5 Dariya News

ਜੰਗਲੀ ਜੀਵਾਂ ਦੀ ਈਕੋ ਸਿਸਟਮ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ : ਚੁਨੀ ਲਾਲ ਭਗਤ

5 Dariya News

ਚੰਡੀਗੜ੍ਹ 27-Apr-2016

ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਨਾਲ ਰਾਜ ਵਿੱਚ ਆਨਰੇਰੀ ਜੰਗਲੀ ਜੀਵ ਵਾਰਡਨ ਨਿਯੁਕਤ ਕੀਤੇ ਗਏ ਹਨ ।ਇਨ੍ਹਾ ਨਵਨਿਯੁਕਤ ਆਨਰੇਰੀ ਜੰਗਲੀ ਜੀਵ ਵਾਰਡਨ ਨੂੰ ਇਨ੍ਹਾਂ ਦੀਆਂ ਸ਼ਕਤੀਆਂ ਅਤੇ ਡਿਊਟੀਆਂ ਸਬੰਧੀ ਜਾਣਕਾਰੀ ਦੇਣ ਸਬੰਧੀ ਅੱਜ ਇੱਥੇ ਹੋਈ ਹੋਈ ਮੀਟਿੰਗ ਕਮ ਵਰਕਸ਼ਾਪ ਨੁੰ ਸੰਬੋਧਨ ਕਰਦਿਆਂ ਵਣ ਅਤੇ ਜੰਗਲੀ ਜੀਵ ਸੁੱਰਖਿਆ ਮੰਤਰੀ ਪੰਜਾਬ, ਚੁਨੀ ਲਾਲ ਭਗਤ ਨੇ ਕਿਹਾ ਕਿ ਈਕੋ ਸਿਸਟਮ ਨੂੰ ਬਣਾਈ ਰੱਖਣ ਵਿੱਚ ਜੀਵ ਜੰਤੂ ਅਹਿਮ ਭੁਮਿਕਾ ਨਿਭਾਉਦੇ ਹਨ।ਉਨ੍ਹਾਂ ਕਿਹਾ ਕਿ ਸਾਡੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀ ਇਨ੍ਹਾ ਜੀਵ ਜੰਤੂਆਂ ਨੂੰ ਸੁਰੱਖਿਅਤ ਮਾਹੋਲ ਉਪਲੰਬਧ ਕਰਵਾਈਏ, ਜਿਸ ਲਈ ਸਾਨੂੰ ਸ਼ਿਕਾਰ ਨੂੰ ਰੋਕਣਾਂ ਪਵੇਗਾ, ਜੰਗਲ ਦੀ ਜ਼ਮੀਨ ਤੇ ਅਤੇ ਰੁੱਖਾਂ ਦੀ ਸੰਭਾਲ ਯਕੀਨੀ ਬਨਾਉਣੀ ਹੋਵੇਗੀ ਕਿਉਕਿ ਇਨ੍ਹਾਂ ਤੋਂ ਬਿਨ੍ਹਾਂ ਜੰਗਲੀ ਜੀਵਾਂ ਦਾ ਜੀਵਤ ਰਹਿਣਾ ਨਾਮੁਨਕਿਨ ਹੈ ।ਸ਼੍ਰੀ ਭਗਤ ਨੇ ਆਸ ਪ੍ਰਗਟਾਈ ਕਿ ਆਨਰੇਰੀ ਜੰਗਲੀ ਜੀਵ ਵਾਰਡਨ ਵਣ ਅਤੇ ਜੰਗਲੀ ਜੀਵ ਸੁੱਰਖਿਆ ਵਿਭਾਗ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਵਿਭਾਗ ਆਪਣੇ ਟੀਚੇ ਹਾਂਸਲ ਕਰ ਸਕੇਗਾ ।ਸ਼੍ਰੀ ਭਗਤ ਨੇ ਇਸ ਮੋਕੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਆਨਰੇਰੀ ਜੰਗਲੀ ਜੀਵ ਵਾਰਡਨਾਂ ਨਾਲ ਸਾਲ ਵਿੱਚ ਦੋ ਵਾਰ ਰਾਜ ਪੱਧਰੀ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇ ਅਤੇ ਮੁੱਖ ਜੰਗਲੀ ਜੀਵ ਵਾਰਡਨ ਦੇ ਪੱਧਰ ਤੇ ਹਰ ਤਿੰਨ ਮਹੀਨੇ ਬਾਅਦ ਇੱਕ ਮੀਟਿੰਗ ਜਰੂਰ ਕੀਤੀ ਜਾਵੇ।

