ਮਾਰੂ ਨਸ਼ਿਆ ਤੋਂ ਪੰਜਾਬ ਅਤੇ ਭਾਰਤ ਨੂੰ ਬਚਾਉਣ ਲਈ ਕਾਰਗਰ ਯਤਨ ਕਰਨ ਦੀ ਲੋੜ- ਵਿਰਸਾ ਸਿੰਘ ਵਲਟੋਹਾ
ਰਾਜ ਵਿੱਚ ਡਰੱਗ ਦੀ ਸਮਗਲਿੰਗ ਰੋਕਣ ਲਈ ਭਾਰਤੀ ਏਜੰਸੀਆਂ ਅਤੇ ਬੀ.ਐਸ.ਐਫ. ਪ੍ਰਤੀ ਜਵਾਬਦੇਹੀ ਕੀਤੀ ਜਾਵੇ^- ਵਲਟੋਹਾ ਵੱਲੋਂ ਪ੍ਰਧਾਨ ਮੰਤਰੀ ਨੂੰ ਪੁਰਜੋਰ ਅਪੀਲ
5 ਦਰਿਆ ਨਿਊਜ਼
ਚੰਡੀਗੜ੍ਹ 29-May-2013
ਨਸ਼ਿਆਂ ਦੀ ਬਹੁਤਾਤ ਤੋਂ ਅੱਜ ਹਰ ਪੰਜਾਬੀ ਚਿੰਤਤ ਹੈ। ਇਨ੍ਹਾਂ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਪੂਰੇ ਪੰਜਾਬ ਅੰਦਰ ਵੱਡੇ ਪੱਧਰ ਤੇ ਨਸ਼ਿਆਂ ਦੀ ਤਸਕਰੀ, ਨਸ਼ਿਆਂ ਨੂੰ ਵੇਚਣ ਅਤੇ ਇਨ੍ਹਾਂ ਮਾਰੂ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਵਿਰੁੱਧ ਟ।ਣ।ਹ।ਙ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਪਰ ਪੰਜਾਬ ਦੀ ਜਵਾਨੀ (ਟੀਨ-ਏਜਰ) ਬੱਚੇ ਜਿਨ੍ਹਾਂ ਨੂੰ ਇਨ੍ਹਾਂ ਮਾਰੂ ਨਸ਼ਿਆਂ ਦੇ ਪ੍ਰਭਾਵਾਂ ਦਾ ਪਤਾ ਨਹੀਂ ਉਹ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਵਿੱਚ ਸ਼ਾਮਿਲ ਹੋ ਜਾਂਦੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਮੁੱਖ ਸੰਸਦੀ ਸਕੱਤਰ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਸ੍ਰ: ਵਿਰਸਾ ਸਿੰਘ ਵਲਟੋਹਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹ ੋਏ ਕੀਤਾ। ਵਲਟੋਹਾ ਨੇ ਕਿਹਾ ਪੰਜਾਬ ਨੇ ਹਰ ਖੇਤਰ ਵਿੱਚ ਮੋਹਰੀ ਰੋਲ ਨਿਭਾਇਆ ਹੈ। ਦੇਸ਼ ਦੀ ਆਜ਼ਾਦੀ ਲਈ 80 ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। 1965 ਅਤੇ 1971 ਦੀਆਂ ਜੰਗਾਂ ਵਿੱਚ ਇਨ੍ਹਾਂ ਪੰਜਾਬੀਆਂ ਨੇ ਹੀ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਹਨ। ਇਨ੍ਹਾਂ ਪੰਜਾਬੀਆਂ ਨੇ ਹੀ ਆਪਣੀ ਮਿਹਨਤ ਨਾਲ ਅਨਾਜ ਪੈਦਾ ਕਰਕੇ ਦਿੱਤਾ ਅਤੇ 50 ਤੋਂ ਵੱਧ ਭਾਰਤ ਦੇ ਅਨਾਜ ਭੰਡਾਰ ਵਿੱਚ ਹਿੱਸਾ ਪਾਇਆ। ਪਰ ਦੁਸਮਣ ਦੇਸ਼ ਦੀਆਂ ਹਮੇਸ਼ਾ ਕੋਸ਼ਿਸ਼ਾਂ ਰਹੀਆਂ ਹਨ ਕਿ ਭਾਰਤ ਨੂੰ ਅੰਦਰੂਨੀ ਤੌਰ ਤੇ ਕੰਮਜ਼ੋਰ ਕੀਤਾ ਜਾਵੇ। ਉਸ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਜੇ ਭਾਰਤ ਨੂੰ ਕੰਮਜੋਰ ਕਰਨਾ ਹੈ ਤਾਂ ਪਹਿਲਾਂ ਪੰਜਾਬ ਨੂੰ ਕੰਮਜੋਰ ਕੀਤਾ ਜਾਵੇ। ਪਾਕਿਸਤਾਨ ਦੀ ਏਸੇ ਨੀਤੀ ਕਰਕੇ ਹੀ ਅੱਜ ਪੰਜਾਬ ਇੰਨ੍ਹਾ ਮਾਰੂ ਨਸ਼ਿਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੇ ਸਰਵੇ (ਅਨੁਮਾਨਾਂ) ਮੁਤਾਬਿਕ ਭਾਰਤ ਅੰਦਰ ਆਉਣ ਵਾਲੀ ਡਰੱਗ ਦਾ 70 ਹਿੱਸਾ ਪੰਜਾਬ ਬਾਰਡਰ ਤੋਂ ਕਰੌਸ ਹੁੰਦਾ ਹੈ ਅਤੇ ਕੇਵਲ 30‚ ਡਰੱਗ ਹੀ ਭਾਰਤ ਅੰਦਰ ਦੂਸਰੀਆਂ ਸਟੇਟਾਂ ਰਾਹੀਂ ਪਾਕਿਸਤਾਨ ਤੋਂ ਸਮਗਲ ਹੋ ਕੇ ਆਉਂਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਭਾਰਤ ਦੀ ਸਰਹੱਦ ਤੋਂ ਮਾਰੂ ਨਸ਼ੇ ਭਾਰਤੀ ਏਜੰਸੀਆਂ ਦੀ ਮਿਲੀ ਭੁਗਤ ਤੋਂ ਬਿਨ੍ਹਾਂ ਭਾਰਤ ਨਹੀਂ ਪਹੁੰਚ ਸਕਦੇ। ਬੀ.ਐਸ.ਐਫ ਦੀ ਵੱਡੇ ਪੱਧਰ ਤੇ ਤੈਨਾਤੀ, ਮਜਬੂਤ ਕੰਢਿਆਲੀ ਤਾਰ, ਦਿਨ ਤੋਂ ਵੱਧ ਚਾਨਣ ਕਰਨ ਵਾਲੀਆਂ ਫਲੱਡ ਲਾਈਟਾਂ ਦੇ ਬਾਵਜੂਦ ਪਾਕਿਸਤਾਨੀ ਸਮੱਗਲਰ ਹਿੰਦੁਸਤਾਨ ਦੀ ਹੱਦ ਵਿੱਚ ਆ ਕੇ ਇਹ ਮਾਰੂ ਨਸ਼ੇ ਭਾਰਤ ਦੀ ਧਰਤੀ ਤੇ ਸੁੱਟ ਜਾਣ, ਅਜਿਹਾ ਹੋਣਾ ਬੀ.ਐਸ.ਐਫ. ਦੀ ਮਿਲੀ ਭੁਗਤ ਤੋਂ ਬਗੈਰ ਸੰਭਵ ਨਹੀਂ ਹੋ ਸਕਦਾ।
ਵਲਟੋਹਾ ਨੇ ਕਿਹਾ ਕਿ ਬੀ.ਐਸ.ਐਫ.ਅਧਿਕਾਰੀ ਵੀ ਇਹ ਮੰਨ ਚੁੱਕੇ ਹਨ ਕਿ ਪੰਜਾਬ ਬਾਰਡਰ ਤੋਂ 70 ਡਰੱਗ ਸਮੱਗਲ ਹੁੰਦੀ ਹੈ। ਪੰਜਾਬ ਬਾਰਡਰ ਤੋਂ ਸਮੱਗਲ ਹੋਣ ਵਾਲੀ ਪੂਰੀ ਡਰੱਗ ਦਾ ਲਗਭਗ 50 ਹਿੱਸਾ ਖਾਲੜਾ-ਖੇਮਕਰਨ ਸਕੈਟਰ ਤੋਂ ਸਮੱਗਲ ਹੁੰਦਾ ਹੈ ਅਤੇ ਜੇ ਬੀ.ਐਸ.ਐਫ ਨੂੰ ਇਹ ਪਤਾ ਹੈ ਕਿ ਇਹ ਮਾਰੂ ਡਰੱਗ ਇਸ ਏਰੀਏ ਵਿੱਚੋਂ ਸਮੱਗਲ ਹੁੰਦੀ ਹੈ ਤਾਂ ਕੀ ਬੀ.ਐਸ.ਐਫ ਨੇ ਇਸ ਡਰੱਗ ਨੂੰ ਰੋਕਣ ਵਾਸਤੇ ਕਦੇ ਕੋਈ ਯਤਨ ਕੀਤਾ ਹੈ, ਆਪਣੀ ਨਫਰੀ ਵਿੱਚ ਕੋਈ ਵਾਧਾ ਕੀਤਾ ਹੈ, ਕੋਈ ਨਾਈਟ ਵਿਜਨ, ਕੋਈ ਫਾਗ ਵਿਜਨ ਵਾਲੇ ਯੰਤਰਾਂ ਅਤੇ ਹੋਰ ਲੋੜੀਦੇ ਆਧੁਨਿਕ ਯੰਤਰਾਂ ਨਾਲ ਬੀ.ਐਸ.ਐਫ ਨੂੰ ਲੈਸ ਕੀਤਾ ਹੈ?
