5 Dariya News

ਰਾਜ ਵਿੱਚ ਇਮਾਰਤੀ ਮੁਢਲਾਢਾਂਚਾ ਉਸਾਰੀ ਪੂਰੇ ਜ਼ੋਰਾਂ ਤੇ – ਜਨਮੇਜਾ ਸਿੰਘ ਸੇਖੋਂ

3200 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਭਰ ਵਿੱਚ ਉਸਾਰੀਆਂ ਗਈਆਂ ਹਨ ਨਵੀਆਂ ਇਮਾਰਤਾ

5 Dariya News

ਚੰਡੀਗੜ੍ਹ 12-Apr-2016

ਪੰਜਾਬ ਦਾ ਲੋਕ ਨਿਰਮਾਣ ਵਿਭਾਗ ਪੂਰੇ ਜ਼ੋਰਾਂ ਨਾਲ ਕੰਮ ਕਰ ਰਿਹਾ ਹੈ ਅਤੇ ਸੂਬੇ ਵਿੱਚ ਇਮਾਰਤੀ ਮੁਢਲਾ ਢਾਂਚਾ ਮਜ਼ਬੂਤ ਕਰਨ ਲਈ ਸਾਲ 2007 ਤੋਂ 2015 ਦੇ ਵਿਚਕਾਰ ਤਕਰੀਬਨ 5031 ਕਰੋੜ ਰੁਪਏ ਖਰਚ ਕੀਤੇ ਗਏ ਹਨ  ਜਦਕਿ ਕਾੰਗ੍ਰੇਸ ਪਾਰਟੀ  ਨੇ ਆਪਣੇ ਕਾਰਜਕਾਲ ਦੌਰਾਨ ਇਸ ਮੰਤਵ ਲਈ ਸਿਰਫ 55.50 ਕਰੋੜ ਰੁਪਏ ਹੀ ਖਰਚ ਕੀਤੇ ਸਨ ,  ਇਹ ਜਾਣਕਾਰੀ ਜਨਮੇਜਾ ਸਿੰਘ ਸੇਖੋਂ, ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਇਥੇ ਦਿੱਤੀ।ਉਨ੍ਹਾਂ ਦਸਿਆ ਕਿ 3200  ਕਰੋੜ ਰੁਪਏ ਦੀ ਲਾਗਤ ਨਾਲ ਰਾਜ ਭਰ ਵਿੱਚ ਨਵੀਆਂ ਇਮਾਰਤਾ ਉਸਾਰੀਆਂ ਗਈਆਂ ਹਨ ਜਿਨਾਂ  ਵਿੱਚ 33 ਜੁਡੀਸ਼ੀਅਲ ਕੋਰਟ ਕੰਪਲੈਕਸ, 2 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, 11 ਤਹਿਸੀਲ ਕੰਪਲੈਕਸ,  ਫਰੀਦਕੋਟ ਅਤੇ ਕਪੂਰਥਲਾ ਵਿਖੇ 2 ਨਵੀਆਂ  ਜੇਲ੍ਹਾਂ  ਸ਼ਾਮਲ ਹਨ .ਇਸ ਤੋਂ ਇਲਾਵਾ, 466 ਆਦਰਸ਼, ਮਾਡਲ, ਮੇਰਿਟੋਰੀਅਸ ਤੇ  ਹਾਈ ਸਕੂਲ, ਗੁੱਦਾ ਅਤੇ ਐਸ.ਏ.ਐਸ. ਨਗਰ ਵਿਖੇ ਸਪੋਰਟਸ ਸਕੂਲ ਕੰਪਲੈਕਸ ਅਤੇ 34  ਨਵੇਂ ਬਹੁਤਕਨੀਕੀ ਅਤੇ ਇੰਜੀਨੀਅਰਿੰਗ ਕਾਲਜ ਉਸਾਰੇ ਗਏ ਹਨ . ਅੰਮ੍ਰਿਤਸਰ ਅਤੇ ਫਰੀਦਕੋਟ ਮੈਡੀਕਲ ਕਾਲਜ ਵਿਖੇ ਨਵੀੰ ਉਸਾਰੀ, 23 ਕਮਿਊਨਿਟੀ ਸਿਹਤ ਕੇਂਦਰ, 7 ਮੁੜਵਸੇਬਾ ਕੇਂਦਰ, 53 ਪਸ਼ੂ ਪਾਲਣ ਦੇ ਤਹਿਸੀਲ ਪੱਧਰ ਅਤੇ ਬਲਾਕ ਪੱਧਰ ਦੇ ਵੈਟਰਨਰੀ ਹਸਪਤਾਲ, ਪੌਲੀਕਲੀਨਕ,ਕੈਟਲ ਬ੍ਰੀਡਿੰਗ ਫ਼ਾਰਮ ਰਾਉਣੀ, ਪਿੰਡ ਚੱਪੜਚਿੜੀ ਵਿਖੇ ਯਾਦਗਾਰ , ਛੋਟਾ ਅਤੇ ਵੱਡਾ ਘਲੂਘਾਰਾ ਯਾਦਗਾਰ ਅਤੇ ਸ੍ਰੀ  ਹਰਿਮੰਦਰ ਸਾਹਿਬ ਪਰਵੇਸ਼ ਪਲਾਜ਼ਾ ਬਣਾਏ ਗਏ ਹਨ।