ਇਸ ਮੋਕੇ ਬੋਲਦਿਆਂ ਪ੍ਰਧਾਨ ਮੁੱਖ ਵਣ ਪਾਲ, ਪੰਜਾਬ ਡਾ: ਕੁਲਦੀਪ ਕੁਮਾਰ ਨੇ ਨਵ ਨਿਯੁਕਤ ਆਨਰੇਰੀ ਜੰਗਲੀ ਜੀਵ ਵਾਰਡਨਾਂ ਨੂੰ ਸੁੱਭ ਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਆਨਰੇਰੀ ਜੰਗਲੀ ਜੀਵ ਵਾਰਡਨ ਆਪਣੇ-ਆਪਣੇ ਇਲਾਕੇ ਵਿੱਚ ਮੌਜੂਦ ਜੰਗਲੀ ਜਾਨਵਰ/ਪੰਛੀ/ਰੀਂਗਣ ਵਾਲੇ ਜਾਨਵਰ ਅਤੇ ਛੋਟੇ ਲੋਕਲ ਸਪੀਸ਼ਿਜ਼ ਦੇ ਮਹੱਤਵ ਅਤੇ ਉਹਨਾਂ ਦੀ ਸੁੱਰਖਿਆ ਕਰਨ ਦੀ ਜਰੂਰਤ ਬਾਰੇ ਆਪਣੇ ਪੱਧਰ ਤੇ ਜਾਣਕਾਰੀ ਵਿਭਾਗ ਨਾਲ ਸਾਂਝੀ ਕਰਨਗੇ।ਵਰਕਸ਼ਾਪ ਵਿੱਚ ਸ਼੍ਰੀ ਪ੍ਰਕਾਸ ਭੱਟੀ, ਅੰਮ੍ਰਿਤਸਰ, ਸ਼੍ਰੀ ਰਜਿੰਦਰ ਕੁਮਾਰ, ਅਬੋਹਰ ਅਤੇ ਸ਼੍ਰੀ ਰਾਮ ਦਰਸ਼ਨ ਬਿਸਨੋਈ ਵੱਲੋਂ ਜੰਗਲੀ ਜਾਨਵਰਾਂ ਦੀ ਸੁੱਰਖਿਆ ਸਬੰਧੀ ਕੁੱਝ ਮੁੱਦੇ ਵੀ ਉਠਾਏ ਗਏ। ਜਿਹਨਾਂ ਮੁੱਦਿਆਂ ਦੇ ਤੁਰੰਤ ਲੋੜੀਂਦੀ ਕਾਰਵਾਈ ਦਾ ਪ੍ਰਧਾਨ ਮੁੱਖ ਵਣ ਪਾਲ, ਪੰਜਾਬ ਜੀ ਵੱਲੋਂ ਭਰੋਸਾ ਦਿੱਤਾ ਗਿਆ।ਇਸ ਮੌਕੇ ਤੇ ਵਧੀਕ ਪ੍ਰਧਾਨ ਮੁੱਖ ਵਣ ਪਾਲ ਅਤੇ ਮੁੱਖ ਜੰਗਲੀ ਜੀਵ ਵਾਰਡਨ ਸ਼੍ਰੀ ਧਿਰੇਂਦਰਾ ਸਿੰਘ, ਆਈ. ਐਫ. ਐਸ. ਅਤੇ ਵਣ ਵਿਭਾਗ ਦੇ ਹੋਰ ਅਧਿਕਾਰੀ ਹਾਜਰ ਸਨ।