ਬਾਰਡਰ ਉੱਤੇ ਨਿਗ੍ਹਾ ਰੱਖਣ ਵਾਸਤੇ ਸੀ.ਸੀ.ਟੀ.ਵੀ ਕੈਮਰੇ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਯੰਤਰ ਸਥਾਪਤ ਕੀਤੇ ਗਏ ਹਨ? ਇਨ੍ਹਾਂ ਸਾਰਿਆਂ ਦਾ ਜਵਾਬ ਹੁਣ ਤੱਕ ਨਾਂਹ ਵਿੱਚ ਹੈ ਅਤੇ ਇਸੇ ਕਰਕੇ ਪੰਜਾਬ ਵਾਸੀ ਮਹਿਸੂਸ ਕਰਦੇ ਹਨ ਕਿ ਭਾਰਤ ਸਰਕਾਰ ਅਤੇ ਬੀ.ਐਸ.ਐਫ ਹੀ ਨਹੀਂ ਚਾਹੁੰਦੀ ਕਿ ਇਹ ਮਾਰੂ ਡਰੱਗ ਦੀ ਸਮੱਗਲਿੰਗ ਰੁੱਕ ਸਕੇ ਅਤੇ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਇਸ ਡਰੱਗ ਵਿੱਚ ਭਾਰਤੀ ਏਜੰਸੀਆਂ ਅਤੇ ਬੀ.ਐਸ.ਐਫ ਵਿਚਲੇ ਮਾੜੇ ਤੱਤ ਥੱਲੇ ਤੋਂ ਲੈ ਕੇ ਉੰਪਰ ਤਕ ਮੋਟੀ ਕਮਾਈ ਕਰਦੇ ਹਨ। ਵਲਟੋਹਾ ਨੇ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਇਨ੍ਹਾਂ ਮਾਰੂ ਨਸ਼ਿਆਂ ਤੋਂ ਪੰਜਾਬ ਅਤੇ ਭਾਰਤ ਨੂੰ ਬਚਾਉਣ ਲਈ ਕਾਰਗਰ ਯਤਨ ਕਰਨ ਦੀ ਲੋੜ ਹੈ। ਭਾਰਤੀ ਏਜੰਸੀਆਂ ਅਤੇ ਖਾਸ ਕਰਕੇ ਬੀ.ਐਸ.ਐਫ ਦੀ ਇਸ ਪ੍ਰਤੀ ਜਵਾਬਦੇਹੀ ਕੀਤੀ ਜਾਣੀ ਚਾਹੀਦੀ ਹੈ। ਸਰਹੱਦ ਉੱਤੇ ਹੋਰ ਬੀ.ਐਸ.ਐਫ ਦੀ ਨਫਰੀ ਅਤੇ ਹੋਰ ਲੋੜੀਂਦੇ ਯੰਤਰ ਮੁਹੱਈਆ ਕਰਵਾਏ ਜਾਣ ਤਾਂ ਕਿ ਇਨ੍ਹਾਂ ਏਜੰਸੀਆਂ ਅਤੇ ਬੀ.ਐਸ.ਐਫ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਦਾ ਬਹਾਨਾ ਬਣਾ ਕੇ ਟਾਲਾ ਵੱਟਣ ਦਾ ਮੌਕਾ ਨਾ ਰਹਿ ਸਕੇ।