ਉਨਾ ਅੱਗੇ ਦਸਿਆ ਕਿ 1831 ਕਰੋੜ ਰੁਪਏ ਦੀ ਲਾਗਤ ਨਾਲ ਕਈ ਹੋਰ ਇਮਾਰਤਾਂ  ਉਸਾਰੀ ਅਧੀਨ ਹਨ ਜਿੰਨ੍ਹਾਂ ਦੀ ਦਸੰਬਰ 2016 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਇਹਨਾਂ ਵਿੱਚ 7 ਜੁਡੀਸ਼ੀਅਲ ਕੋਰਟ ਕੰਪਲੈਕਸ, 5 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, 1  ਯੂਨੀਵਰਸਿਟੀ, 11 ਸਰਕਾਰੀ ਕਾਲਜ  , 18  ਆਦਰਸ਼ / ਸੀਨੀਅਰ ਸੈਕੰਡਰੀ / ਮਿਡਲ ਸਕੂਲ, 6 ਕਮਿਊਨਿਟੀ ਹੈਲਥ ਕੇਂਦਰ, ਦੁਗਰੀ ਲੁਧਿਆਣਾ ਵਿਖੇ ਸਰਕਾਰੀ ਖਾਲੀ ਪਈਆਂ ਥਾਵਾਂ ਦੀ ਉੱਤਮ ਵਰਤੋਂ (ਓ.ਯੂ.ਵੀ.ਜੀ.ਐਲ) ਸਕੀਮ ਤਹਿਤ ਵੱਖ-ਵੱਖ ਤਰਾਂ ਦੇ ਘਰ ,  4 ਨਵੀਆਂ ਮਾਡਰਨ ਜੇਲਾਂ  (ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਗੋਇੰਦਵਾਲ ਵਿਖੇ) ਪੰਜਾਬ ਤਕਨੀਕੀ ਯੂਨੀਵਰਸਿਟੀ ਪ੍ਰੋਜੈਕਟ ਅਧੀਨ ਬਠਿੰਡਾ ਅਤੇ ਜਲੰਧਰ ਵਿਖੇ ਇਮਾਰਤਾਂ ਦੀ ਉਸਾਰੀ , ਰਾਮ ਤੀਰਥ ਅੰਮ੍ਰਿਤਸਰ ਵਿਖੇ ਮਹਾ ਰਿਸ਼ੀ ਵਾਲਮੀਕੀ ਸਥਲ ਦਾ ਨਿਰਮਾਣ, ਸ਼ਾਮ ਸਿੰਘ ਅਟਾਰੀ ਚੌਕ ਅੰਮ੍ਰਿਤਸਰ ਦੇ ਨੇੜੇ ਨਵੀੰ ਜੰਗੀ ਯਾਦਗਾਰ-ਕਮ ਮਿਊਜ਼ੀਅਮ, ਗੁਰੂ ਅੰਗਦ ਦੇਵ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵਿਚ ਵੱਖ-ਵੱਖ ਕੰਮ ,ਲਾਡੋਵਾਲ ਲੁਧਿਆਣਾ ਵਿਖੇ ਰਾਜ ਜੰਗਲਾਤ ਖੋਜ ਸੰਸਥਾ, ਚੰਡੀਗੜ੍ਹ ਵਿਖੇ ਵਿੱਤ ਯੋਜਨਾ ਭਵਨ, ਅੰਮ੍ਰਿਤਸਰ ਵਿਖੇ ਨਵਾਂ ਸਰਕਟ ਹਾਊਸ, ਰਾਮਪੁਰਾ ਫੂਲ ਵਿਖੇ ਕੈਟਲ ਬ੍ਰੀਡਿੰਗ ਫ਼ਾਰਮ, ਸੇਵਾ ਕੇਂਦਰ , ਬਰਨਾਲਾ, ਪਠਾਨਕੋਟ, ਫਾਜ਼ਿਲਕਾ ਵਿਖੇ ਨਵੇਂ ਵੈਟਰਨਰੀ ਪੌਲੀਕਲੀਨਕ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਸੰਗਰੂਰ ਵਿਖੇ 3 ਮੇਰਿਟੋਰੀਅਸ  ਸਕੂਲ, ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਹੁਸ਼ਿਆਰਪੁਰ, ਪਟਿਆਲਾ ਵਿਖੇ 4  ਬਹੁ ਹੁਨਰ ਵਿਕਾਸ ਸੈਂਟਰ , ਪਟਿਆਲਾ ਵਿਖੇ ਏਰੋਨਾਟਿਕਲ ਕਾਲਜ ਅਤੇ ਵਧੀਕ ਕੰਮ  (ਫੇਜ਼-99) ਸ੍ਰੀ  ਹਰਿਮੰਦਰ ਸਾਹਿਬ ਪ੍ਰਵੇਸ਼ ਪਲਾਜ਼ਾ ਅੰਮ੍ਰਿਤਸਰ ਅਤੇ ਟਾਉਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸੜਕਾਂ ਅਤੇ ਜੰਕਸ਼ਨਾਂ  ਦਾ ਵਿਕਾਸ ਤੇ ਸੁੰਦਰੀਕਰਨ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 5  ਮਲਟੀ ਸਕਿੱਲ ਕੇਂਦਰਾਂ ਵਿਖੇ ਲੜਕਿਆਂ  ਤੇ ਲੜਕੀਆਂ ਲਈ  ਹੋਸਟਲਾਂ ਦੀ ਉਸਾਰੀ ਸ਼ਾਮਲ ਹੈ .

