸਨ।੨੦੦੭ ਦੀਆਂ ਚੌਣਾਂ ਵਿੱਚ ਵਿੱਚ ੨੦੦੨ ਦੇ ੬੨ ਐਮ.ਐਲ.ਏ ਵਿਚੋ ਕਾਂਗਰਸ ਪਾਰਟੀ ਦੇ ੧੫ ਮੋਜੂਦਾ ਐਮ.ਐਲ.ਏ ਸੀ ਜਿੰਨਾਂ ਵਿੱਚੋ ੭ ਹੀ ਮੋਜੂਦਾ ਜਿਤੇ ਸਨ ਅਤੇ ਨਵੇ ੫੫ ਐਮ.ਐਲ.ਏ ਨਵੇ ਚਿਹਰੇ ਬਣੇ ਸਨ।ਇਸੇ ਤਰਾਂ ਸਾਲ ੨੦੧੨ ਦੀਆ ਚੋਣਾ ਵਿੱਚ ੪੬ ਐਮ.ਐਲ.ਏ ਬਣੇ ਸੀ ਜਿਸ ਵਿੱਚ ੨੦੦੭ ਦੇ ੪੪ ਐਮ.ਐਲ.ਏ ਵਿੱਚੋ ਸਿਰਫ ੧੮ ਹੀ ਜਿਤੇ ਸਨ।ਨਵੇ ਚਿਹਰੇ ੨੬ ਜਿੱਤੇ ਸਨ।ਹੁਣ ੨੦੧੭ ਦੀਆ ਚੋਣਾਂ ਤਕਰੀਬਨ ਸਿਰ ਤੇ ਹੀ ਹਨ ਜਿਸ ਵਿੱਚ ਕਾਂਗਰਸ ਪਾਰਟੀ ਦੇ ਮਜੂਦਾ ੪੬ ਐਮ.ਐਲ.ਏ ਹਨ। ਹਾਈ ਕਮਾਂਡ ਨੂੰ ਅਪੀਲ ਹੈ ਕਿ ਮਜੂਦਾ ਐਮ.ਐਲ.ਏ ਦੀ ਕਾਰਗੁਜ਼ਾਰੀ ਵੇਖ ਕੇ ਅਤੇ ਸਰਵੇਖਣ ਕਰਵਾ ਕੇ ਹੀ ਟਿਕਟਾਂ ਦਿੱਤੀਆਂ ਜਾਣ ਅਤੇ ਪੰਜਾਬ ਦੇ ਵੱਡੇ ਲੀਡਰਾਂ ਨੂੰ ਵੀ ਆਪਣੀ ਹਉਮੈਂ ਅਤੇ ਆਕੜ ਵਿੱਚ ਨਹੀ ਰਹਿਣਾ ਚਾਹੀਦਾ ਹੈ।ਤਾਕਿ ੨੦੧੭ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇ।ਇਥੇ ਵਰਣਨਯੋਗ ਹੈ ਕਿ ਲੋਕ ਸਭਾ ਚੋਣਾ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀਆ ਦੇ ਮੋਜੂਦਾ ਐ..ਪੀ ਦੀ ਗਿਣਤੀ ਬਹੁਤ ਘੱਟ ਰਹੀ ਹੈ।ਜਿਵੇ ਕਿ ੧੯੯੯ ਵਿੱਚ ਕਾਂਗਰਸ ਪਾਰਟੀ ਦੇ ੦੯ ਐਮ.ਪੀ ਬਣੇ ਸੀ ਅਤੇ ਇੱਕ ਮੋਜੂਦਾ ਐਮ.ਪੀ ਜਿਤਿਆ ਸੀ।ਜਦੋ ੨੦੦੪ ਵਿੱਚ ਲੋਕ ਸਭਾ ਚੋਣਾ ਹੋਈਆ ਤਾਂ ਉਦੋ ਕਾਂਗਰਸ ਪਾਰਟੀ ਨੂੰ ਦੋ ਹੀ ਐਮ.ਪੀ ਜਿਤੇ ਇੱਕ ਮੋਜੂਦਾ ਐਮ.ਪੀ ਨੇ ੧ ਨਵੇ ਚਿਹਰੇ ਨੇ ਜਿਤ ਹਾਸਲ ਕੀਤੀ ਸੀ।ਸਾਲ ੨੦੦੯ ਵਿੱਚ ੮ ਐਮ.ਪੀ ਜਿਤੇ ਸਨ ।ਜਿਸ ਵਿੱਚੋ ਇੱਕ ਮੋਜੂਦਾ ਅਤੇ ੭ ਨਵੇ ਐਮ.ਪੀ ਜਿਤੇ ਸਨ।੨੦੧੪ ਦੀਆ ਚੋਣਾ ਦੋਰਾਨ ਕਾਂਗਰਸ ਪਾਰਟੀ ਦੇ ਤਿੰਨ ਐਮ.ਪੀ ਬਣੇ ੧ ਮੋਜੂਦਾ ਅਤੇ ੨ ਨਵੇ ਚਿਹਰੇ ਅਗੇ ਵਧੇ।ਕਾਂਗਰਸ ਹਾਈ ਕਮਾਂਡ ਹਰ ਵਾਰੀ ਮੋਜੂਦਾ ਐਮ.ਐਲ.ਏ ਅਤੇ ਐਮ.ਪੀ ਦੀ ਬਿਨ੍ਹਾ ਕਾਰਗੁਜਾਰੀ ਦੇਖਿਆ ਟਿਕਟ ਦੇ ਕੇ ਨਿਵਾਜ਼ ਦਿੰਦੀ ਹੈ। ਜਿਸਦਾ ਪਾਰਟੀ ਨੂੰ ਬਹੁਤ ਭਾਰੀ ਨੁਕਸਾਨ ਹੁੰਦਾ ਹੈ।ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਹਰ ਇੱਕ ਹਲਕੇ ਤੋ ਫੀਡ ਬੈਕ ਲੈ ਕੇ ਟਿਕਟ ਦੇਣੀ ਚਾਹੀਦੀ ਹੈ। ਜੋ ਕਿ ਸਾਫ ਸੁਥਰੇ ਆਕਸ ਵਾਲੇ ਅਤੇ ਜਿਤਣ ਵਾਲੇ ਉਮੀਦਵਾਰ ਨੁੰ ਟਿਕਟ ਦੇਣੀ ਚਾਹੀਦੀ ਹੈ।