ਨੌਜਵਾਨਾਂ ਨੇ ਵਿਸ਼ਾਲ ਰੈਲੀ ਕੱਢਕੇ 'ਸੋਈ' ਦੇ ਜਿਲ੍ਹਾ ਪ੍ਰਧਾਨ ਸੇਖਾਂ ਦਾ ਕੀਤਾ ਸਨਮਾਨ
5 Dariya News(ਅਜੇ ਪਾਹਵਾ)
ਲੁਧਿਆਣਾ 31-Mar-2016
ਸ੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟ ਆਫ ਇੰਡੀਆ ਦੇ ਨਵਨਿਯੁਕਤ ਸ਼ਹਿਰੀ 2 ਦੇ ਪ੍ਰਧਾਨ ਜੀਵਨ ਕੁਮਾਰ ਸੇਖਾਂ ਦੇ ਸਨਮਾਨ ਵਿੱਚ ਨੌਜਵਾਨਾਂ ਨੇ ਸਥਾਨਕ ਦਾਣਾ ਮੰਡੀ ਤੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੱਕ ਵਿਸ਼ਾਲ ਰੈਲੀ ਕੱਢੀ ਜਿਸ ਨੂੰ 'ਸੋਈ' ਦੇ ਮਾਲਵਾ ਜੋਨ 3 ਦੇ ਪ੍ਰਧਾਨ ਐਡਵੋਕੇਟ ਮੀਤਪਾਲ ਸਿੰਘ ਦੁੱਗਰੀ ਅਤੇ ਸੀਨੀਅਰ ਯੂਥ ਆਗੂ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ ਝੰਡੀ ਦੇ ਕੇ ਰਵਾਨਾ ਕੀਤਾ। ਗੁਰਦੁਆਰਾ ਸਾਹਿਬ ਪਹੁੰਚ ਕੇ ਸ੍ਰੀ ਸੇਖਾਂ ਨੇ ਗੁਰੂ ਗੰ੍ਰਥ ਸਾਹਿਬ ਦੀ ਹਜੂਰੀ 'ਚ ਮੱਥਾ ਟੇਕ ਕੇ ਸਮਾਜ ਸੇਵਾ ਦੇ ਕਾਰਜ ਕਰਨ ਦਾ ਸਕੰਲਪ ਲਿਆ।ਇਸ ਤੋਂ ਪਹਿਲਾ ਦਾਣਾ ਮੰਡੀ ਵਿਖੇ ਨੌਜਵਾਨਾਂ ਵੱਲੋਂ ਸ੍ਰੀ ਸੇਖਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੇਖਾਂ ਨੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, 'ਸੋਈ' ਦੇ ਕੋਆਡੀਨੇਟਰ ਅਤੇ ਨੌਜਵਾਨ ਵਿਕਾਸ ਬੋਰਡ ਦੇ ਚੇਅਰਮੈਨ ਪਰਮਵੰਸ ਸਿੰਘ ਬੰਟੀ ਰੋਮਾਣਾ ਅਤੇ ਮੀਤਪਾਲ ਸਿੰਘ ਦੱਗਰੀ ਦਾ ਏਹ ਜਿੰਮੇਵਾਰੀ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਮਾਨਦਾਰੀ ਅਤੇ ਮੇਹਨਤ ਨਾਲ ਇਸ ਨੂੰ ਨਿਭਾਉਣਗੇ। ਇਸ ਤੋਂ ਬਿਨ੍ਹਾਂ ਉਨ੍ਹਾਂ ਅਪਣੀ ਪੂਰੀ ਟੀਮ ਵੱਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸਕੱਤਰ ਜਨਰਲ ਪ੍ਰਭਜੋਤ ਸਿੰਘ ਧਾਲੀਵਾਲ, ਸਾਹਿਬਜੋਤ ਸਿੰਘ ਚਾਵਲਾ, ਯੂਥ ਵਿੰਗ ਦੇ ਦੇਹਾਤੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਤਲਵੰਡੀ, ਮਿੱਠੂ ਸਾਹਨੇਵਾਲ, ਜਗਦੀਪ ਬੁਲਾਰਾ, ਅਰਵਿੰਦਰ ਸਿੰਘ ਰਿੰਕੂ, ਗੋਰਵ ਸ਼ਰਮਾ, ਸਨਦੀਪ ਸਿੰਘ, ਗਗਨਦੀਪ ਸਿੰਘ, ਵਿੱਕੀ, ਭੋਲਾ, ਐਂਪਲ ਰਾਹੋ ਰੋਡ, ਕਰਨੈਲ ਸਿੰਘ, ਸਿੰਕਦਰ ਸਿੰਘ, ਪੱਪੂ ਸੇਖਾ, ਪ੍ਰਵੀਨ ਸਿੰਘ, ਵਿਕਰਮ ਸਿੰਘ, ਮਨਦੀਪ ਸਿੰਘ, ਸ਼ਹਿਨਸ਼ਾਹ ਅਤੇ ਹਰ ਹਾਜਰ ਸਨ।