ਇਸੇ ਤਰਾਂ 355 ਕਰੋੜ ਰੁਪਏ  ਦੀ ਲਾਗਤ ਨਾਲ ਕੁਝ ਹੋਰ ਇਮਾਰਾਤਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ ਜਿਵੇਂ  5  ਜੁਡੀਸ਼ੀਅਲ ਕੋਰਟ ਕੰਪਲੈਕਸ (ਹੁਸ਼ਿਆਰਪੁਰ, ਪੱਟੀ, ਬਾਬਾ ਬਕਾਲਾ, ਗਿੱਦੜਬਾਹਾ 'ਤੇ  ਮੁਕੇਰੀਆਂ ), ਆਈ.ਟੀ.ਆਈ. ਲਾਲੜੂ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਮੁਰੰਮਤ / ਅਪਗ੍ਰੇਡ ਕਰਨ ਦਾ ਕੰਮ ਸ਼ਾਮਲ ਹਨ.ਲੋਕ ਨਿਰਮਾਣ ਮੰਤਰੀ ਪੰਜਾਬ ਨੇ ਕਿਹਾ ਕਿ ਇਮਾਰਤਾਂ  ਦੀ ਉਸਾਰੀ ਵਿਚ ਮੁੱਖ ਜ਼ੋਰ ਇਮਾਰਤ ਅਤੇ ਉਸਦੇ ਪਰਿਸਰ ਦੇ ਡਿਜ਼ਾਇਨ ਨੂੰ ਸੁਖਾਂਵਾਂ  ਅਤੇ ਵਿੱਤੀ ਰੂਪ ਵਿੱਚ ਵਿਵਹਾਰਕ ਬਣਾਉਣ ਤੇ ਹੈ  ਅਤੇ ਵਾਤਾਵਰਣ ਦੇ  ਪ੍ਰਭਾਵਾਂ  ਨੂੰ ਤਿਆਨ ਵਿੱਚ ਰੱਖ ਕੇ ਉਸਾਰੀ ਕੀਤੀ ਜਾਂਦੀ ਹੈ . ਇਸ ਤੋਂ ਇਲਾਵਾ, ਸਾਰੇ ਪ੍ਰਾਜੈਕਟ ਸਬੰਧਤ ਵਿਭਾਗ ਵਲੋਂ ਦਿੱਤੇ  ਸੁਝਾਅ ਸ਼ਾਮਲ ਕਰਨ ਤੋਂ ਬਾਅਦ ਤਿਆਰ ਕੀਤੇ ਜਾਂਦੇ ਹਨ ਅਤੇ ਕੋਸ਼ਿਸ਼ ਹੁੰਦੀ ਹੈ ਕਿ ਨਵੀਨ ਅਤੇ ਤਕਨੀਕੀ ਤੌਰ ਤੇ ਸਹੀ  ਇਮਾਰਤ ਤਿਆਰ ਕੀਤੀ ਜਾਏ . ਉਨ੍ਹਾਂ  ਨੇ ਕਿਹਾ ਕਿ ਇਸ ਗੱਲ ਦਾ  ਵਿਸ਼ੇਸ਼ ਖਿਆਲ ਰਖਿਆ ਜਾਂਦਾ ਹੈ ਕਿ ਅਪੰਗ ਵਿਅਕਤੀਆਂ ਨੂੰ ਸਰਕਾਰੀ ਇਮਾਰਤਾਂ ਵਿੱਚ ਦਾਖਲੇ ਸਮੇਂ ਕੋਈ ਮੁਸ਼ਕਲ ਪੇਸ਼ ਨਾਂ ਆਏ .