5 Dariya News

ਵਿਜੈ ਸਾਂਪਲਾ ਨੇ ਕੀਤੀ ਵਿੱਤ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ

5 Dariya News

ਨਵੀਂ ਦਿੱਲੀ 09-Apr-2016

ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਅਤੇ ਕੇਂਦਰੀ ਵਿੱਤ ਮੰਤਰੀ ਵਿਜੈ ਸਾਂਪਲਾ ਨੇ ਅੱਜ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਟਲੀ ਨਾਲ ਮਿਲਕੇ ਉਨ੍ਹਾਂ ਤੋਂ ਆਸ਼ੀਰਵਾਦ ਹਾਸਿਲ ਕੀਤਾ।ਇਸ ਮੌਕੇ 'ਤੇ ਸਾਂਪਲਾ ਨੇ ਹਾਈਕਮਾਨ ਅਤੇ ਜੇਟਲੀ ਜੀ ਦਾ ਉਨ੍ਹਾਂ 'ਤੇ  ਵਿਸ਼ਵਾਸ ਪ੍ਰਗਟਾਉਣ ਲਈ ਧੰਨਵਾਦ ਕੀਤਾ। ਸਾਂਪਲਾ ਨੇ ਜੇਟਲੀ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਵਿਚ ਪਾਰਟੀ ਦੀ ਬਿਹਤਰੀ ਦੇ ਲਈ ਸਾਰੀਆਂ ਨੂੰ ਨਾਲ ਲੈਕੇ ਸਖਤ ਮਿਹਨਤ ਕਰਣਗੇਂ।